ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਜਿੱਥੇ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਵੱਖ ਵੱਖ ਪ੍ਰਕਾਰ ਦੇ ਛੋਟੇ ਵੱਡੇ ਵਹਨਾਂ ਤੇ ਨਿਯਮ ਲਾਗੂ ਕੀਤੇ ਜਾਂਦੇ ਹਨ ਪਰ ਅਕਸਰ ਕੀਤੇ ਕੀਤੇ ਇਨ੍ਹਾਂ ਵਹਨਾਂ ਵਲੋਂ ਸ਼ਰੇਆਮ ਧੱਜੀਆ ਦੇਖਣ ਨੂੰ ਨਜ਼ਰ ਆ ਰਹੀਆਂ ਹਨ ਉਥੇ ਹੀ ਨਜ਼ਰ ਮਾਰੀਆ ਨਗਰ ਕੋਸਰਲ ਗੜ੍ਹਸ਼ੰਕਰ ਦੀਆਂ ਗੱਡੀਆਂ ਅਤੇ ਦੋਪਹੀਆ ਵਹਾਨਾ, ਟਰੈਕਟ ਟਰਾਲੀਆਂ ਤੇ ਜੋ ਬਿਨ੍ਹਾਂ ਨੰਬਰ ਪਲੇਟਾਂ ਤੋਂ ਸੜਕਾਂ ਤੇ ਘੁੰਮਦੇ ਅਕਸਰ ਦਿਖਾਈ ਦੇਂਦੇ ਹਨ ਪਰ ਪੁਲਿਸ ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਦੇਖ ਅੱਖਾਂ ਤੇ ਪੱਟੀ ਬੰਨ੍ਹ ਲੈਂਦੇ ਹਨ ਤੇ ਸਥਾਨਕ ਪੁਲਿਸ ਵਲੋਂ ਇਨ੍ਹਾਂ ਵੱਲ ਕੋਈ ਧਿਆਨ ਨਹੀਂ |
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ, ਨੰਗਲ ਰੋਡ,ਨਵਾਂਸ਼ਹਿਰ ਰੋਡ, ਤੇ ਮੁੱਖ ਮਾਰਗ ‘ਤੇ ਚਾਹੇ ਪੁਲਿਸ ਵੱਲੋਂ ਨਾਕਾਬੰਦੀ ਕਰ ਕੇ ਛੋਟੇ ਵਾਹਨਾਂ ਦੇ ਚਲਾਨ ਕੱਟੇ ਜਾਂਦੇ ਹਨ ਪਰ ਵੱਡੇ ਟਿੱਪਰ-ਟਰਾਲੇ ਓਵਰਲੋਡ ਤੇ ਬਿਨ੍ਹਾਂ ਨੰਬਰ ਪਲੇਟਾਂ ਦੇ ਸ਼ਰੇਆਮ ਪੁਲਿਸ ਦੀਆਂ ਅੱਖਾਂ ‘ਚ ਮਿੱਟੀ ਪਾ ਕੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਲੰਘਦੇ ਰਹਿੰਦੇ ਹਨ। ਜਦੋਂ ਕਿ ਓਵਰਲੋਡ ਟਿੱਪਰ-ਟਰਾਲਿਆਂ ਕਾਰਨ ਸੜਕਾਂ ਦੀ ਹਾਲਤ ਖਸਤਾ ਹੋ ਰਹੀ ਹੈ। ਕੁਝ ਟਿੱਪਰ ਓਵਰਲੋਡ ਹੋਣ ਕਾਰਨ ਸੜਕਾਂ ‘ਤੇ ਬਜਰੀ-ਮਿੱਟੀ ਖਿਲਾਰਦੇ ਜਾਂਦੇ ਹਨ, ਜਿਸ ਕਾਰਨ ਪਿੱਛੇ ਜਾਣ ਵਾਲੇ ਰਾਹਗੀਰ ਪ੍ਰੇਸ਼ਾਨ ਹੁੰਦੇ ਹਨ। ਜ਼ਿਕਰਯੋਗ ਹੈ ਇਸ ਸਬੰਧੀ ਜਦੋਂ ਐਸ ਐਚ ਓ ਥਾਣਾ ਗੜ੍ਹਸ਼ੰਕਰ ਬਲਜਿੰਦਰ ਸਿੰਘ ਮੱਲੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਸਾਡੇ ਸਾਨੂੰ ਅਜਿਹਾ ਕੋਈ ਵਹਾਨ ਨਹੀਂ ਲੱਬਾਂ ਜੋ ਬਿਨ੍ਹਾਂ ਨੰਬਰ ਤੋਂ ਗੜ੍ਹਸ਼ੰਕਰ ਸਹਿਰ ਅੰਦਰ ਗੁੰਮ ਰਿਹਾ ਹੋਵੇ ਅਗਰ ਇਸ ਤਰਾਂ ਦਾ ਕੋਈ ਵਾਹਨ ਮਿਲਿਆ ਤਾਂ ਅਸੀਂ ਉਸ ਦੇ ਕਾਗਜ ਪੱਤਰ ਚੈਕ ਕਰਕੇ ਉਸ ਨੂੰ ਆਪਣੇ ਕਾਬਜੇ ਵਿੱਚ ਲਿਆ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly