ਗਗਨਦੀਪ ਕੌਰ ਕਰੀਰ ਨੇ  ਐਮ.ਐੱਸ.ਸੀ. ਬੌਟਨੀ ਦੀ ਪ੍ਰੀਖਿਆ ਵਿੱਚੋਂ ਹਾਸਲ ਕੀਤਾ ਗੋਲਡ ਮੈਡਲ

ਕਪੂਰਥਲਾ , 10 ਅਗਸਤ (ਕੌੜਾ)- ਪਿੰਡ ਠੱਟਾ ਨਵਾਂ ਤੋਂ ਮਾਸਟਰ ਹਰਬਖਸ਼ ਸਿੰਘ ਕਰੀਰ ਦੀ ਪੋਤਰੀ ਅਤੇ ਮਾਸਟਰ ਸੁਖਵਿੰਦਰ ਸਿੰਘ ਕਰੀਰ ਦੀ ਬੇਟੀ ਨੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੀ ਐਮ.ਐਸ.ਸੀ. ਬੌਟਨੀ ਦੀ ਪ੍ਰੀਖਿਆ ਵਿੱਚੋਂ ਗੋਲਡ ਮੈਡਲ ਹਾਸਲ ਕਰਕੇ ਆਪਣੀ ਵਿੱਲੱਖਣ ਕਾਬਲੀਅਤ ਦਾ ਨਮੂਨਾ ਪੇਸ਼ ਕੀਤਾ ਹੈ। ਜਿਕਰਯੋਗ ਹੈ ਕਿ ਗਗਨਦੀਪ ਕੌਰ ਕਰੀਰ ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਵਿੱਚ ਐਮ.ਐਸ.ਸੀ. ਬੌਟਨੀ ਦੀ ਵਿਦਿਆਰਥਣ ਹੈ ਤੇ ਯੁਨੀਵਰਸਿਟੀ ਵੱਲੋਂ ਹਾਲ ਹੀ ਵਿੱਚ ਐਲਾਨੇ ਨਤੀਜਿਆਂ ਅਨੁਸਾਰ 1800 ਵਿੱਚੋਂ 1614 ਅੰਕ ਪ੍ਰਾਪਤ ਕਰਕੇ ਯੁਨੀਵਰਸਿਟੀ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਆਪਣਾ, ਮਾਪਿਆਂ, ਅਧਿਆਪਕਾਂ, ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਗਗਨਦੀਪ ਕੌਰ ਕਰੀਰ ਨੇ ਇਸ ਦੌਰਾਨ ਦੱਸਿਆ ਕਿ ਉਸ ਦਾ ਸੁਪਨਾ ਹੈ ਕਿ ਉਹ ਸਾਇੰਸ ਲੈਕਚਰਾਰ ਬਣ ਕੇ ਪਿੰਡਾਂ ਦੇ ਬੱਚਿਆਂ ਨੂੰ ਵਿੱਦਿਆ ਦਾ ਦਾਨ ਦੇਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਤੀਜ਼ ਕਮ ਫਰੈਸ਼ਰ ਪਾਰਟੀ
Next articleਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਭਗਤਪੁਰ ਨੂੰ ਕੂਲਰ ਭੇਂਟ