ਭੀਖੀ,(ਸਮਾਜ ਵੀਕਲੀ) ( ਕਮਲ ਜਿੰਦਲ) ਡੇਰਾ ਸਿੱਧ ਬਾਬਾ ਬਲਵੰਤ ਮੁਨੀ ਜੀ ਦੀ ਅਪਾਰ ਕਿਰਪਾ ਨਾਲ ਭੀਖੀ ਡੇਰੇ ਵਿੱਚ ਬਾਬਾ ਦਰਸ਼ਨ ਮੁਨੀ ਦੀ ਰਹਿਨੁਮਾਈ ਹੇਠ ਲੋੜਵੰਦ ਮਰੀਜ਼ਾਂ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਡਾਕਟਰ ਗਗਨਦੀਪ ਸਿੰਘ ਅਤੇ ਡਾ ਅਪਰਨਾ ਚੁਰਸੀਆ ਵੱਲੋਂ ਮਰੀਜ਼ਾਂ ਦੀਆਂ ਕੰਨ,ਗਲਾ,ਨੱਕ,ਦੰਦ ਆਦੀ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ 250 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ ਅਤੇ ਕੁਝ ਮਰੀਜ਼ਾਂ ਦੇ ਜਿਆਦਾ ਪ੍ਰੋਬਲਮ ਹੋਣ ਕਾਰਨ ਉਹਨਾਂ ਦੇ ਆਪਰੇਸ਼ਨ ਲਈ ਬਰਨਾਲਾ ਹਸਪਤਾਲ ਸੱਦਿਆ ਗਿਆ ਹੈ ਅਤੇ ਬਾਕੀ ਮਰੀਜ਼ਾਂ ਦੀ ਜਾਂਚ ਕਰ ਦਵਾਈ ਦਿੱਤੀ ਗਈ ਹੈ। ਇਸ ਮੌਕੇ ਉਹਨਾਂ ਡੇਰੇ ਦੇ ਮਹੰਤ ਬਾਬਾ ਦਰਸ਼ਨ ਮੁਨੀ ਜੀ ਦਾ ਇਸ ਸੇਵਾ ਲਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਮਰੀਜ਼ ਅਤੇ ਸੰਗਤ ਹਾਜ਼ਰ ਸੀ।