HOME ਸੱਜਣਾ

ਸੱਜਣਾ

ਧਰਮਿੰਦਰ ਸਾਥੀ
 (ਸਮਾਜ ਵੀਕਲੀ) 
ਸੱਚ ਨੂੰ ਹੋ ਮੁਖ਼ਾਤਿਬ ਉੱਠ ਤੂੰ ਚਾਨਣ ਲੀਹੇ ਪੈਰ ਟਿਕਾਅ,
ਜਾਗੋ-ਮੀਟੀ ਸੁਪਨੇ ਵੇਖ ਕੇ ਐਵੇਂ ਚਿੱਤ ਪਰਚਾਇਆ ਨਾ ਕਰ।
ਜਿਹੜਾ ਤੈਨੂੰ ਵੇਖ ਕੇ ਸੱਜਣਾ ਅੱਖਾਂ ਫੇਰ ਲਵੇ,
ਟੀਰਾ ਜਿਹਾ ਝਾਕ ਕੇ ਐਵੇਂ ਤੂੰ ਵੀ ਅੱਖ ਮਿਲਾਇਆ ਨਾ ਕਰ।
ਆਪਣੀਆਂ ਰਾਹਵਾਂ, ਆਪਣੀਆਂ ਸੋਚਾਂ ਉੱਤੇ ਪਹਿਰਾ ਦੇਈਦਾ,
ਬਿਗਾਨੀ ਸੁਰਮ-ਸਲਾਈ ਪਾ ਕੇ ਐਵੇਂ ਅੱਖ ਮਟਕਾਇਆ ਨਾ ਕਰ।
ਮੰਨਿਆ, ਤੂੰ ਬੜਾ ਗਿਆਨੀ ਏ ਕਈ ਘੋਲ਼ ਪੋਥੀਆਂ ਪੀਤੀਆਂ ਨੇ,
ਪਰ ਬਿਨਾਂ ਗੱਲ ਤੋਂ ਸੱਜਣਾ ਐਵੇਂ ਵਾਲ਼ਾਂ ਦੀ ਖੱਲ ਲਾਹਿਆ ਨਾ ਕਰ।
ਲੋੜ ਪੈਣ ‘ਤੇ ਪਰਖ ਕਰੀਦੀ ਯਾਰਾ ਜਿਗਰੀ ਯਾਰਾਂ ਦੀ,
ਮਰ ਜਾਓ ਚਿੜੀਓ, ਜੀਅ ਪਓ ਚਿੜੀਓ ਕਹਿ-ਕਹਿ ਕੇ ਅਜ਼ਮਾਇਆ ਨਾ ਕਰ।
ਧਰਮਿੰਦਰ ਸਾਥੀ।
Previous articleਪੁਲਿਸ ਚੌਂਕੀ ਅੱਪਰਾ ਦੇ ਇੰਚਾਰਜ ਸਬ ਇੰਸਪੈਕਟਰ ਨਿਰਮਲ ਸਿੰਘ ਅਤੇ ਸਮੂਹ ਸਟਾਫ ਨੂੰ ਵਧੀਆ ਕਾਰਗੁਜਾਰੀ ਲਈ ਕੀਤਾ ਸਨਮਾਨਿਤ
Next articleਨਯਨ ਛਾਬੜਾ ਦੀ ਤਾਜਪੋਸ਼ੀ ਤੇ ਕਾਕੜ ਕਲਾਂ ਟੀਮ ਸਮੇਤ ਪੁੱਜੇ