HOME ਗ਼ਜ਼ਲ

ਗ਼ਜ਼ਲ

(ਸਮਾਜ ਵੀਕਲੀ) 
ਇਹ ਮਾਂ ਬੋਲੀ ਦਿਲਾਂ ਅੰਦਰ ਸਦਾ ਅਰਮਾਨ ਬਣ ਜਾਵੇ।
ਅਗਰ ਲਿਖਦੇ ਅਤੇ ਪੜ੍ਹਦੇ ਨਹੀਂ ਨੁਕਸਾਨ ਬਣ ਜਾਵੇ।
ਨਿਆਣੇ ਭੇਜ ਕੇ ਬਾਹਰ ਦਵੇ ਮੱਤਾਂ ਵਿਗਾਨੇ ਨੂੰ,
ਅਜੇਹਾ ਸ਼ਖ਼ਸ ਦੁਨੀਆ ਵਿਚ ਸਦਾ ਨਾਦਾਨ ਬਣ ਜਾਵੇ।
ਸਿਹਾਰੀ ‘ਤੇ ਕਨੌੜੇ ਦੀ ਜਿਨੂੰ ਵਰਤੋਂ ਨਹੀਂ ਆਉਂਦੀ,
ਅਜੇਹੀ ਕਲਮ ਕਵਿਤਾ ਦੀ ਕਿਵੇਂ ਧਨਵਾਨ ਬਣ ਜਾਵੇ।
ਇਹ ਮਾਂ ਬੋਲੀ ਲਈ ਆਪਾਂ ਸੁਚੱਜਾ ਹੱਲ ਲੱਭੋ ਜੀ,
ਪੜ੍ਹੀ ਜਾਵੇ ਲਿਖੀ ਜਾਵੇ ਤੁਹਾਡੀ ਸ਼ਾਨ ਬਣ ਜਾਵੇ।
ਜੇ ਹਰ ਦਫ਼ਤਰ ਪੰਜਾਬੀ ਵਿੱਚ ਸੁਣੇਗਾ ਗੱਲ ਲੋਕਾਂ ਦੀ,
ਤਾਂ ਦੁਨੀਆ ਦੀ ਜ਼ੁਬਾਨਾਂ ਵਿਚ ਜ਼ੁਬਾਨ ਰਕਾਨ ਬਣ ਜਾਵੇ।
ਮਿਲੇ ਵੀ ਨੌਕਰੀ ਉਸ ਨੂੰ ਜਿਹੜਾ ਪੜ੍ਹਿਆ ਪੰਜਾਬੀ ਹੈ,
ਅਜੇਹਾ ਫੈਸਲਾ ਲੋਕਾਂ ਲਈ ਵਰਦਾਨ ਬਣ ਜਾਵੇ।
ਕਿਸੇ ਨੂੰ ਰੋਕਦੈ ਜਿਹੜਾ ਕਿਸੇ ਨੂੰ ਟੋਕਦੈ ਜਿਹੜਾ,
ਉਦ੍ਹੀ ਫਿਰ ਜ਼ਿੰਦਗੀ ‘ਲੋਟੇ’ ਸਦਾ ਸੁੰਨ-ਸਾਨ ਬਣ ਜਾਵੇ।
Previous article*ਇੰਡੀਆ ਬਨਾਮ ਭਾਰਤ!*
Next articleਪੁਰਾਣੇ ਪੰਜਾਬ ਦਾ ਦਰਦ