ਗਜ਼ਲ

(ਸਮਾਜ ਵੀਕਲੀ)

ਮੰਨਿਆ ਕੇ ਮੁਹੱਬਤ ਦੇ ਮਰੀਜ਼ ਹਾਂ ਅਸੀਂ,
ਇਹ ਵੀ ਨਹੀਂ ,ਕੇ ਹਰ ਇਕ ਦੇ ਅਜ਼ੀਜ਼ ਹਾਂ ਅਸੀਂ।।

ਲੱਖ ਮਿਲਦੇ ਹਾਂ ਬੇਸ਼ਕ ਅਸੀਂ ਹਰ ਕਿਸੇ ਨੂੰ,
ਪਰ ਇਹ ਵੀ ਨਹੀਂ ,ਕੇ ਹਰੇਕ ਦੇ ਕਰੀਬ ਹਾਂ ਅਸੀਂ।।

ਆਸਾਂ ਹੋਣਗੀਆਂ ਸਾਡੇ ਤੇ ਬਹੁਤਿਆਂ ਨੂੰ,
ਪਰ ਇਹ ਵੀ ਨਹੀਂ ,ਕੇ ਹਰ ਇਕ ਦੀ ਉਮੀਦ ਹਾਂ ਅਸੀਂ।।

ਅੱਖਾਂ ਤਾਂ ਬੰਦ ਸਾਰੇ ਹੀ ਕਰ ਲੈਂਦੇ ਨੇ
ਪਰ ਇਹ ਵੀ ਨਹੀਂ ,ਕੇ ਹਰ ਇਕ ਦੀ ਨੀਂਦ ਹਾਂ ਅਸੀਂ।।

ਲੱਖਾਂ ਅਰਬਾਂ ਅਰਦਾਸਾਂ ਹੁਂਦੀਆਂ ਨੇ ਰੋਜਾਨਾ,
ਪਰ ਇਹ ਵੀ ਨਹੀਂ ,ਕੇ ਸਜੱਣਾ ਹਰੇਕ ਦੇ ਨਸੀਬ ਹਾਂ ਅਸੀਂ।।

ਹਰਫ਼ (ਲਫਜ਼ਾਂ ਦੇ ਤਾਵੀਜ਼)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਡੀਗੜ੍ਹ ਸਟੇਟ ਖੇਡਾਂ ਵਿੱਚ ਛਾਏ ਰੋਪੜ ਦੇ ਮਾਸਟਰ ਅਥਲੀਟ
Next articleਇਹ ਮੇਰਾ ਪੰਜਾਬ