ਬੱਚਿਆਂ ਦੇ ਨਾਂ ਸੰਦੇਸ਼….

(ਸਮਾਜ ਵੀਕਲੀ)

ਪਿਆਰੇ ਬੱਚਿਓ ! ਨਮਸਤੇ , ਸਤਿ ਸ੍ਰੀ ਅਕਾਲ , ਗੁੱਡ ਮਾੱਰਨਿੰਗ। ਅੱਜ ਮੈਂ ਤੁਹਾਨੂੰ ਜੀਵਨ ਵਿੱਚ ਕਾਮਯਾਬ ਹੋਣ ਬਾਰੇ ਇੱਕ ਮੁੱਖ ਢੰਗ ਬਾਰੇ ਦੱਸਣ ਜਾ ਰਿਹਾ ਹਾਂ। ਬੱਚਿਓ ! ਸਾਡੇ ਮਾਤਾ – ਪਿਤਾ , ਬਜ਼ੁਰਗਾਂ , ਵੱਡਿਆਂ – ਵਡੇਰਿਆਂ , ਅਧਿਆਪਕਾਂ ਆਦਿ ਕੋਲ ਜੀਵਨ – ਜਾਂਚ , ਤਜ਼ੁਰਬਿਆਂ , ਅਨੁਭਵਾਂ ਤੇ ਜਿੰਦਗੀ ਦੇ ਸਮਾਯੋਜਨ ਬਾਰੇ ਬਹੁਤ ਗਿਆਨ ਹੁੰਦਾ ਹੈ ; ਜਿਹੜਾ ਕਿ ਉਨ੍ਹਾਂ ਨੇ ਜ਼ਿੰਦਗੀ ਵਿੱਚ ਬਹੁਤ ਘਾਲਣਾ ਘਾਲ ਕੇ ਤੇ ਖ਼ੁਦ ਆਪਣੇ ਜੀਵਨ ਨੂੰ ਹੰਢਾ ਕੇ ਪ੍ਰਾਪਤ ਕੀਤਾ ਹੋਇਆ ਹੁੰਦਾ ਹੈ।

ਸੋ ਜੇਕਰ ਤੁਸੀਂ ਆਪਣੇ ਮਾਤਾ – ਪਿਤਾ , ਬਜ਼ੁਰਗਾਂ , ਅਧਿਆਪਕਾਂ ਤੇ ਵੱਡੇ – ਵਡੇਰਿਆਂ ਦਾ ਸਤਿਕਾਰ ਕਰੋਗੇ , ਉਨ੍ਹਾਂ ਕੋਲ ਥੋੜ੍ਹਾ ਧਿਆਨ ਦਿੰਦੇ ਹੋਏ ਸਮਾਂ ਬਤੀਤ ਕਰੋਗੇ ਅਤੇ ਉਨ੍ਹਾਂ ਦੀ ਸਿੱਖਿਆ ‘ਤੇ ਜੀਵਨ ਭਰ ਅਮਲ ਕਰੋਗੇ ਤਾਂ ਤੁਸੀਂ ਜ਼ਿੰਦਗੀ ਵਿੱਚ ਤਾਂ ਜ਼ਰੂਰ ਹੀ ਸਫ਼ਲ ਹੋਵੋਗੇ , ਪਰ ਇਸਦੇ ਨਾਲ ਹੀ ਤੁਸੀਂ ਜੀਵਨ – ਭਰ ਹਰ ਤਰ੍ਹਾਂ ਦੇ ਧੋਖੇ , ਛਲ – ਕਪਟ , ਸੰਤਾਪ , ਮਾਨਸਿਕ ਪੀੜਾ , ਲੁੱਟ , ਦੁੱਖ , ਬੁਰਾਈ , ਬਿਮਾਰੀ , ਪੀੜਾ ਆਦਿ ਤੋਂ ਹਮੇਸ਼ਾ ਬਚ ਕੇ ਰਹਿ ਸਕਦੇ ਹੋ ਅਤੇ ਖੁਸ਼ੀ , ਤੰਦਰੁਸਤੀ ਤੇ ਸਕੂਨ ਭਰਿਆ ਜੀਵਨ ਬਤੀਤ ਕਰ ਸਕਦੇ ਹੋ।

ਪਿਆਰੇ ਬੱਚਿਓ ! ਸਾਡੇ ਬਜ਼ੁਰਗਾਂ , ਮਾਤਾ – ਪਿਤਾ , ਅਧਿਆਪਕਾਂ , ਵੱਡੇ – ਵਡੇਰਿਆਂ ਤੇ ਮਾਪਿਆਂ ਕੋਲ ਬਹੁਤ ਗੁਣ , ਤਜ਼ਰਬੇ ਅਤੇ ਜੀਵਨ ਸੰਬੰਧੀ ਅਥਾਹ ਗਿਆਨ ਹੁੰਦਾ ਹੈ। ਤੁਹਾਨੂੰ ਚਾਹੀਦਾ ਹੈ ਕਿ ਕੇਵਲ ਹੁਣ ਹੀ ਨਹੀਂ , ਸਗੋਂ ਸਮੁੱਚੇ ਜੀਵਨ ਭਰ ਅਧਿਆਪਕਾਂ , ਮਾਪਿਆਂ ਅਤੇ ਵੱਡਿਆਂ – ਵਡੇਰਿਆਂ ਦਾ ਸਤਿਕਾਰ ਕਰੋ , ਉਹਨਾਂ ਕੋਲ ਬੈਠੋ , ਉਹਨਾਂ ਦੀ ਅਥਾਹ ਸੇਵਾ ਕਰੋ ਅਤੇ ਉਹਨਾਂ ਕੋਲ ਸਮਾਂ ਬਤੀਤ ਕਰਕੇ ਉਨ੍ਹਾਂ ਤੋਂ ਅਨਮੋਲ ਗਿਆਨ ਅਤੇ ਉਨ੍ਹਾਂ ਦੀਆਂ ਅਸੀਸਾਂ/ ਦੁਆਵਾਂ ਲੈਂਦੇ ਰਹੋ। ਮੇਰੀ ਇਹ ਅੱਜ ਦੱਸੀ ਹੋਈ ਛੋਟੀ ਜਿਹੀ ਗੱਲ ਨੂੰ ਜ਼ਰੂਰ ਹੀ ਜੀਵਨ ਵਿੱਚ ਯਾਦ ਰੱਖਿਓ। ਫਿਰ ਤੁਸੀਂ ਹਮੇਸ਼ਾ ਖੁਸ਼ ਰਹੋਗੇ , ਜੀਵਨ ਵਿੱਚ ਕਾਮਯਾਬ ਹੋਵੋਗੇ ਅਤੇ ਸ਼ਾਂਤੀ , ਸਕੂਨ ਤੇ ਅਨੰਦ ਮਾਣੋਗੇ।

ਪਿਆਰੇ ਬੱਚਿਓ ! ਆਪਣੇ ਜੀਵਨ ਤੋਂ ਤਾਂ ਅਸੀਂ ਕੁੱਝ ਚੰਗਾ ਸਿੱਖਣਾ ਹੀ ਹੁੰਦਾ ਹੈ , ਪਰ ਆਪਣੇ ਵੱਡੇ – ਵਡੇਰਿਆਂ , ਮਾਪਿਆਂ ਤੇ ਅਧਿਆਪਕਾਂ ਦੇ ਜੀਵਨ – ਤਜਰਬਿਆਂ ਤੋਂ ਲਾਭ ਲੈਣਾ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਮੈਨੂੰ ਤੁਹਾਡੇ ਕੋਲੋਂ ਪੂਰੀ ਆਸ ਹੈ ਕਿ ਤੁਸੀਂ ਮੇਰੀ ਇਹ ਰਚਨਾ ਕੇਵਲ ਪੜ੍ਹੋਗੇ ਹੀ ਨਹੀਂ , ਸਗੋ ਇਸ ‘ਤੇ ਅਮਲ ਵੀ ਜ਼ਰੂਰ ਕਰੋਗੇ ਅਤੇ ਇਸ ਦਾ ਲਾਭ ਵੀ ਉਠਾਉਗੇ।

ਪਰਮਾਤਮਾ ਕਰੇ! ਤੁਸੀਂ ਸਾਰੇ ਬੱਚੇ ਹੱਸਦੇ – ਵੱਸਦੇ ਰਹੋ , ਤੰਦਰੁਸਤ ਰਹੋ , ਹਮੇਸ਼ਾ ਖੁਸ਼ ਰਹੋ , ਤਰੱਕੀਆਂ ਕਰਦੇ ਰਹੋ ਤੇ ਇਨਸਾਨੀਅਤ ‘ਤੇ ਪਹਿਰਾ ਦਿੰਦੇ ਹੋਏ ਹਰ ਇਨਸਾਨ , ਜੀਵ – ਜੰਤੂ , ਪੰਛੀ – ਪਰਿੰਦੇ , ਕੁਦਰਤ ਅਤੇ ਦੇਸ਼ – ਸਮਾਜ ਦੀ ਸੇਵਾ ਕਰਦੇ ਰਹੋ ਅਤੇ ਦੇਸ਼ ਦੇ ਚੰਗੇ ਤੇ ਸੂਝਵਾਨ ਨਾਗਰਿਕ ਬਣੋ ਤਾਂ ਜੋ ਤੁਹਾਡੇ ਅਧਿਆਪਕਾਂ ਅਤੇ ਤੁਹਾਡੇ ਮਾਪਿਆਂ ਨੂੰ ਤੁਹਾਡੇ ‘ਤੇ ਮਾਣ ਮਹਿਸੂਸ ਹੋ ਸਕੇ। ਜੈ ਹਿੰਦ।

ਤੁਹਾਡਾ ਆਪਣਾ
ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ,
ਸ੍ਰੀ ਅਨੰਦਪੁਰ ਸਾਹਿਬ
9478561356

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUkraine hit by 8th wave of Russian strikes
Next articleਜ਼ਿਲ੍ਹਾ ਕਪੂਰਥਲਾ ਵਿੱਚ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ਨਾ ਹੋਈਆਂ ਤਾਂ ਸਿੱਖਿਆ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ -ਜੀ.ਟੀ.ਯੂ