(ਸਮਾਜ ਵੀਕਲੀ)
ਧਰਤੀ ਤੋਂ ਅੰਬਰ ਵੱਲ, ਰਾਹਾਂ ਤੋਂ ਮੰਜਿਲ ਕੱਲ੍ਹ ਨੂੰ,
ਸਾਹਾਂ ਨਾਲ ਜਾਨ ਹੈ ਮੇਰੀ, ਉਹਦੇ ਨਾਲ ਪਹਿਚਾਣ ਹੈ ਮੇਰੀ,
ਬੁੱਲਾਂ ਤੇ ਜਦ ਵੀ ਆਵੇ, ਬਣਦਾ ਏ ਰੋਹਬ ਨਬਾਬੀ,
ਯਾਰੋਂ ਮੈਂ ਪੁੱਤ ਪੰਜਾਬੀ, ਮੇਰੀ ਮਾਂ ਬੋਲੀ ਪੰਜਾਬੀ।
——-
ਮੇਰੇ ਸਿਰ ਇਸ ਬੋਲੀ ਦੇ, ਬੜੇ ਹੀ ਕਰਜ਼ ਚੜ੍ਹੇ ਨੇ,
ਲਿਖਤਾਂ ਵਿੱਚ ਲਾਹ ਰਿਹਾ ਹਾਂ, ਫਿਰ ਵੀ ਉੱਥੇ ਖੜ੍ਹੇ ਨੇ,
ਮਾਤਰਾ ਕੋਈ ਚੁੱਪ ਜਿਹਦੀ, ਔਖੇ ਹੋਏ ਦੇਣ ਜਵਾਬੀ,
ਯਾਰੋਂ ਮੈਂ ਪੁੱਤ ਪੰਜਾਬੀ, ਮੇਰੀ ਮਾਂ ਬੋਲੀ ਪੰਜਾਬੀ।
——-
ਚਾਚੀ-ਤਾਈ ਦਾ ਸਤਿਕਾਰ ਕਰਾ ਮੈਂ, ਪਰ ਮਾਂ ਸਭ ਤੋਂ ਵੱਧ ਪਿਆਰੀ,
ਜਿਹਦੇ ਮੂੰਹੋਂ ਸੁਣਕੇ ਲੋਰੀਆਂ, ਰੋਂਇਆ-ਹੱਸਿਆ ਕਈ-ਕਈ ਵਾਰੀ,
ਮੇਰੇ ਮੂੰਹੋਂ ਸੁਣਕੇ ਬੋਲੀ,ਕਈ ਆਖਣ ਇਹ ਹੈ ਦੁਆਬੀ,
ਯਾਰੋਂ ਮੈਂ ਪੁੱਤ ਪੰਜਾਬੀ, ਮੇਰੀ ਮਾਂ ਬੋਲੀ ਪੰਜਾਬੀ।
——
ਆਪਣੀ ਗੱਲ ਆਖਣ ਲੱਗਿਆ, ਜਿਹਦਾ ਮੈਂ ਲਵਾ ਸਹਾਰਾ,
ਹੋਰ ਵੀ ਭਾਸ਼ਾ ਬੋਲਾ, ਪਰ ਉਹਦੇ ਬਿਨਾਂ ਨਹੀਂ ਗੁਜਾਰਾ,
ਮੇਰੇ ਹਰ ਦੁੱਖ-ਸੁੱਖ ਦੀ ਜਿਹਦੇ ਕੋਲ ਹੈ ਚਾਬੀ,
ਯਾਰੋਂ ਮੈਂ ਪੁੱਤ ਪੰਜਾਬੀ, ਮੇਰੀ ਮਾਂ ਬੋਲੀ ਪੰਜਾਬੀ।
———
ਬਸ ਇੱਕੋ ਹੈ ਖੁਵਾਇਸ ਮੇਰੀ, ਬਣਾ ਜਦ ਵੀ ਮਿੱਟੀ ਦੀ ਢੇਰੀ,
ਮੁੜਕੇ ਜਦੋਂ ਆਵਾ ਜੱਗਤੇ ,ਕੋਲੀਆਂ ਵਾਲ ਵਿੱਚ ਪੈ ਜਾਏ ਫੇਰੀ,
ਵੇਖਕੇ ਲਾਟ ਸਿਵੇ ਦੀ, ਓਹ ਤੁਰ ਗਿਆ ਬਿੰਦਰ ਯਾਰ ਕਿਤਾਬੀ,
ਯਾਰੋਂ ਮੈਂ ਪੁੱਤ ਪੰਜਾਬੀ, ਮੇਰੀ ਮਾਂ ਬੋਲੀ ਪੰਜਾਬੀ।
——
ਲੇਖਕ ਬਿੰਦਰ ਕੋਲੀਆਂ ਵਾਲ (ਇਟਲੀ)
ਫੋਨ ਨੰ.00393279435236