HOME ਗਾਜ਼ਾ

ਗਾਜ਼ਾ

ਪ੍ਰੋ.( ਡਾ.) ਮੇਹਰ ਮਾਣਕ 
ਡਾ. ਮੇਹਰ ਮਾਣਕ 
ਗ਼ਰੂਰ ਹਾਕਮ ਦਾ ਸਿਰ ਚੜ੍ਹ ਗਰਜਿਆ
ਗੁਲਾਮੀ ਜਾਂ ਫਿਰ ਚੁਣ ਲਓ ਗੋਲ਼ੀ
ਅਣਖੀ ਕੌਮਾਂ ਕਿੱਥੇ ਜਿਉਂਦੀਆਂ
ਕਿਸੇ ਅੱਗੇ ਕਦੋਂ ਅੱਡ ਕੇ ਝੋਲ਼ੀ।
ਅਮਨ ਤਰੱਕੀ ਕੌਣ ਨਹੀਂ ਚਾਹੁੰਦਾ
ਕਿਉਂ  ਜ਼ਿੰਦਗੀ ਬਣ ਜਾਵੇ ਜੇਲ੍ਹ
ਦਿਨ ਦੁਨੀਆਂ ‘ਤੇ ਕੱਟਣ ਦੇ ਲਈ
ਕਿਉਂ  ਕੋਈ ਜੀਵੇ ਬਣ ਰਖੇਲ।
ਘਰ ਸਕੂਲ ਅਸੂਲ ਸਭ ਝੁਲ਼ਸੇ
ਚੁਫ਼ੇਰੇ ਬਿਖਰੀਆਂ ਲਾਸ਼ਾਂ ਹੀ ਲਾਸ਼ਾਂ
ਸੰਗ ਬਾਰੂਦ ਦੇ ਸਮਤਲ ਕਰਕੇ
ਜ਼ਖ਼ਮੀ ਦਿਸਦੀਆਂ ਫਿਰ ਵੀ ਆਸਾਂ।
ਸਭਿਅਕ ਸਮਾਜ ਦੇ ਸਮਿਆਂ ਅੰਦਰ
ਹਰ ਤਰ੍ਹਾਂ ਦੀ ਅਣਹੋਣੀ ਹੋਈ
ਤੜਪਦਾ ਵੇਖ ਧਰਤੀ ਦਾ ਪਿੰਡਾ
ਬੇਵੱਸ ਅੰਬਰ ਦੀ  ਅੱਖ ਰੋਈ।
ਸ਼ਰੇਬਜ਼ਾਰ ਮੂੰਹਜ਼ੋਰ ਹਾਕਮ ਨੇ
ਆਣ ਮਰੋੜੀ  ਸਮੇਂ ਦੀ ਬਾਂਹ
ਅੱਖਾਂ ਮੀਟ ਕੇ ਕੰਮ ਨਹੀਂ ਚੱਲਣਾ
ਵਸਦੇ ਘਰਾਂ ਤੋਂ ਹੁਣ ਦੂਰੀ ਨਾ।
ਨੰਨ੍ਹੀ ਜਿਹੀ ਉੱਠ ਬੱਚੀ ਨੇ
ਸਮਿਆਂ ਦੇ ਮੱਥੇ ਜੜਿਆ ਪੱਥਰ
ਚੁੱਪ ਦੀ ਕਥਾ ‘ਚ ਡੁੱਬਣ ਵਾਲਿਓ
ਤਦਬੀਰ ਐਦਾਂ ਹੈ ਘੜਦੀ ਅੱਖਰ।
ਹਰ ਇੱਕ ਜਿਊਂਦੀ ਅੱਖ ਵੇਖਦੀ
ਤਬਾਹ ਹੋ ਕੇ ਵੀ ਜਿਊਂਦਾ ਗਾਜ਼ਾ
ਤਾਕਤਵਰਾਂ ਦੀ ਧੌਂਸ ਦੇ ਅੱਗੇ
ਐਦਾਂ ਨਹੀਂ ਹੁਣ ਨਿਉਂਦਾ ਗਾਜ਼ਾ।
ਜੰਗ ਜਿੱਤਣੀ ਸੌਖੀ ਨਹੀਂ ਹੁੰਦੀ
ਹਾਕਮ ਢਾਅ ਲੈਣ ਲੱਖ ਕਿਆਮਤ
ਮੁਕਤੀ ਆਪਣੀ ਲਈ ਜੂਝਣ ਵਾਲ਼ਾ
ਗਾਜ਼ਾ  ਇਤਿਹਾਸ ‘ਚ ਰਹੂ ਸਲਾਮਤ।
Previous articleਰਾਜਾ ਰਘੂਵੰਸ਼ੀ ਕਤਲ ਕਾਂਡ: ਕਤਲ ਦੀ ਸਾਜ਼ਿਸ਼ ਇੰਦੌਰ ਤੋਂ ਮੇਘਾਲਿਆ ਤੱਕ ਫੈਲ ਗਈ; ਕੰਟਰੈਕਟ ਕਿਲਰਾਂ ਨੇ ਕੀਤੇ ਵੱਡੇ ਖੁਲਾਸੇ
Next articleਬਜ਼ੁਰਗਾਂ ਦੀ ਸਮੱਸਿਆ