ਰਾਏਕੋਟ, (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ) : ਫ੍ਰੀਡਮ ਫਾਈਟਰ ਅਤੇ ਉੱਤਰਾਧਿਕਾਰੀ ਸੰਸਥਾ ਰਜਿ ਦੀ ਤਹਿਸੀਲ ਇਕਾਈ ਦੀ ਮੀਟਿੰਗ ਪ੍ਰਧਾਨ ਅਵਤਾਰ ਸਿੰਘ ਬੁਰਜ ਲਿੱਟਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬਾ ਜੱਥੇਬੰਦੀ ਵੱਲੋਂ ਉਲੀਕੇ ਪ੍ਰੋਗਰਾਮ ਅਧੀਨ ਐਸਡੀਐਮ ਰਾਏਕੋਟ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਅਵਤਾਰ ਸਿੰਘ ਬੁਰਜ ਲਿੱਟਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫ੍ਰੀਡਮ ਫਾਈਟਰ ਅਤੇ ਉੱਤਰਾਧਿਕਾਰੀ ਸੰਸਥਾ ਨੂੰ ਮੀਟਿੰਗ ਦੀ ਤਰੀਕ ਦੇਣ ਤੋਂ ਬਾਅਦ ਸਮਾਂ ਨਾ ਦੇਣ ਕਾਰਨ ਉਨ੍ਹਾਂ ਵਿੱਚ ਰੋਸ ਦੀ ਲਹਿਰ ਹੈ, ਕਿਉਂਕਿ ਫ੍ਰੀਡਮ ਫਾਈਟਰ ਅਤੇ ਉੱਤਰਾਧਿਕਾਰੀ ਇਸ ਗੱਲ ਨੂੰ ਆਪਣਾ ਅਪਮਾਨ ਸਮਝਦੇ ਹਨ। ਇਸੇ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਵੱਲੋਂ 15 ਜਨਵਰੀ ਤੋਂ 26 ਜਨਵਰੀ ਤੱਕ ਸਰਕਾਰ ਦੀ ਇਸ ਬੇਰੁੱਖੀ ਖਿਲਾਫ ਸੁਨਾਮ ਵਿਖੇ ਸ਼ਾਂਤਮਈ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਫ੍ਰੀਡਮ ਫਾਈਟਰ ਅਤੇ ਉੱਤਰਾਧਿਕਾਰੀ ਸੰਸਥਾ ਨੂੰ 26 ਜਨਵਰੀ ਤੱਕ ਸਮਾਂ ਦੇ ਕੇ ਮੀਟਿੰਗ ਨਾ ਕੀਤੀ ਤਾਂ ਉਨ੍ਹਾਂ ਵੱਲੋਂ ਗਣਤੰਤਰ ਦਿਵਸ ਸਮਾਗਮਾਂ ਵਿੱਚ ਹਿੱਸਾ ਤਾਂ ਲਿਆ ਜਾਵੇਗਾ, ਪਰ ਸਨਮਾਨ ਨਹੀਂ ਲਿਆ ਜਾਵੇਗਾ। ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਐਸਡੀਐਮ ਰਾਏਕੋਟ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੇਰੀ ਮਿੱਟੀ ਮੇਰਾ ਦੇਸ਼ ਪ੍ਰੋਗਰਾਮ ਅਧੀਨ ਤਹਿਸੀਲ ਰਾਏਕੋਟ ਵਿੱਚ ਫ੍ਰੀਡਮ ਫਾਈਟਰਾਂ ਦੇ ਨਾਮ ਤੇ ਸਾਂਝੀਆਂ ਥਾਵਾਂ ਤੇ ਸਕੂਲਾਂ ਵਿੱਚ ਪੱਥਰ ਲਗਾਏ ਜਾਣ, ਸਿਵਲ ਹਸਪਤਾਲ ਰਾਏਕੋਟ ਦਾ ਨਾਮ ਫ੍ਰੀਡਮ ਫਾਈਟਰਾਂ ਦੇ ਨਾਮ ਤੇ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਆਪਣੀ ਅਗਲੀ ਰਣਨੀਤੀ ਤਿਆਰ ਕਰਨਗੇ ਅਤੇ ਸੰਘਰਸ਼ ਦੇ ਰਾਹ ਚੱਲਣ ਲਈ ਮਜਬੂਰ ਹੋਣਗੇ। ਇਸ ਮੌਕੇ ਅਮਰਜੀਤ ਸਿੰਘ ਨੰਬਰਦਾਰ, ਗੁਰਵਿੰਦਰ ਸਿੰਘ, ਗੋਬਿੰਦਰ ਸਿੰਘ ਬੱਸੀਆਂ, ਮੁਖਤਿਆਰ ਸਿੰਘ, ਗੁਰਮੁੱਖ ਸਿੰਘ ਮਹੇਰਨਾ, ਮੇਜਰ ਸਿੰਘ ਜੰਡ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



