ਨਗਰ ਪੰਚਾਇਤ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 13 ਦੇ 13 ਵਾਰਡਾਂ ਵਿੱਚ ਖੜੇ ਕੀਤੇ ਉਮੀਦਵਾਰ

ਭੀਖੀ,(ਸਮਾਜ ਵੀਕਲੀ)  ( ਕਮਲ ਜਿੰਦਲ ) ਨਗਰ ਪੰਚਾਇਤ ਭੀਖੀ ਦੀਆਂ ਚੋਣਾਂ ਨੂੰ ਲੈ ਕੇ ਸ਼ਹਿਰ ਅੰਦਰ ਚੋਣਾਂ ਦਾ ਮਾਹੌਲ ਪੂਰਾ ਗਰਮ ਹੋ ਚੁੱਕਾ ਹੈ ਹਰ ਇਕ ਵਿਅਕਤੀ ਦੀ ਜੁਬਾਨ ਉੱਪਰ ਚੋਣਾਂ ਦੀ ਗੱਲਾਂ ਚੱਲ ਰਹੀਆਂ ਹਨ। ਅਤੇ ਉਮੀਦਵਾਰਾਂ ਵੱਲੋਂ ਵੀ ਦੁਕਾਨਾਂ ਅਤੇ ਗਲੀਆਂ ਵਿੱਚ ਗੇੜੇ ਮਾਰਨੇ ਸ਼ੁਰੂ ਹੋ ਗਏ ਹਨ। ਉਧਰ ਨਗਰ ਪੰਚਾਇਤ ਭੀਖੀ ਦੀਆਂ ਚੋਣਾਂ ਦੇ ਕਾਗਜ਼ ਭਰਨ ਆਖ਼ਰੀ ਤਰੀਕ ਪ੍ਰਸ਼ਾਸਨ ਵੱਲੋਂ 12 ਦਸੰਬਰ ਰੱਖੀ ਗਈ ਸੀ ਜੋ ਅੱਜ ਸਮਾਪਤ ਹੋ ਚੁੱਕੀ ਹੈ ਨਗਰ ਪੰਚਾਇਤ ਭੀਖੀ ਦੇ 13 ਵਾਰਡਾਂ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਐਲਾਨੇ ਗਏ ਸਨ। ਆਮ ਆਦਮੀ ਪਾਰਟੀ ਵੱਲੋਂ 13 ਦੇ 13 ਵਾਰਡਾਂ ਵਿੱਚ ਆਪਣੇ ਉਮੀਦਵਾਰ ਦੇ ਕਾਗਜ ਅੱਜ ਐਸ ਡੀ ਐਮ ਦਫਤਰ ਮਾਨਸਾ ਵਿਖੇ ਜਮਾ ਕਰਵਾਏ ਗਏ ਹਨ। ਆਮ ਆਦਮੀ ਪਾਰਟੀ ਨੂੰ ਛੱਡ ਕੇ ਕਿਸੇ ਵੀ ਹੋਰ ਰਾਜਨੀਤਿਕ ਪਾਰਟੀ ਭੀਖੀ ਦੇ 13 ਵਾਰਡਾਂ ਵਿੱਚ ਆਪਣੇ ਉਮੀਦਵਾਰ ਨਹੀਂ ਐਲਾਨ ਸਕੀ। ਪ੍ਰੰਤੂ ਆਮ ਆਦਮੀ ਪਾਰਟੀ ਦੀ ਦੀ ਲੀਡਰਸ਼ਿਪ ਦੁਆਰਾ ਭੀਖੀ ਦੇ ਹਰ ਇੱਕ ਵਾਰਡ ਵਿੱਚ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਵਾਰਡ ਨੰਬਰ ਛੇ ਤੋਂ ਆਜ਼ਾਦ ਚੋਣ ਲੜ ਰਹੇ ਰਜੀਵ ਕੁਮਾਰ ਵੱਲੋਂ ਵੀ ਅੱਜ ਹਲਕਾ ਵਿਧਾਇਕ ਡਾਂ ਵਿਜੇ ਸਿੰਗਲਾ ਅਤੇ ਮਾਰਕੀਟ ਕਮੇਟੀ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਦੀ ਰਹਿਨੁਮਾਈ ਵਿੱਚ ਵਾਰਡ ਨੰਬਰ ਛੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਕੁਮਾਰ ਸਿੰਗਲਾ ਦੇ ਹੱਕ ਵਿੱਚ ਆਪਣਾ ਸਮਰਥਨ ਦੇ ਦਿੱਤਾ ਗਿਆ ਹੈ। ਵਾਰਡ ਨੰਬਰ 4 ਤੋਂ ਆਜ਼ਾਦ ਉਮੀਦਵਾਰ ਮਲਕੀਤ ਸਿੰਘ ਨੂੰ ਕਾਂਗਰਸ ਪਾਰਟੀ ਨੇ ਸਮਰਥਨ ਦੇ ਦਿੱਤਾ ਹੈ।ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਵਾਰਡ ਵਿੱਚ ਡੋਰ ਟੂ ਡੋਰ ਮਲਕੀਤ ਸਿੰਘ ਦੇ ਹੱਕ ਵਿੱਚ ਵੋਟਾਂ ਮੰਗੀਆਂ ਤੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਕੁਝ ਉਮੀਦਵਾਰ ਆਜ਼ਾਦ ਤੌਰ ਤੇ ਚੋਣ ਲੜਵਾ ਰਹੇ ਹਾਂ ਅਤੇ 2027 ਵਿੱਚ ਕਾਂਗਰਸ ਦੀ ਬਹੁਮਤ ਨਾਲ ਪੰਜਾਬ ਵਿੱਚ ਸਰਕਾਰ ਬਣਾਵਾਂਗੇ।ਉਧਰ ਐਸਡੀਐਮ ਮਾਨਸਾ ਕਾਲਾ ਰਾਮ ਕਾਂਸਲ ਨੇ ਕਿਹਾ ਕਿ 12 ਦਸੰਬਰ ਨੂੰ ਸ਼ਾਮ ਦੇ ਤਿੰਨ ਵਜੇ ਤੱਕ ਨਾਮਜਦਗੀਆਂ ਭਰਨ ਦੀ ਆਖਰੀ ਤਰੀਕ ਸੀ ਜਿਸ ਵਿੱਚ ਨਗਰ ਪੰਚਾਇਤ ਭੀਖੀ ਲਈ 51 ਉਮੀਦਵਾਰਾਂ ਨੇ ਨਾਮਜਦਗੀਆਂ ਭਰੀਆਂ ਹਨ ਜਿੰਨਾ ਉਮੀਦਵਾਰਾਂ ਵੱਲੋਂ ਨਾਮਜਦਗੀਆਂ ਭਰੀਆਂ ਗਈਆਂ ਹਨ ਉਹਨਾਂ ਦੇ ਨਾਮਜਦਗੀ ਫਾਰਮਾ ਦੀ ਪੜਤਾਲ 13 ਤਰੀਕ ਨੂੰ 11 ਵਜੇ ਤੱਕ ਐਸਡੀਐਮ ਦਫਤਰ ਮਾਨਸਾ ਵਿਖੇ ਕੀਤੀ ਜਾਵੇਗੀ ਇਸ ਤੋਂ ਬਾਅਦ ਜੋ-ਜੋ ਉਮੀਦਵਾਰ ਯੋਗ ਹੋਣਗੇ ਉਹਨਾਂ ਦੀ ਲਿਸਟ ਜਾਰੀ ਕਰ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਜੋ ਵੀ ਉਮੀਦਵਾਰ ਆਪਣੇ ਕਾਗਜ ਵਾਪਸ ਲੈਣਾ ਚਾਹੁੰਦਾ ਹੈ ਉਹ 14 ਤਰੀਕ 3 ਵਜੇ ਤੱਕ 23 ਨੰਬਰ ਫਾਰਮ ਭਰ ਕੇ ਆਪਣਾ ਨਾਮ ਵਾਪਸ ਲੈ ਸਕਦਾ ਹੈ। ਅਤੇ ਇਸ ਤੋਂ ਬਾਅਦ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਦੇ ਦਿੱਤੇ ਜਾਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਜਾਬੀ ਮਾਂ ਬੋਲੀ ਨਾਲ ਮੋਹ ਰੱਖਣ ਵਾਲੇ ਗਾਇਕ ਪ੍ਰੇਮ ਚਮਕੀਲਾ ਯੂ ਕੇ ।
Next articleਗੁ. ਬੇਰ ਸਾਹਿਬ ਦੇ ਹਜੂਰੀ ਰਾਗੀ ਭਾਈ ਸਰਬਜੀਤ ਸਿੰਘ ਨੂੰ ਤਰੱਕੀ ਮਿਲਣ ਤੇ ਕੀਤਾ ਵਿਸ਼ੇਸ਼ ਸਨਮਾਨ