HOME *ਇੰਡੀਆ ਬਨਾਮ ਭਾਰਤ!*

*ਇੰਡੀਆ ਬਨਾਮ ਭਾਰਤ!*

ਰੋਮੀ ਘੜਾਮਾਂ
(ਸਮਾਜ ਵੀਕਲੀ) 
ਭਾਰਤ ਲੂਣ-ਤੇਲ ਨੂੰ ਤਰਸੇ,
ਇੰਡੀਆ ਮੁਰਗੇ, ਬੱਕਰੇ ਚੱਬੇ।
ਇੰਡੀਆ ਨਿੱਤ ਦਿਨ ਸ਼ਾਈਨ ਹੋ ਰਿਹਾ,
ਭਾਰਤ ਦੇ ਮੂੰਹ ਵਧਦੇ ਧੱਬੇ।
ਇੰਡੀਆ “ਜਯ ਹੋ, ਜਯ ਹੋ” ਕਰਦਾ,
ਭਾਰਤ ਮਾਰੇ ਲੱਲੇ-ਭੱਬੇ।
ਇੰਡੀਆ ਝੂਮੇ ਬੈਂਡ, ਰਾਕ ‘ਤੇ,
ਭਾਰਤ ਬੱਸ ਖੜਕਾਵੇ ਡੱਬੇ।
ਭਾਰਤ ਝੂਰੇ ‘ਮਿਲੇ ਨਾ ਰੇਤਾ’,
ਇੰਡੀਆ ਹਾਈਵੇ ਪੁਲ ਤੱਕ ਦੱਬੇ।
ਭਾਰਤ ਦੇ ਵਿੱਸਵੇ ਵੀ ਵਿਕ ਗਏ,
ਤੇ ਇੰਡੀਆ ਕਬਜ਼ਾਏ ਮੁਰੱਬੇ।
ਭਾਰਤ ਵਸਣ ਮਾਸੂਮ, ਨਿਮਾਣੇ,
ਇੰਡੀਆ ਵਿੱਚ ਚਲਾਕ ਤੇ ਕੱਬੇ।
ਇੰਡੀਆ ਦੇ ਵਿੱਚ ਪੈਕੇਜ਼ ਮਿਲਦੇ,
ਭਾਰਤ ਪਿਆ ਦਿਹਾੜੀ ਲੱਭੇ।
ਭਾਰਤ ਵਿੱਚ ਧਰਨੇ, ਹੜਤਾਲਾਂ,
ਤੇ ਇੰਡੀਆ ਘਪਲਿਆਂ ਦੇ ਥੱਬੇ।
ਇੰਡੀਆ ਜ਼ਰਵਾਣਿਆਂ ਦੀ ਚੱਕੀ,
ਤੇ ਭਾਰਤ ਪਿਸ ਰਿਹਾ ਏ ਗੱਭੇ।
ਭਾਰਤ ਧੱਕੇ ਖਾਵੇ ਦਫ਼ਤਰੀਂ,
ਇੰਡੀਆ ਯੂ.ਐਨ.ਓ ਵਿੱਚ ਫੱਬੇ।
ਬੱਸ ਕਰ ਰੋਮੀਆਂ ਪਿੰਡ ਘੜਾਮੇਂ,
ਪੀੜਾਂ, ਦਰਦ ਛੇੜ ਨਾ ਸੱਭੇ।
ਰੋਮੀ ਘੜਾਮਾਂ।
9855281105 (ਵਟਸਪ ਨੰ.)
Previous articleਬੀਸੀ ਟਾਈਗਰਜ ਵੱਲੋਂ ਸਲਾਨਾ ਸ਼ੋਕਰ ਟੂਰਨਾਮੈਂਟ 27 ਤੋਂ 29 ਜੂਨ ਤੀਕ ਹੋਵੇਗਾ
Next articleਗ਼ਜ਼ਲ