HOME ਪਿੰਡ ਸੱਲ੍ਹਾ ਵਿੱਚ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ

ਪਿੰਡ ਸੱਲ੍ਹਾ ਵਿੱਚ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ

4

 ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ ) ਪਿੰਡ ਸੱਲ੍ਹਾ ਵਿਖੇ ਫਰੀ ਮੈਡੀਕਲ ਚੈੱਕਅਪ ਕੈਂਪ ਰੋਟਰੀ ਕਲੱਬ ਬੰਗਾ ਗਰੀਨ ਸੇਵਾ ਟਰੱਸਟ ਯੂ ਕੇ ਵਾਲਿਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆ ਵੱਲੋਂ ਲਗਾਇਆ ਗਿਆ। ਜਿਹੜਾ ਕਿ ਸ ਸ਼ਮਿੰਦਰ ਸਿੰਘ ਗਰਚਾ ਦੇ ਪੋਤਰਿਆਂ ਦੇ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖ ਕੇ ਲਗਾਇਆ ਗਿਆ। ਜਿਸ ਵਿੱਚ ਵੱਖ ਵੱਖ ਬਿਮਾਰੀਆਂ ਦਾ ਚੈੱਕਅਪ ਕੀਤਾ ਗਿਆ ਅਤੇ ਮੁਫ਼ਤ ਦੁਵਾਈ ਦਿੱਤੀ ਗਈ। ਜਿਸ ਵਿੱਚ ਵੱਖ ਵੱਖ ਬਿਮਾਰੀਆਂ ਵਾਰੇ ਡਾ ਬਲਬੀਰ ਸਿੰਘ ਬੱਲ ਨੇ ਦੱਸਿਆ ਕਿ ਕੈਂਪ ਵਿੱਚ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆ ਵਿਖੇ ਵੱਖ ਵੱਖ ਡਾਕਟਰ ਜਿਵੇਂ ਕਿ ਅੱਖਾਂ, ਹੱਡੀਆਂ, ਕੰਨਾਂ, ਡਿਲਿਵਰੀ ਕੇਸ ਆਦਿ ਬਹੁਤ ਘੱਟ ਰੇਟ ਤੇ ਕਰਦੇ ਹਾਂ ਅਤੇ ਪਰਚੀ ਦੀ ਫੀਸ ਸਿਰਫ 10 ਰੁਪਏ ਹੈ। ਇਸ ਮੌਕੇ ਤੇ ਸ ਦਿਲਬਾਗ ਸਿੰਘ ਬਾਗੀ,ਮਨੀ ਕੁਮਾਰ, ਕੁਲਦੀਪ ਸਿੰਘ ਵਾਲੀਆ, ਸੁਰਜੀਤ ਜੀਤਾ, ਕਸ਼ਮੀਰ ਚੰਦ, ਤਰਸੇਮ ਲਾਲ,ਡਾ ਬਲਬੀਰ ਸਿੰਘ ਬੱਲ,ਡਾ ਰਾਜ ਕੁਮਾਰ,ਡਾ ਹਰਜੋਤ ਰੰਧਾਵਾ,ਡਾ ਵਿਸ਼ਾਲ ਪ੍ਰੀਤ ਐਮ ਐਸ ਓਥਰੋ, ਸਟਾਫ ਅਰਸਪ੍ਰੀਤ, ਜਸਵਿੰਦਰ ਕੌਰ, ਪਰਮਿੰਦਰ ਕੌਰ, ਆਂਚਲ ਕੈਂਥ ਅਤੇ ਮਨਜਿੰਦਰ ਸਿੰਘ ਪ੍ਰੈਸ ਰਿਪੋਰਟ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੇਵਾ ਟਰੱਸਟ ਯੂ ਕੇ ਦੇ ਪ੍ਰਧਾਨ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੱਲ ਕਲਾਂ ਬੱਚਿਆਂ ਨੂੰ ਸਟੇਸ਼ਨਰੀ ਅਤੇ ਜੂਸ ਵੰਡੇ
Next articleਬਾਬਾ ਸਾਹਿਬ ਦੇ 134ਵੇਂ ਜਨਮ ਦਿਵਸ ਦਾ ਮੁੱਖ ਸਮਾਗਮ ਅੰਬੇਡਕਰ ਭਵਨ ‘ਚ