ਕਪੂਰਥਲਾ,(ਸਮਾਜ ਵੀਕਲੀ) ( ਕੌੜਾ)– ਸਹੋਦਿਆ ਸਕੂਲ ਕੰਪਲੈਕਸ, ਕਪੂਰਥਲਾ ਵਲੋਂ ਉਲੀਕੇ ਗਏ ਵੱਖ-ਵੱਖ ਮੁਕਾਬਲਿਆਂ ਦੀ ਲੜੀ ਤਹਿਤ ਜੀਡੀ ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਵਿੱਚ ਸਹੋਦਿਆ ਇੰਟਰ ਸਕੂਲ ਖੋ-ਖੋ ਮੁਕਾਬਲੇ ਕਰਵਾਏ ਗਏ । ਸਕੂਲ ਦੇ ਚੇਅਰਮੈਨ ਸੁਖਦੇਵ ਸਿੰਘ ਨਾਨਕਪੁਰ,ਸਕੱਤਰ ਪਰਮਿੰਦਰ ਕੌਰ ਅਤੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਊਸ਼ਾ ਪਰਮਾਰ ਜੀ ਦੀ ਅਗਵਾਈ ਹੇਠ ਸਕੂਲ ਵਿਚ ਇੰਟਰ ਸਕੂਲ ਖੋ-ਖੋ ਮੁਕਾਬਲੇ ਕਰਵਾਏ ਗਏ । ਜਿਸ ਨੂੰ ਕਰਵਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਇਸ ਟੂਰਨਾਮੈਂਟ ਦਾ ਉਦਘਾਟਨ ਅਰਜਨਾ ਐਵਾਰਡੀ ਸਾਬਕਾ ਅੰਤਰ ਰਾਸ਼ਟਰੀ ਬਾਸਕਟ ਬਾਲ ਖਿਡਾਰੀ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਤੋਂ ਇੰਚਾਰਜ ਸਰਦਾਰ ਸੱਜਣ ਸਿੰਘ ਚੀਮਾ ਸਾਬਕਾ ਐੱਸ ਐਸ ਨੇ ਕੀਤਾ |ਉਹਨਾਂ ਬੱਚਿਆਂ ਨੂੰ ਖੇਡਾਂ ਵਿੱਚ ਵੱਧ ਚੜ ਕੇ ਭਾਗ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕੇ ਖੇਡਾਂ ਨਾਲ ਤੁਸੀਂ ਤੰਦਰੁਸਤੀ , ਅਨੁਸ਼ਾਸਨ ਅਤੇ ਜਿੰਦਗੀ ਵਿੱਚ ਉੱਚੇ ਅਹੁਦੇ ਹਾਸਲ ਕਰ ਸਕਦੇ ਹੋ |
ਇਨ੍ਹਾਂ ਮੁਕਾਬਲਿਆਂ ‘ਚ 13 ਸੀ ਬੀ ਐਸ ਈ ਸਕੂਲਾਂ ਨੇ ਭਾਗ ਲਿਆ ਅਤੇ ਸਾਰੇ ਵਿਦਿਆਰਥੀਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਲੜਕੇ ਅਤੇ ਲੜਕੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਲੜਕੀਆਂ ਦੇ ਮੁਕਾਬਲਿਆਂ ਵਿੱਚ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਆਰ.ਸੀ.ਐਫ ਪਹਿਲੇ, ਐਮ.ਜੀ.ਐਨ ਪਬਲਿਕ ਸਕੂਲ ਦੂਜੇ ਅਤੇ ਜੀਡੀ ਗੋਇਨਕਾ ਇੰਟਰਨੈਸ਼ਨਲ ਸਕੂਲ ਤੀਜੇ ਸਥਾਨ ’ਤੇ ਰਿਹਾ ਜਦਕਿ ਲੜਕਿਆਂ ਦੇ ਮੁਕਾਬਲਿਆਂ ਵਿੱਚ ਐੱਸ.ਪੀ.ਪੀ.ਐੱਸ ਕਾਨਵੈਂਟ ਸਕੂਲ ਬੇਗੋਵਾਲ ਪਹਿਲੇ,ਐਮ.ਜੀ.ਐਨ ਪਬਲਿਕ ਸਕੂਲ ਦੂਜੇ ਅਤੇ ਜੀ ਡੀ ਗੋਇਨਕਾ ਇੰਟਰਨੈਸ਼ਨਲ ਤੀਜੇ ਸਥਾਨ ’ਤੇ ਰਿਹਾ।
ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪੰਜਾਬ ਪੁਲਿਸ ਦੇ ਡੀ ਐੱਸ ਪੀ ਨਰਿੰਦਰ ਸਿੰਘ ਔਜਲਾ ,ਬਿਕਰਮ ਸਿੰਘ ਉੱਚਾ,ਚਰਨਜੀਤ ਸਿੰਘ ਬਾਜਵਾ,ਤੇ ਸੁਰਜੀਤ ਸਿੰਘ ਪੱਤੜ ਨੇ ਕੀਤੀ |ਅੰਤ ‘ਚ ਮਹਿਮਾਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ, ਟਰਾਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦਿਆਂ ਵਧਾਈ ਦਿੱਤੀ ਅਤੇ ਨਾਲ ਹੀ ਖੇਡਾਂ ਵਿੱਚ ਉਤਸ਼ਾਹ ਨਾਲ ਭਾਗ ਲੈਣ, ਨਸ਼ਿਆਂ ਤੋਂ ਬਚਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly