HOME ਸੇਵਾ ਟਰੱਸਟ ਯੂ ਕੇ ਦੇ ਪ੍ਰਧਾਨ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੱਲ ਕਲਾਂ...

ਸੇਵਾ ਟਰੱਸਟ ਯੂ ਕੇ ਦੇ ਪ੍ਰਧਾਨ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੱਲ ਕਲਾਂ ਬੱਚਿਆਂ ਨੂੰ ਸਟੇਸ਼ਨਰੀ ਅਤੇ ਜੂਸ ਵੰਡੇ

2

 ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਸੇਵਾ ਟਰੱਸਟ ਯੂ ਕੇ ਦੇ ਪ੍ਰਧਾਨ ਸਰਦਾਰ ਸ਼ਮਿੰਦਰ ਸਿੰਘ ਗਰਚਾ ਵੱਲੋਂ ਪਿੰਡ ਸੱਲ੍ਹ ਕਲਾਂ ਦੇ ਪ੍ਰਾਇਮਰੀ ਸਕੂਲ ਸੱਲ ਕਲਾਂ ਦੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਡਾਬਰ ਕਾਪਨੀ ਦਾ ਜੂਸ ਵੰਡੇ ਗਏ। ਉਹਨਾਂ ਨੇ ਬੱਚਿਆਂ ਨੂੰ ਕਿੱਟਾਂ ਵੀ ਵੰਡੀਆਂ ਅਤੇ ਬੱਚਿਆਂ ਨੂੰ ਕਿਹਾ ਕਿ ਜੇਕਰ ਕਿਸੇ ਬੱਚੇ ਨੂੰ ਕੋਈ ਵੀ ਚੀਜ਼ ਚਾਹੀਦੀ ਹੈ ਤਾਂ ਉਹ ਬੱਚਾ ਬਿਨ੍ਹਾਂ ਝਿਜਕ ਮੈਨੂੰ ਦੱਸ ਸਕਦਾ ਹੈ। ਤੁਹਾਡਾ ਕੰਮ ਹੈ ਕਿ ਤੁਸੀਂ ਪੜ੍ਹਾਈ ਕਰਨੀ ਹੈ ਜਾਂ ਤੁਸੀਂ ਕੋਈ ਵੀ ਗੇਮ ਖੇਡਣੀ ਹੈ, ਪੈਸੇ ਦੀ ਕੋਈ ਪ੍ਰਵਾਹ ਨਹੀਂ ਕਰਨੀ। ਉਹ ਅੱਜ ਆਪਣੇ ਪੋਤਰੇ ਦਾ ਜਨਮ ਦਿਨ ਮਨਾ ਰਿਹਾ ਸੀ। ਸਰਦਾਰ ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ ਗਰੀਨ ਨੇ ਗਰਚਾ ਜੀ ਦੇ ਵਾਰੇ ਬੋਲਦਿਆਂ ਕਿਹਾ ਕਿ ਇਹ ਇਨਸਾਨ ਆਪਣੀ ਜਨਮ ਭੂਮੀ ਦੇ ਵਾਰੇ ਬਹੁਤ ਸੋਚਦਾ ਹੈ ਨਹੀ ਤਾਂ ਕਈ ਇਨਸਾਨ ਭੁੱਲ ਜਾਂਦੇ ਹਨ ਆਪਣੇ ਪਿੰਡ ਨੂੰ ਇਸ ਇਨਸਾਨ ਨੇ ਆਪਣੇ ਪਿੰਡ ਨੂੰ ਹਮੇਸ਼ਾ ਯਾਦ ਰੱਖਿਆ ਜਦੋਂ ਸਕੂਲ ਬਣਾਉਣਾ ਸੀ ਉਸ ਵਿੱਚ ਵੀ ਬਹੁਤ ਨੱਠ ਭੱਜ ਕੀਤੀ ਅਤੇ ਪਿੰਡ ਦੇ ਛੱਪੜ ਵਾਰੇ ਵੀ ਕਾਫੀ ਕੋਸ਼ਿਸ਼ ਕਰਦਾਂ ਹੈਂ ਸਰਕਾਰ ਭਾਵੇਂ ਕਿਸੇ ਦੀ ਹੋਵੇ। ਇਸ ਮੌਕੇ ਜਸਵੀਰ ਕੌਰ,, ਹਰਪ੍ਰੀਤ ਕੁਮਾਰ ਸਰਪੰਚ ਸੱਲ ਕਲਾਂ ਹੋਰ ਪੱਤਰਕਾਰ ਮਨਜਿੰਦਰ ਸਿੰਘ, ਨਰਿੰਦਰ ਮਾਹੀ ਅਤੇ ਬਾਕੀ ਸਕੂਲ ਦਾ ਪੂਰਾ ਸਟਾਫ ਹਾਜ਼ਰ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਬਾ ਸਾਹਿਬ ਦੇ ਜਨਮ ਦਿਨ ਤੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ –ਲੈਕ ਮਨਜਿੰਦਰ ਸਿੰਘ ਕਲਸੀ
Next articleਪਿੰਡ ਸੱਲ੍ਹਾ ਵਿੱਚ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ