ਚੰਡੀਗੜ੍ਹ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਡਾਇਰੈਕਟਰ ਇੰਫੋਟੈਕ ਪੰਜਾਬ , ਵਾਈਸ ਪ੍ਰਧਾਨ ਮਹਿਲਾ ਵਿੰਗ ਪੰਜਾਬ ਬੀਬੀ ਰਣਜੀਤ ਕੌਰ (ਕਾਕੜ ਕਲਾਂ) ਅੱਜ ਚੰਡੀਗੜ੍ਹ ਵਿਖੇ ਫੋਰੈਸਟ ਭਵਨ ਵਿਚ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਨਯਨ ਛਾਬੜਾ ਦੀ ਤਾਜਪੋਸ਼ੀ ਸਮਾਗਮ ਵਿੱਚ ਆਪਣੀ ਸਮੁੱਚੀ ਟੀਮ ਨਾਲ ਸ਼ਾਮਲ ਹੋਏ, ਉਸ ਤੋ ਬਾਅਦ ਬੀਬੀ ਕਾਕੜ ਕਲਾਂ ਵੱਲੋਂ ਮੁਹਾਲੀ ਕਲੱਬ ਵਿੱਚ ਛਾਬੜਾ ਪਰਿਵਾਰ ਅਤੇ ਆਏ ਲੀਡਰ ਸਹਿਬਾਨ ਨਾਲ ਖਾਣਾ ਖਾਧਾ ਅਤੇ ਛਾਬੜਾ ਪਰਿਵਾਰ ਨੂੰ ਤਹਿਦਿਲੋਂ ਮੁਬਾਰਕਬਾਦ ਦਿੱਤੀ ।ਇਸ ਮੌਕੇ ਉਨ੍ਹਾਂ ਨਾਲ ਹਰਜਿੰਦਰ ਕੌਰ, ਮਨਦੀਪ ਸਿੰਘ ਝੀਤਾ ਪੀ ਏ,ਲਛਮਣ ਸਿੰਘ ਪੂਨੀਆ, ਪਾਲਾ ਸੱਦੀ, ਜਸਵੀਰ ਸਿੰਘ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



