*ਗਤਕਾ ਖਿਡਾਰੀਆਂ ਦਾ ਕੀਤਾ ਵਿਸ਼ੇਸ਼ ਸਨਮਾਨ*
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) – ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਸ਼ਹੀਦ ਗੱਤਕਾ ਸਪੋਰਟਸ ਕਲੱਬ ਹੁਸ਼ਿਆਰਪੁਰ ਨੇ ਵੱਡੇ ਗੱਤਕਿਆ ਦੇ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ | ਗੱਤਕਾ ਐਸੋਸੀਏਸ਼ਨ ਜਿਲਾ ਹੁਸ਼ਿਆਰਪੁਰ ਦੇ ਪ੍ਰਧਾਨ ਵਿਜੈਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਬਾਬਾ ਹੀਰਾ ਸਿੰਘ ਖ਼ਾਲਸਾ ਅਲਵਾਲਿਸਾ ਵਾਲਿਆਂ ਦੇ ਅਸ਼ੀਰਵਾਦ ਸਦਕਾ ਐਸ ਐਸ ਮੈਡੀਸਿਟੀ ਮੁਕੇਰੀਆਂ ਡਾ ਹਰਜੀਤ ਸਿੰਘ ਐੱਮਡੀ ,ਐਸੋਸੀਏਸ਼ਨ ਜ਼ਿਲਾ ਹੁਸ਼ਿਆਰਪੁਰ ਦੇ ਸਰਪ੍ਰਸਤ ਭੁਪਿੰਦਰ ਸਿੰਘ ਰੋਪੜ ਵਿਖੇ ਹੋਏ ਰਾਜ ਪੱਧਰੀ ਗੱਤਕਾ ਮੁਕਾਬਲਿਆਂ ਵਿੱਚ 25 ਵਿਅਕਤੀਗਤ ਮੁਕਾਬਲਿਆਂ ਵਿੱਚ ਇਕਬਾਲ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ 17 ਫਰੀ ਛੋਟੀ ਟੀਮ ਵਿੱਚ ਜਗਜੋਤ ਸਿੰਘ ਕੁੱਲੀਆਂ ਲੁਬਾਣਾ , ਵੰਸ਼ਦੀਪ ਸਿੰਘ ਸੱਜਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਰਾਜਥਾਨ ਕੋਟਾ ਵਿੱਚ ਹੋਈ ਆਲਇੰਡੀਆ ਇੰਟਰ ਯੂਨੀਵਰਸਿਟੀ ਦੇ ਮੁਲਾਬਲਿਆਂ ਵਿੱਚ ਜਸ਼ਨਦੀਪ ਸਿੰਘ ਨੇ ਗੋਲਡ ਮੈਡਲ ਹਾਸਿਲ ਕੀਤਾ । ਹੁਸ਼ਿਆਰਪੁਰ ਦੀ ਸ਼ਾਨ ਗਤਕਾਬਾਜ਼ ਬਲਰਾਜ ਸਿੰਘ ਕੁੱਲੀਆਂ ਲੁਬਾਣਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਗੱਤਕਾ ਖਿਡਾਰੀ ਦੀਪਕ ਸਿੰਘ ਅਤੇ ਮਨਪ੍ਰੀਤ ਸਿੰਘ ਕੁੱਲੀਆਂ ਦੀ ਵੀ ਹੋਸਲਾ ਅਫ਼ਜਾਈ ਕੀਤੀ ਗਈ । ਇਸ ਵਿਸ਼ੇਸ਼ ਮੌਕੇ ਤੇ ਗੁਰਮਤਿ ਪ੍ਰਚਾਰ ਸੇਵਾ ਸੁਸਾਈਟੀ ਮੁਕੇਰੀਆਂ ਦੇ ਸਮੂਹ ਮੈਂਬਰ ਸਾਹਿਬਾਨ ਹਾਜ਼ਰ ਸਨ ।ਸੁਸਾਈਟੀ ਦੇ ਪ੍ਰਧਾਨ ਭੁਪਿੰਦਰ ਸਿੰਘ ,ਮਨਜੀਤ ਸਿੰਘ ਚੀਮਾ , ਗੁਰਜਿੰਦਰ ਸਿੰਘ ਚੱਕ, ਰਘੁਵੀਰ ਸਿੰਘ ਮੁੰਦਰ, ਸਤਨਾਮ ਸਿੰਘ ਧਾਮੀਆਂ, ਗੁਰਮੀਤ ਸਿੰਘ ਮਿੰਟੂ, ਗੁਰਵਿੰਦਰ ਸਿੰਘ ਭੁੱਲਰ, ਅਮਰਜੀਤ ਸਿੰਘ ਵਾਲੀਆ, ਗੱਤਕਾ ਪ੍ਰਮੋਟਰ ਸਚਨਾਮ ਸਿੰਘ ਜੀ, ਗੁਰਪ੍ਰੀਤ ਸਿੰਘ ਰਾਜਪੁਰ ਨੈਸ਼ਨਲ ਗੱਤਕਾ ਰੈਫਰੀ, ਬਲਰਾਜ ਸਿੰਘ, ਜਥੇਦਾਰ ਗਿਆਨ ਸਿੰਘ ਕੁੱਲੀਆਂ, ਸੁਖਦੇਵ ਸਿੰਘ ਕੁੱਲੀਆਂ ਲੁਬਾਣਾ, ਗੁਰਚਰਨ ਸਿੰਘ ਲਾਡੀ ਅਕਾਲ ਅਕੈਡਮੀ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



