ਵੋਟਰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਜਿਤਾਉਣ ਲਈ ਹੋਏ ਪੱਬਾ ਭਾਰ
ਨਵਾਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )– ਪੰਜਾਬ ਵਿਚ ਹੋ ਰਹੀਆਂ ਜਿਲ੍ਹਾਂ ਪਰਿਸ਼ਦ ਤੇ ਬਲਾਕ ਸੰਮਤੀ ਦੀਆ ਚੋਣਾਂ ਵਿਚ ਹਰ ਪਾਰਟੀ ਆਪਣੇ ਆਪਣੇ ਉਮੀਦਵਾਰ ਨੂੰ ਜਿਤਾਉਣ ਵਿੱਚ ਲੱਗੀ ਹੋਈ ਹੈ | ਜਦਕਿ ਮੁੱਤੋਂ ਜੋਨ ਤੇ ਆਪ ਪਾਰਟੀ ਦੀ ਬਲਾਕ ਸੰਮਤੀ ਉਮੀਦਵਾਰ ਹਰਜਿੰਦਰ ਕੌਰ ਘੁੰਮਣ ਪਤਨੀ ਜਸਵੀਰ ਸਿੰਘ ਘੁੰਮਣ ਸਰਪੰਚ ਨੂੰ ਦੀ ਚੋਣ ਮੁਹਿੰਮ ਪੂਰੇ ਜੋਰਾ ਸ਼ੋਰਾ ਤੇ ਹੈ | ਲੋਕ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਹਰਜਿੰਦਰ ਕੌਰ ਘੁੰਮਣ ਨੂੰ ਜਿਤਾਉਣ ਲਈ ਉਤਾਵਲੇ ਹੋਏ ਹਨ | ਹਰਜਿੰਦਰ ਕੌਰ ਬਹੁਤ ਹੀ ਮਿੱਠੜੇ ਤੇ ਨਿਮਨ ਸੁਭਆ ਅਤੇ ਹਰ ਇਕ ਦੇ ਦੁੱਖ ਸੁੱਖ ਵਿੱਚ ਸਾਥ ਵੰਡਾਉਣ ਵਾਲੀ | ਇਸ ਕਰਕੇ ਹਲਕੇ ਵਿਚ ਉਨ੍ਹਾਂ ਦੇ ਚੰਗੇ ਵਿਵਹਾਰ ਕਰਕੇ ਉਨ੍ਹਾਂ ਨੂੰ ਭਾਰੀ ਲੀਡ ਨਾਲ ਜਿਤਾਉਣ ਲਈ ਦਿਨ ਰਾਤ ਮਿਹਨਤ ਵਿੱਚ ਲੱਗੇ ਹੋਏ ਹਨ | ਪੂਰੀ ਆਸ਼ਾ ਪ੍ਰਗਟਾਈ ਜਾ ਰਹੀ ਹੈ ਕਿ ਇਸ ਵਾਰ ਬਲਾਕ ਸੰਮਤੀ ਜੋਨ ਮੁੱਤੋਂ ਤੋਂ ਹਰਜਿੰਦਰ ਕੌਰ ਘੁੰਮਣ ਭਾਰੀ ਲੀਡ ਨਾਲ ਜਿੱਤ ਹਾਸਲ ਕਰਕੇ ਪਾਰਟੀ ਦੀ ਝੋਲੀ ਪਾਉਣਗੇ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



