(ਸਮਾਜ ਵੀਕਲੀ)-ਢੇਰ ਸਾਰੇ ਸੜੇ ਹੋਏ ਅੰਬਾਂ (ਆਮ) ਵਿੱਚੋਂ ਘੱਟ ਸੜਿਆ ਹੋਇਆ ਕੋਈ ਇੱਕ ਅੰਬ ਚੁਣਨ ਦੀ ਸੜ ਚੁੱਕੀ ਪ੍ਰਣਾਲੀ ਨੂੰ ਹੀ “ਆਮ ਚੁਣਾਵ” ਕਹਿੰਦੇ ਨੇ।
ਇਨ੍ਹਾਂ ਸੜੇ ਹੋਏ ਅੰਬਾਂ ਵਿੱਚੋਂ ਹੀ ਕੋਈ ਇੱਕ ਆਪਾਂ ਨੂੰ ਇਸ ਸਾਲ ਫੇਰ ਮਈ ਮਹੀਨੇ ਵਿੱਚ ਚੁਣਨਾ ਪਵੇਗਾ।
ਦੇਸ਼ ਦੇ ਗਰੀਬ ਅਪਾਹਜ ਵੋਟਰ ਕੋਲ਼ ਹੋਰ ਕੋਈ ਬਦਲ ਵੀ ਤਾਂ ਨਹੀਂ ਹੈ। ਜਦ ਹਮਾਮ ਵਿੱਚ ਸਾਰੇ ਹੀ ਨੰਗੇ ਹੋਣ ਤੇ ਜਾਣ ਵਾਲ਼ਿਆਂ ਦਾ ਨੰਗਾ ਹੋਣਾ ਲਾਜ਼ਮੀ ਹੋਵੇ , ਤਾਂ ਨਵੇਂ ਜਾਣ ਵਾਲ਼ਿਆਂ ਵਿੱਚੋਂ ਕੋਈ ਘੱਟ ਨੰਗਾ ਕੀ ਤੇ ਵੱਧ ਨੰਗਾ ਕੀ !!
ਦੇਸ਼ ਦਾ ਅਖ਼ੌਤੀ ਲੋਕਤੰਤਰ ਸਿਸਟਮ ਹੀ ਲੂਣ ਦੀ ਖ਼ਾਣ ਹੈ ਜਿਹੜਾ ਵਿੱਚ ਜਾਂਦਾ ਹੈ ਲੂਣ ਹੀ ਹੋ ਜਾਂਦਾ ਹੈ !!
ਸ਼ਿੰਦਾ ਬਾਈ –
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly