HOME ਘਰ ਬਨਾਮ ਮਕਾਨ

ਘਰ ਬਨਾਮ ਮਕਾਨ

ਹਰਪ੍ਰੀਤ ਕੌਰ ਸੰਧੂ
 (ਸਮਾਜ ਵੀਕਲੀ) 
ਪਿਤਾ ਪੁਰਖੀ ਘਰ ਨੂੰ
ਥੋੜਾ ਭੰਨ ਤੋੜ
ਕੰਧਾਂ ਇਧਰੋਂ ਉਧਰ ਕਰ
ਨਵਾਂ ਬਣਾਉਣ ਦੀ
ਕੋਸ਼ਿਸ਼ ਕਰਦਿਆ
ਤੋੜ ਦਿੱਤੀਆਂ ਨੇ
ਕਾਨਸਾਂ
ਜਿਨਾਂ ਦੇ ਵਿਛੇ
ਕੱਪੜਿਆਂ ਹੇਠ
ਮਾਂ ਨੇ ਸਾਂਭੀਆਂ ਹੁੰਦੀਆਂ ਸੀ
ਆਪਣੀਆਂ ਸਾਰੀਆਂ ਕੀਮਤੀ ਚੀਜ਼ਾਂ
ਨਾਨੇ ਦੀ ਚਿੱਠੀ
ਥੋੜੀ ਜਿਹੀ ਭਾਨ
ਕੱਪੜੇ ਨਾਲ ਟੰਗੀ ਸੂਈ
ਕੋਈ ਨਿੱਕੀ ਜਿਹੀ ਤਸਵੀਰ
ਅਖਬਾਰ ਵਿੱਚੋਂ ਕੱਟੀਆਂ
ਗਜਲਾਂ
ਆਲੇ ਬੰਦ ਕਰਵਾ
ਲਗਵਾ ਲਈਆਂ
ਯੂ ਵੀ ਸ਼ੀਟਾਂ
ਖਿੜਕੀ ਦੀਆਂ ਜਾਲੀਆਂ
ਕਟਵਾ ਕੇ
ਗਰਿਲਾਂ ਕਟਵਾ ਕੇ
ਲਗਾਏ ਵੱਡੇ ਵੱਡੇ ਸ਼ੀਸ਼ੇ
ਤੇ ਸ਼ੀਸ਼ਾ ਉੱਤੇ
ਬਲੈਕ ਆਊਟ ਪਰਦੇ
ਚਿੱਟੇ ਬਲਬ ਤੇ ਟਿਊਬਾਂ
ਦੀ ਥਾਂ
ਪੀਲੀਆਂ ਲਾਈਟਾਂ ਲਾ ਲਈਆਂ
ਨਵੇਂ ਨਕੋਰ ਪੱਖੇ
ਜੋ ਰਿਮੋਟ ਨਾਲ ਚਲਦੇ
ਹਰ ਕੋਈ ਕਹਿੰਦਾ
ਬਹੁਤ ਸੋਹਣਾ ਬਣ ਗਿਆ
ਹੁਣ ਮੇਰਾ ਪਿਤਾ ਪੁਰਖੀ ਘਰ
ਮੈਨੂੰ ਪਤਾ ਹੈ
ਹੁਣ ਇਹ ਘਰ ਨਹੀਂ ਰਿਹਾ
ਮਕਾਨ ਹੈ
ਸੋਹਣਾ ਜਿਹਾ।
ਹਰਪ੍ਰੀਤ ਕੌਰ ਸੰਧੂ

Previous articleਪੰਜਾਬ ‘ ਚ ਛਲੇਡਾ ਸਿਆਸਤ !
Next articleਵੈਦ ਦੀ ਕਲਮ ਤੋਂ (ਜਦ ਮੈਂ ਮਾਤਾ ਰਾਣੀ ਦੀ ਬੰਨ੍ਹੀ ਹੋਈ ਕੁੱਖ ਖੋਲ੍ਹੀ)