(ਸਮਾਜ ਵੀਕਲੀ)
ਮਿਹਨਤੀ ਲੋਕ
—————-
ਕੁਦਰਤ ਹਿੰਮਤ ਦੀ ਸਦਾ ਹਮਾਇਤ ਕਰਦੀ,
ਜਿੱਤਾਂ ਜਿੱਤਦੇ ਹਿੰਮਤੀ ਲੋਕ ਮੀਆਂ ।
ਸਕੇ ਭਾਈਆਂ ਵਿੱਚ ਪਾਟਕ ਨੇ ਪਾ ਦਿੰਦੇ ,
ਲਾ ਕੇ ਲੂਤੀਆਂ ਵਹਿਬਤੀ ਲੋਕ ਮੀਆਂ ।
ਕੁੱਤੇ – ਬਿੱਲੀਆਂ ਵਿੱਚੋਂ ਦੀ ਕਹਿ ਜਾਂਦੇ ,
ਗੱਲਾਂ ਆਪਣੀਆਂ ਇੱਲਤੀ ਲੋਕ ਮੀਆਂ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਮੱਲਾਂ ਮਾਰਦੇ ਮਿਹਨਤੀ ਲੋਕ ਮੀਆਂ ।
ਏਕੇ ਵਿੱਚ ਬਰਕਤ
——————–
ਸਾਊਪੁਣੇ ਦੀ ਇੱਜ਼ਤ ਜੇਕਰ ਨਈਂ ਕਰਨੀ ,
ਸਾਊ ਬੰਦੇ ਨੂੰ ਕਰੀਏ ਨਾ ਜਿੱਚ ਮੀਆਂ ।
ਜੀਹਨੂੰ ਸਾਰਾ ਜਹਾਨ ਹੀ ਟਿੱਚ ਸਮਝੇ ,
ਸਾਰੀ ਦੁਨੀਆਂ ਨੂੰ ਜਾਣੇਂ ਉਹ ਟਿੱਚ ਮੀਆਂ।
ਮੀਆਂ ਬੀਵੀ ਜੇਕਰ ਦੋਵੇਂ ਹੀ ਹੋਣ ਰਾਜ਼ੀ ,
ਕਰੂ ਫ਼ੇਰ ਕੀ ਕਾਜ਼ੀ ਦੀ ਹਿੱਚ ਮੀਆਂ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਹੁੰਦੀਆਂ ਬਰਕਤਾਂ ਏਕਤਾ ਵਿੱਚ ਮੀਆਂ ।
( ਕਿਤਾਬ ” ਪੱਥਰ ‘ਤੇ ਲਕੀਰਾਂ ” ਵਿੱਚੋਂ )
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037



