(ਸਮਾਜ ਵੀਕਲੀ)
ਕੱਪੜਾ ਤੇ ਜੁੱਤੀ ਸਦਾ ਪਾਈਏ ਝਾੜਕੇ
ਬੰਦਿਆਂ ‘ਚ ਬੈਠ ਬੋਲੀਏ ਵਿਚਾਰ ਕੇ।
ਟੌਹਰ ਨਾ ਬਣਾਈਏ ਦੂਜਿਆਂ ਨੂੰ ਭੰਡਕੇ
ਔਜ਼ਾਰ ਤੇ ਔਲਾਦ ਸਦਾ ਰੱਖੋ ਚੰਡ ਕੇ।
ਆਂਢ ਤੇ ਗੁਆਂਢ ‘ਚ ਪਿਆਰ ਰੱਖੀਏ
ਵੱਡਿਆਂ ਦੇ ਲਈ ਸਤਿਕਾਰ ਰੱਖੀਏ।
ਰਾਜਨੀਤਕਾਂ ਦੀ ਦਿੱਤੀ ਹੋਈ ਜ਼ੁਬਾਨ ਤੇ
ਅਤੇ ਭੋਰਾ ਨਾ ਯਕੀਨ ਚੀਨ ਦੇ ਸਮਾਨ ਤੇ।
ਪੂਨੀਆਂ ਵਾਲੇ ਦੀ ਫਰਿਆਦ ਸੱਜਣੋਂ
ਘੁੱਗੀਂ ਵਸੇ ਰੰਗਲਾ ਪੰਜਾਬ ਸੱਜਣੋਂ
ਬਲਦੇਵ ਸਿੰਘ ”ਪੂਨੀਆਂ”