HOME 22ਵੇਂ ਹੋਮਿਓਪੈਥਿਕ ਕੈਂਪ ਦਾ ਲੋਕਾਂ ਨੇ ਲਿਆ ਲਾਹਾ

22ਵੇਂ ਹੋਮਿਓਪੈਥਿਕ ਕੈਂਪ ਦਾ ਲੋਕਾਂ ਨੇ ਲਿਆ ਲਾਹਾ

1
ਫੋਟੋ: ਮਰੀਜ਼ਾਂ ਦਾ ਚੈਕਅੱਪ ਕਰਨ ਸਮੇਂ ਡਾ ਰਚਨਾ, ਨਾਲ ਹਨ ਸੁਸਾ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਮਾਨਵ ਏਕਤਾ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਸਾਬਕਾ ਕੌਸਲਰ ਸਰਬਜੀਤ ਸਿੰਘ ਕਾਕਾ ਦੀ ਅਗਵਾਈ ਵਿੱਚ ਸ਼ਹੀਦ-ਏ-ਆਜਮ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਫ੍ਰੀ ਹੋਮਿਓਪੈਥਿਕ ਚੈੱਕਅਪ ਕੈਂਪ ਗਰਲਜ਼ ਪਬਲਿਕ ਸਕੂਲ, ਮੁਰਾਦਪੁਰਾ, ਗਿੱਲ ਰੋਡ, ਵਾਰਡ ਨੰ 74 ਵਿਖੇ ਲਾਇਆ ਗਿਆ ਹੈ। ਇਸ ਮੌਕੇ ਉਚੇਚੇ ਤੌਰ ‘ਤੇ ਡਾ: ਰਚਨਾ ਅਨੇਜਾ ਨੇ ਕਿਹਾ ਕਿ ਸਾਬਕਾ ਕੌਂਸਲਰ ਸਰਬਜੀਤ ਸਿੰਘ ਕਾਕਾ ਦੇ ਵੱਡੇ ਉਪਰਾਲੇ ਅਤੇ ਸਹਿਯੋਗ ਸਦਕਾ ਇਸ ਸਥਾਨ ਤੇ 22 ਫ੍ਰੀ ਹੋਮਿਓਪੈਥਿਕ ਚੈੱਕਅਪ ਕੈਂਪ ਲਗਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਸੈਂਕੜੇ ਮਰੀਜ਼ ਸਫਲਤਾ ਨਾਲ ਇਲਾਜ ਕਰਵਾ ਚੁੱਕੇ ਹਨ। ਉਨ੍ਹਾ ਕਿਹਾ ਕਿ ਸਰਬਜੀਤ ਸਿੰਘ ਕਾਕਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਕਾਰਜ ਸਲਾਘਾਯੋਗ ਹਨ । ਇਸ ਮੌਕੇ ਸਰਬਜੀਤ ਸਿੰਘ ਕਾਕਾ ਨੇ ਕਿਹਾ ਕਿ ਸਮਾਜ ਸੇਵਾ ਦੇ ਕਾਰਜ ਸਮੁੱਚੀ ਟੀਮ ਦੇ ਸਹਿਯੋਗ ਨਾਲ ਹੀ ਸੰਪੂਰਨ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕੈਂਪ ‘ਚ ਜਮਾਦਰੂ ਬੋਲੇ ਅਤੇ ਗੂੰਗੇ, ਕਿਸੇ ਅੰਗ ਦਾ ਵਿਕਾਸ ਨਾ ਹੋਣਾ ਜਾਂ ਰੁੱਕ ਜਾਣਾ ਜਾਂ ਬੁੱਧੀ ਤੇ ਘੱਟ ਵਿਕਸਿਤ ਹੋਣ ਵਾਲੇ ਬੱਚਿਆਂ ਦਾ ਇਲਾਜ ਉਚੇਚੇ ਤੌਰ ‘ਤੇ ਕੀਤਾ ਜਾਦਾ ਹੈ । ਉਨ੍ਹਾਂ ਕਿਹਾ ਕਿ ਹਰ ਇੱਕ ਲੋੜਵੰਦ ਨੂੰ ਇੱਕ ਮਹੀਨੇ ਦੀ ਦਵਾਈ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਡਾ: ਰਚਨਾ ਅਤੇ ਨਿਤਿਸ਼ ਅਨੇਜਾ ਆਪਣੀ ਪੂਰੀ ਟੀਮ ਨਾਲ ਚੈੱਕਅਪ ਕਰਕੇ ਨਾਲ-ਨਾਲ ਅੱਧੇ ਰੇਟਾਂ ‘ਤੇ ਟੈਸਟ ਵੀ ਕਰਦੇ ਹਨ । ਉਨ੍ਹਾਂ ਦੱਸਿਆ ਕਿ ਅਗਲਾ 23ਵਾਂ ਕੈਂਪ 4 ਮਈ ਦਿਨ ਐਤਵਾਰ ਨੂੰ ਇਸੇ ਸਥਾਨ ‘ਤੇ ਲਗਾਇਆ ਜਾਵੇਗਾ। ਇਸ ਮੌਕੇ ਰਾਜ ਕੁਮਾਰ ਰਾਜੂ, ਅਜੈਬ ਸਿੰਘ ਭੁੱਟਾ, ਬਲਰਾਮ ਕ੍ਰਿਸ਼ਨ ਗਰਗ, ਸੁਖਵਿੰਦਰ ਸੁਖੀ, ਸੁਮਿਤ ਬਿੰਦਰਾ, ਗੁਰਮੀਤ ਸਿੰਘ ਕਾਲਾ, ਰਾਜਨ ਕੋਹਲੀ, ਜਸਵਿੰਦਰ ਸਿੰਘ ਲਵਲੀ, ਗੋਗੀ ਰਾਜਪੂਤ, ਰਛਪਾਲ ਸਿੰਘ ਪਾਲੀ, ਮਨੋਹਰ ਸਿੰਘ ਮੱਕੜ, ਤਰਨਜੀਤ ਸਿੰਘ ਸਨੀ, ਕਰਨਜੋਤ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਵੈਟਨਰੀ ਯੂਨੀਵਰਸਿਟੀ 21 ਅਤੇ 22 ਮਾਰਚ ਨੂੰ ਕਰਵਾਏਗੀ ‘ਪਸ਼ੂ ਪਾਲਣ ਮੇਲਾ’
Next articleਮਹਾਂਕੁੰਭ ਅਤੇ ਹੋਲੀ ਮੌਕੇ ਭਾਰਤ ਸਕਾਊਟਸ ਐਂਡ ਗਾਈਡਸ ਵੱਲੋਂ ਚੰਗੀ ਕਾਰਗੁਜ਼ਾਰੀ ਲਈ ਉਤਰੀ ਰੇਲਵੇ ਡੀਜ਼ਲ ਸ਼ੈਂਡ ਵੱਲੋਂ ਧੰਨਵਾਦ ਕੀਤਾ ਗਿਆ