(ਸਮਾਜ ਵੀਕਲੀ)
ਤੂੰ ਸਭਨਾਂ ਤੋਂ ਵੱਧ ਪਿਆਰਾ ਏਂ ਦੋਸਤਾ!
ਤੇਰੇ ਬਿਨ ਕੌਣ ਸਹਾਰਾ ਏਂ ਦੋਸਤਾ?
ਤੂੰ ਰੂਹ ਦੇ ਅੰਦਰ ਵੱਸਦਾ ਹੈ ਮੇਰੀ,
ਦੁਨੀਆਂ ਸਾਰੀ ਤੋਂ ਨਿਆਰਾ ਏਂ ਦੋਸਤਾ।
ਤੂੰ ਸਭਨਾਂ ਤੋਂ…..
ਮੇਰੇ ਵਿੱਚ ਕੁਝ ਕਮੀਆਂ ਵੀ ਹਨ,
ਪਰ ਤੂੰ ਢੱਕ ਲੈਂਦਾ ਏਂ।
ਲੋਕਾਂ ਸਾਹਮਣੇ ਉੱਘਾੜਦਾ ਨਹੀਂ,
ਸਗੋਂ ਪੱਤ ਰੱਖ ਲੈਂਦਾ ਏਂ।
ਤੂੰ ਹੀ ਤਾਂ ਮੰਜ਼ਿਲ ਹੈ ਮੇਰੀ ਤੇ ,
ਡੁੱਬਦੀ ਹੋਈ ਦਾ ਕਿਨਾਰਾ ਏਂ ਦੋਸਤਾ।
ਤੂੰ ਸਭਨਾਂ ਤੋਂ…
ਕੁਰਬਾਨ ਜਾਵੇਂ ਤੂੰ ਮੇਰੇ ਤੋਂ ਨਿੱਤ,
ਬਲਾਵਾਂ ਲੈਂਦਾ ਏਂ ਮੇਰੀਆਂ।
ਮੋਹ ਲੈਂਦੀਆਂ ਨੇ ਮੈਨੂੰ ਤਾਂ,
ਇਹ ਸਾਜ਼ਿਸ਼ਾਂ ਜੋ ਤੇਰੀਆਂ।
ਕਿਸਮਤ ਮੇਰੀ ਦਾ ਸਰਤਾਜ ਹੈ ਤੂੰ ,
ਮੱਥੇ ਤੇ ਚਮਕਦਾ ਸਿਤਾਰਾ ਏਂ ਦੋਸਤਾ।
ਤੂੰ ਸਭਨਾਂ ਤੋਂ….
ਤੂੰ ਨਾਲ਼ ਹੀ ਰਹੇਂ ਸਦਾ ਜੇ ਮੇਰੇ,
ਦੁਨੀਆਂ ਦੀ ਫ਼ੇਰ ਕੀ ਪਹਵਾਹ ਮੈਨੂੰ।
ਤੇਰੇ ਹੀ ਗੁਣ ਗਾਵਾਂ ‘ਮਨਜੀਤ ‘
ਤੇਰਾ ਨਾਮ ਦਾ ਆਵੇ ਹਰ ਸਾਹ ਮੈਨੂੰ।
ਮੈਂ ਕਲੀ ਹਾਂ ਨਿੱਕੀ ਜਿਹੀ ਪਰ ਤੂੰ,
ਫੁੱਲਾਂ ਦਾ ਪੂਰਾ ਕਿਆਰਾ ਏਂ ਦੋਸਤਾ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly