HOME ਆਜ਼ਾਦ ਪ੍ਰੈੱਸ ਐਂਡ ਵੈਲਫੇਅਰ ਕਲੱਬ ਵਿੱਚ ਹੋਈਆਂ ਨਵੀਆਂ ਨਿਯੁਕਤੀਆਂ

ਆਜ਼ਾਦ ਪ੍ਰੈੱਸ ਐਂਡ ਵੈਲਫੇਅਰ ਕਲੱਬ ਵਿੱਚ ਹੋਈਆਂ ਨਵੀਆਂ ਨਿਯੁਕਤੀਆਂ

ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )​ ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਪਿੰਡ ਸੁੱਜੋਂਵਾਲ  ਪੁਲ ਦੇ ਨੇੜੇ ਸਥਿਤ ਰਾਜਨ ਢਾਬਾ ਵਿਖੇ ‘ਆਜ਼ਾਦ ਪ੍ਰੈੱਸ ਐਂਡ ਵੈਲਫੇਅਰ ਕਲੱਬ’ ਰਜਿਸਟਰਡ ਬਲਾਚੌਰ ਦੀ ਇੱਕ ਵਿਸ਼ੇਸ਼ ਮਾਸਿਕ ਮੀਟਿੰਗ ਕਲੱਬ ਦੇ ਪ੍ਰਧਾਨ ਨਰੇਸ਼ ਕੁਮਾਰ ਹੈਪੀ ਦੀ ਪ੍ਰਧਾਨਗੀ ਹੇਠ ਹੋਈ।  ਇਸ ਮੀਟਿੰਗ ਵਿੱਚ  ਕਾਂਗਰਸ ਦੇ ਜ਼ਿਲ੍ਹਾ  ਪ੍ਰਧਾਨ ਅਜੇ ਮੰਗੂਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਜਿਹਨਾਂ ਨਾਲ ਵਿਸ਼ੇਸ਼ ਤੌਰ ਤੇ  ਸਾਬਕਾ ਚੇਅਰਮੈਨ ਹਰਜੀਤ ਜਾਡਲੀ ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਮੋਹਨ ਲਾਲ ਸੰਧੂ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ​ਮੀਟਿੰਗ ਦੌਰਾਨ ਕਲੱਬ ਦੀ ਹੋਰ ਜਿਆਦਾ ਮਜ਼ਬੂਤੀ ਲਈ ਸਰਬਸੰਮਤੀ ਨਾਲ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਨਵੀਆਂ ਨਿਯੁਕਤੀਆਂ ਵਿੱਚ  ਸੀਨੀਅਰ ਉਪ ਪ੍ਰਧਾਨ  ਜਤਿੰਦਰ ਪਾਲ ਸਿੰਘ ਕਲੇਰ,  ​ਵਾਈਸ ਪ੍ਰਧਾਨ ਜਸਵਿੰਦਰ ਬੈਂਸ,  ਵਾਈਸ ਸੈਕਟਰੀ ਸਮਰਦੀਪ ਸਿੰਘ ​, ਮੀਡੀਆ ਇੰਚਾਰਜ ਜੰਗ ਬਹਾਦਰ ਰਾਣਾ,  ​ਸੋਸ਼ਲ ਮੀਡੀਆ ਇੰਚਾਰਜ ਰਾਮ ਲਾਲ,  ​ਮੁੱਖ ਸਲਾਹਕਾਰ: ਹਰਕੰਵਲ ਸਿੰਘ ਅਤੇ ਕਲੱਬ ਵਿੱਚ  ਪ੍ਰਿੰਸ ਕੋਹਲੀ  ਸ਼ਾਮਿਲ ਹੋਏ lਪੱਤਰਕਾਰ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਜਿਲ੍ਹਾਂ  ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਪੱਤਰਕਾਰ ਸਮਾਜ ਦਾ ਦਰਪਣ ਹੁੰਦੇ ਹਨ। ਉਨ੍ਹਾਂ ਨੇ ਪੱਤਰਕਾਰ ਭਾਈਚਾਰੇ ਨਾਲ ਵਾਅਦਾ ਕੀਤਾ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਨ ‘ਤੇ ਪ੍ਰੈੱਸ ਕਲੱਬ ਨੂੰ ਇੱਕ ਪੱਕਾ ਦਫ਼ਤਰ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ‘ਤੇ ਗਰਾਊਂਡ ਲੈਵਲ ‘ਤੇ ਆ ਕੇ ਕਲੱਬ ਦੀਆਂ ਮੁਸ਼ਕਿਲਾਂ ਸੁਣਨਗੇ ਅਤੇ ਹਰ ਜਾਇਜ਼ ਮੰਗ ਨੂੰ ਪੂਰਾ ਕਰਨ ਲਈ ਵਚਨਬੱਧ ਰਹਿਣਗੇ। ਅਖੀਰ ਵਿੱਚ ਕਲੱਬ ਦੇ ਚੇਅਰਮੈਨ ਸਤੀਸ਼ ਸ਼ਰਮਾ ਵੱਲੋਂ ਆਏ ਹੋਏ ਮਹਿਮਾਨਾਂ ਤੇ ਕਲੱਬ ਦੇ ਸਮੂਹ ਪੱਤਰਕਾਰ  ਵੀਰਾਂ ਦਾ ਇਸ ਮੀਟਿੰਗ ਵਿੱਚ ਪੁੱਜਣ ਤੇ ਧੰਨਵਾਦ ਕੀਤਾl  ​ਇਸ ਮੌਕੇ ਕਲੱਬ ਦੇ ਚੇਅਰਮੈਨ ਸਤੀਸ਼ ਸ਼ਰਮਾ, , ਜਨਰਲ ਸਕੱਤਰ ਤਜਿੰਦਰ ਸਿੰਘ ਜੋਤ, ਕੈਸ਼ੀਅਰ ਜਗਤਾਰ ਸਿੰਘ, ਉਪ ਪ੍ਰਧਾਨ ਸਤਨਾਮ ਸਿੰਘ, ਹਰਸਿਮਰਨ ਜੋਤ ਸਿੰਘ ਕਲੇਰ ਅਤੇ ਸਕੱਤਰ ਉਮੇਸ਼ ਜੋਸ਼ੀ ਸਮੇਤ ਕਈ ਹੋਰ ਮੈਂਬਰ ਵੀ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleIs Buddhism a Part of Hinduism?
Next articleਕੀ ਮਨੁੱਖ ਦੀ ਸੋਚ ਦਾ ਉਮਰ ਵੱਧਣ ਨਾਲ ਕੋਈ ਸਬੰਧ ਹੈ?