HOME ਪੁਲਿਸ ਚੌਂਕੀ ਅੱਪਰਾ ਦੇ ਇੰਚਾਰਜ ਸਬ ਇੰਸਪੈਕਟਰ ਨਿਰਮਲ ਸਿੰਘ ਅਤੇ ਸਮੂਹ ਸਟਾਫ...

ਪੁਲਿਸ ਚੌਂਕੀ ਅੱਪਰਾ ਦੇ ਇੰਚਾਰਜ ਸਬ ਇੰਸਪੈਕਟਰ ਨਿਰਮਲ ਸਿੰਘ ਅਤੇ ਸਮੂਹ ਸਟਾਫ ਨੂੰ ਵਧੀਆ ਕਾਰਗੁਜਾਰੀ ਲਈ ਕੀਤਾ ਸਨਮਾਨਿਤ

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)– ਸਥਾਨਕ ਪੁਲਿਸ ਚੌਕੀ ਵਿਖੇ ਤਾਇਨਾਤ ਸਬ ਇੰਸਪੈਕਟਰ ਨਿਰਮਲ ਸਿੰਘ ਅਤੇ ਅੱਪਰਾ ਪੁਲਿਸ ਚੌਕੀ ਦੇ ਸਮੂਹ ਸਟਾਫ਼ ਨੂੰ ਗ੍ਰਾਮ ਪੰਚਾਇਤ ਅੱਪਰਾ ਤੇ ਹੋਰ ਪਤਵੰਤਿਆਂ ਵਲੋਂ ਪ੍ਰਸੰਸਾ ਪੱਤਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸ਼ਹੀਦ ਭਗਤ ਸਿੰਘ ਪਾਰਕ ਅੱਪਰਾ ਵਿਖੇ ਆਯੋਜਿਤ ਕੀਤੇ ਗਏ ਬਹੁਤ ਹੀ ਪ੍ਰਭਾਵਸ਼ਾਲੀ ਤੇ ਸੰਖੇਪ ਜਿਹੇ ਸਨਮਾਨ ਸਮਾਰੋਹ ਮੌਕੇ ਵਿਨੈ ਕੁਮਾਰ ਸਰਪੰਚ ਗ੍ਰਾਮ ਪੰਚਾਇਤ ਅੱਪਰਾ ਅਤੇ ਭਾਜਪਾ ਆਗੂ ਮੁਕੇਸ਼ ਕੁਮਾਰ ਦਾਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅਤੇ ਹੋਰ ਕਾਰਜਾਂ ਪ੍ਰਤੀ ਵੀ ਸਬ ਇੰਸਪੈਕਟਰ ਨਿਰਮਲ ਸਿੰਘ ਅਤੇ ਉਨ੍ਹਾਂ ਦੀ ਟੀਮ ਦੀ ਕਾਰੁਜ਼ਗਾਰੀ ਬਹੁਤ ਹੀ ਬਿਹਤਰ ਰਹੀ ਹੈ। ਉਨ੍ਹਾਂ ਕਿਹਾ ਕਿ ਸੀ. ਐਚ. ਸੀ. ਅੱਪਰਾ ਵਿਖੇ ਸਥਿਤ ਓਟ ਕੇਂਦਰ ਵਿੱਚ ਗੋਲੀ ਲੈਣ ਦੇ ਬਹਾਨੇ ਸਾਰੇ ਸ਼ਰਾਰਤੀ ਅਨਸਰ ਆਉਂਦੇ ਸਨ, ਜਿਸ ਕਾਰਨ ਅੱਪਰਾ ਵਾਸੀਆਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸਤੋਂ ਇਲਾਵਾ ਸ਼ਹਿਰ ਦੀ ਸ਼ਾਨ ਸਮਝੇ ਜਾਂਦੇ ਸ਼ਹੀਦ ਭਗਤ ਸਿੰਘ ਪਾਰਕ ਅਤੇ ਭਾਈ ਮਿਹਰ ਚੰਦ ਪਾਰਕ ਵਿੱਚ ਵੀ ਗੈਰ-ਸਮਾਜੀ ਤੱਤ ਅਤੇ ਭੂੰਡ ਆਸ਼ਕ ਮੰਡਰਾਉਂਦੇ ਰਹਿੰਦੇ ਸਨ। ਇਹਨਾਂ ਬਾਹਰੀ ਗੈਰ ਸਮਾਜੀ ਤੱਤਾਂ ਦਾ ਹੱਲ ਕੱਢਣ ਵਾਰੇ ਅਨੇਕਾਂ ਵਾਰ ਪ੍ਰਸ਼ਾਸ਼ਨ ਨੂੰ ਬੇਨਤੀਆਂ ਕੀਤੀਆਂ ਗਈਆਂ, ਪਰ ਪੰਚਾ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਵਾਲੀ ਕਹਾਵਤ ਲਾਗੂ ਰਹੀ। ਇਹਨਾ ਸ਼ਰਾਰਤੀ ਤੱਤਾਂ ਨੂੰ ਠੱਲ੍ਹ ਪਾ ਕੇ ਅੱਪਰਾ ਵਾਸੀਆਂ ਨੂੰ ਸੁੱਖ ਦਾ ਸਾਹ ਦਵਾਉਣ ਦਾ ਸ਼ਲਾਘਾਯੋਗ ਕਾਰਜ ਸਿਰਫ਼ ਸਬ ਇੰਸਪੈਕਟਰ ਨਿਰਮਲ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਹੀ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਬ ਇੰਸਪੈਕਟਰ ਨਿਰਮਲ ਸਿੰਘ ਨੇ ਕਿਹਾ ਕਿ ਐਸ. ਐਸ. ਪੀ. ਹਰਵਿੰਦਰ ਸਿੰਘ ਵਿਰਕ, ਡੀ. ਐਸ. ਪੀ. ਫਿਲੌਰ ਸਰਵਣ ਸਿੰਘ ਬੱਲ ਅਤੇ ਐਸ. ਐਚ. ਓ. ਸੰਜੀਵ ਕਪੂਰ ਜੀ ਦੇ ਹੁਕਮਾਂ ਤਹਿਤ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ, ਸ਼ਰਾਰਤੀ ਤੇ ਗੈਰ ਸਮਾਜਿਕ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਠੱਲ੍ਹ ਪਾਉਣ ਲਈ ਮੈਂ ਤੇ ਮੇਰੀ ਟੀਮ ਤਨਦੇਹੀ ਨਾਲ ਡੱਟੇ ਹੋਏ ਹਾਂ। ਚਾਰਜ ਸੰਭਾਲਦਿਆਂ ਹੀ ਗ੍ਰਾਮ ਪੰਚਾਇਤ ਵਲੋਂ ਮਿਲੀਆਂ ਸ਼ਿਕਾਇਤਾਂ ਅਨੁਸਾਰ ਗੈਰ ਸਮਾਜੀ ਤੱਤਾਂ ਖਿਲਾਫ਼ ਵੀ ਮੁਹਿੰਮ ਵਿੱਡੀ ਗਈ ਸੀ। ਉਨ੍ਹਾਂ ਨਸ਼ਾ ਤਸਕਰਾਂ ਤੇ ਸ਼ਰਾਰਤੀ ਅਨਸਰਾਂ ਨੂੰ ਸਖਤ ਤਾੜਨਾ ਵੀ ਕੀਤੀ। ਇਸ ਸਨਮਾਨ ਸਮਾਰੋਹ ਮੌਕੇ ਸਰਪੰਚ ਵਿਨੈ ਕੁਮਾਰ, ਭਾਜਪਾ ਆਗੂ ਮੁਕੇਸ਼ ਦਾਦਰਾ, , ਵਿਨੋਦ ਕੁਮਾਰ ਟੋਨੂੰ ਕਾਲੜਾ, ਅਕਾਲੀ ਆਗੂ ਤੇ ਮੈਂਬਰ ਪੰਚਾਇਤ ਕੁਲਦੀਪ ਸਿੰਘ ਜੌਹਲ,ਸਰਪੰਚ ਸਿਮਰਜੀਤ ਕੌਰ ਸਹੋਤਾ ਚੱਕ ਸਾਹਬੂ ਦੇ ਲਾਡਲੇ ਸਪੁੱਤਰ ਬਲਕਾਰ ਸਿੰਘ ਸਹੋਤਾ ਅੱਪਰਾ ਸਵੀਟਸ, ਪੰਚ ਮੋਹਣ ਲਾਲ, ਪੰਚ ਰੂਪ ਲਾਲ, ਤਿਲਕ ਰਾਜ ਸਿੰਘ ਖਾਲਸਾ, ਹਰਬੰਸ ਲਾਲ ਮਣਸਾ ਪੰਚ, ਗੁਰਦੀਪ ਸਿੰਘ ਕਾਲਾ ਲਵਲੀ, ਗੁਰਦੀਪ ਸਿੰਘ ਗੁਲਾਟੀ, ਸੁਭਾਸ਼ ਕੁਮਾਰ ਭਾਸ਼ਾ, ਜਸਵੰਤ ਰਾਏ ਮੈਨੇਜਰ, ਰਾਜੇਸ਼ ਕੁਮਾਰ ਜੌਹਨੀ, ਪਰਮਜੀਤ ਕੌਰ ਮੈਂਬਰ ਪੰਚਾਇਤ, ਸੀਮਾ ਰਾਣੀ, ਨੀਲਮ ਰਾਣੀ, ਕਾਜਲ ਆਰੋੜਾ, ਹਰਜੀਤ ਸਿੱਧੂ, ਪਰਮਜੀਤ ਕਾਲਾ ਵਿਰਕ, ਲਖਨਜੀਤ ਦਾਦਰਾ, ਅਤੇ ਪੰਕਜ ਉੱਪਲ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੇਕਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਜਿੱਤਦੀ ਹੈ ਤਾਂ ਸ. ਰਾਣਾ ਗੁਰਜੀਤ ਸਿੰਘ ਹੋਣਗੇ ਮੁੱਖ ਮੰਤਰੀ ਦੇ ਮੁੱਖ ਦਾਅਵੇਦਾਰ-ਵਿਨੋਦ ਭਾਰਦਵਾਜ ਮੋਂਰੋਂ
Next articleਸੱਜਣਾ