HOME ਦੇਰ ਆਏ ਦਰੁਸਤ ਆਏ ਵਾਲ਼ੀ ਕਹਾਵਤ ਹੋਈ ਸੱਚੀ ਅਠਾਰਾਂ ਸਾਲ ਬਾਅਦ ਹੋਇਆ...

ਦੇਰ ਆਏ ਦਰੁਸਤ ਆਏ ਵਾਲ਼ੀ ਕਹਾਵਤ ਹੋਈ ਸੱਚੀ ਅਠਾਰਾਂ ਸਾਲ ਬਾਅਦ ਹੋਇਆ ਫ਼ੈਸਲਾ !

1

 ਹੁਸ਼ਿਆਰਪੁਰ   (ਸਮਾਜ ਵੀਕਲੀ)   ( ਤਰਸੇਮ ਦੀਵਾਨਾ ) –  ਜ਼ਿਲ੍ਹੇ ਦੇ ਪਿੰਡ ਅਰਨਿਆਲਾ ਸ਼ਾਹਪੁਰ ਦੇ ਬਹੁਤ ਚਰਚਿਤ ਕੇਸ ਦਾ ਇਤਿਹਾਸਕ ਫੈਸਲਾ ਅਠਾਰਾਂ ਸਾਲਾਂ ਬਾਅਦ ਮਾਨਯੋਗ ਡਿਪਟੀ ਕਮਿਸ਼ਨਰ ਕਮ ਕੁਲੈਕਟਰ ਹੁਸ਼ਿਆਰਪੁਰ ਆਸ਼ਿਕਾ ਜੈਨ ਆਈ ਏ ਐੱਸ ਦੀ ਅਦਾਲਤ ਵਿੱਚ ਸਰਵਣ ਕੁਮਾਰ ਦੇ ਹੱਕ ਵਿੱਚ ਹੋਇਆ ਜਿਸ ਦੀ ਪੈਰਵਾਈ ਵਰ੍ਹਿਆਂ ਤੋਂ ਵਕੀਲ ਰਘਵੀਰ ਸਿੰਘ ਟੇਰਕਿਆਨਾ ਵੱਲੋਂ ਕੀਤੀ ਗਈ । ਸਰਵਣ ਕੁਮਾਰ ਨੇ ਦੱਸਿਆ ਕਿ ਕਿ ਪਿੰਡ ਸ਼ਾਹਪੁਰ ਅਰਨਿਆਲਾ ਦੀ ਲੰਬੜਦਾਰੀ ਦਾ ਕੇਸ ਕਦੀ ਡੀ ਸੀ ਹੁਸ਼ਿਆਰਪੁਰ, ਕਦੇ ਕਮਿਸ਼ਨਰ ਜਲੰਧਰ ਡਵੀਜ਼ਨ ਤੇ ਕਦੀ ਫਾਈਨੈਸ਼ੀਅਲ ਕਮਿਸ਼ਨਰ ਪੰਜਾਬ ਚੰਡੀਗੜ੍ਹ ਦੀ ਅਦਾਲਤ ਵਿੱਚ ਚਲਾ ਜਾਂਦਾ ਰਿਹਾ ਜੋ ਰਿਮਾਂਡ ਹੋ ਕੇ ਵਾਪਸ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਆ ਜਾਂਦਾ ਰਿਹਾ । ਉਨਾ ਦੱਸਿਆ ਕਿ ਬਹੁਤ ਸਾਲ ਪਹਿਲਾਂ ਐੱਨ ਕੇ ਵਧਾਵਨ ਡੀ ਸੀ ਹੁਸ਼ਿਆਰਪੁਰ ਵੱਲੋਂ ਸਰਵਣ ਕੁਮਾਰ ਦੇ ਹੱਕ ਵਿੱਚ ਫੈਸਲਾ ਹੋਇਆ ਪਰ ਕਮਿਸ਼ਨ ਜਲੰਧਰ ਡਵੀਜ਼ਨ ਨੇ ਅਪੀਲ ਵਿੱਚ ਕੇਸ ਵਾਪਸ ਛਾਣਬੀਣ ਕਰਨ ਲਈ ਹੁਸ਼ਿਆਰਪੁਰ ਭੇਜ ਦਿੱਤਾ ਤੇ ਦੂਜੀ ਵਾਰ ਫਿਰ ਐੱਨ ਕੇ ਵਧਾਵਨ ਡੀ ਸੀ ਹੁਸ਼ਿਆਰਪੁਰ ਨੇ ਫੈਸਲਾ ਸਰਵਣ ਕੁਮਾਰ ਦੇ ਹੱਕ ਵਿੱਚ ਕਰ ਦਿੱਤਾ ਸੀ ਪਰ ਵਿਰੋਧੀ ਪਾਰਟੀ ਫਿਰ ਕਮਿਸ਼ਨਰ ਜਲੰਧਰ ਡਵੀਜ਼ਨ ਦੇ ਅਪੀਲ ਵਿੱਚ ਚਲੀ ਗਈ । ਕੇਸ ਫਿਰ ਵਾਪਸ ਹੁਸ਼ਿਆਰਪੁਰ ਆ ਗਿਆ । ਇਸ ਦੌਰਾਨ ਡੀ ਸੀ ਹੁਸ਼ਿਆਰਪੁਰ ਈਸ਼ਾ ਕਾਲੀਆ ਆਈ ਏ ਐੱਸ ਨੇ ਦੋਵਾਂ ਪਾਰਟੀਆਂ ਦੀ ਉਮੀਦਵਾਰੀ ਹੀ ਰੱਦ ਕਰ ਦਿੱਤੀ ਜਿਸ ਕਰਕੇ ਦੋਵੇ ਪਾਰਟੀਆਂ ਨੇ ਕਮਿਸ਼ਨਰ ਜਲੰਧਰ ਡਵੀਜ਼ਨ ਦੇ ਅਪੀਲ ਕਰ ਦਿੱਤੀ । ਕੇਸ ਫਿਰ ਰਿਮਾਂਡ ਹੋ ਕੇ ਹੁਸ਼ਿਆਰਪੁਰ ਆ ਗਿਆ ਤਾਂ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਧਰਮਪਾਲ ਤਰਨਾਚ ਆਈ ਰੇ ਐੱਸ ਨੇ ਫੈਸਲਾ ਫਿਰ ਸਰਵਣ ਕੁਮਾਰ ਦੇ ਹੱਕ ਵਿੱਚ ਕਰ ਦਿੱਤਾ । ਵਿਰੋਧੀ ਧਿਰ ਕਮਿਸ਼ਨਰ ਜਲੰਧਰ ਡਵੀਜ਼ਨ ਚਲੇ ਗਈ ਜਿੱਥੇ ਜੋ ਫੈਸਲਾ ਹੋਇਆ ਉਸ ਫੈਸਲੇ ਖ਼ਿਲਾਫ਼ ਸਰਵਣ ਕੁਮਾਰ ਫਾਈਨੈਨਸ਼ੀਅਲ ਕਮਿਸ਼ਨਰ ਪੰਜਾਬ ਚੰਡੀਗੜ੍ਹ ਚਲਾ ਗਿਆ ਜਿੱਥੋਂ ਕੇਸ ਰਿਮਾਂਡ ਹੋ ਕੇ ਫਿਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਲ ਆ ਗਿਆ । ਡੀ ਸੀ ਬਦਲਦੇ ਰਹੇ ਤੇ ਫੈਸਲੇ ਵਿੱਚ ਦੇਰੀ ਹੁੰਦੀ ਰਹੀ ਪਰ ਅੱਜ ਅਠਾਰਾਂ ਸਾਲਾਂ ਬਾਅਦ ਮਾਨਯੋਗ ਡਿਪਟੀ ਕਮਿਸ਼ਨਰ ਕਮ ਕੁਲੈਕਟਰ ਆਸ਼ਕਾਂ ਜੈਨ ਆਈ ਏ ਐੱਸ ਦੀ ਅਦਾਲਤ ਵਿੱਚੋਂ ਫੈਸਲਾ ਸਰਵਣ ਕੁਮਾਰ ਦੇ ਹੱਕ ਵਿੱਚ ਹੀ ਹੋਇਆ ਹੈ ਜਿਸ ਵਾਰੇ ਅੱਜ ਇਹ ਮੁਕੱਦਮਾ ਚਰਚਾ ਵਿੱਚ ਰਿਹਾ ਤੇ ਉੜਕ ਸੱਚ ਰਹੀ ਵਾਲੀ ਕਹਾਵਤ ਸੱਚ ਸਾਬਤ ਹੋਈ । ਦੇਰ ਨਾਲ ਹੋਏ ਇਸ ਫੈਸਲੇ ਉੱਤੇ ਵੀ ਸਰਵਣ ਕੁਮਾਰ ਨੂੰ ਬਹੁਤ ਖੁਸ਼ੀ ਹੋਈ ਕਿ ਇੱਕ ਲੰਬੇ ਸੰਘਰਸ਼ ਤੇ ਸਬਰ ਸੰਤੋਖ ਬਾਅਦ ਮੁਕੱਦਮਾ ਉਸ ਦੇ ਹੱਕ ਵਿੱਚ ਹੋ ਗਿਆ ਹੈ ਤੇ ਉਸ ਨੂੰ ਸਹੀ ਇਨਸਾਫ਼ ਮਿਲਿਆ ਹੈ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleHow Far Is the Modi Government Responsible for India’s Present Economic Crisis?
Next articleਗੱਤਕਾ ਮੁਕਾਬਲਿਆਂ ਵਿੱਚ ਇਕਬਾਲ ਸਿੰਘ ਨੇ ਪਹਿਲਾ ਅਤੇ ਜਗਜੋਤ ਸਿੰਘ ਤੇ ਵੰਸ਼ਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਗੱਡਿਆ ਜਿੱਤ ਦਾ ਝੰਡਾ : ਭੁਪਿੰਦਰ ਸਿੰਘ ਪਿੰਕੀ