ਲੋਕ ਏਕਤਾ ਦੀ ਚੁੱਪ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

ਜਦੋਂ ਚਿੱਠਾ ਪੜਿ੍ਆ ਕੇਂਦਰ ਦਾ ,
ਕੀ ਆਖਿਆ ਰੁਲ਼ਦੂ ਬਾਬੇ ਨੇ  ।
ਸੁਣਿਆਂ ਹੋਊਗਾ ਕਿੰਨੇ ਗੌਰ ਨਾਲ਼,
ਮਾਝੇ , ਮਾਲਵੇ ਅਤੇ ਦੁਆਬੇ ਨੇ ।
ਸਾਡੀ ਲੋਕ ਏਕਤਾ ਕਹਿੰਦੀ ਏ  ,
ਜੱਟ ਮਚਲਾ ਈ ਹੋਇਆ ਚੰਗਾ ਏ;
ਜੋ ਕੁੱਝ ਅੰਨਦਾਤੇ ਦੀ ਚੁੱਪ ਕਰਦੀ ,
ਕੀ ਕਰਨਾ ਏ ਸ਼ੋਰ ਸ਼ਰਾਬੇ ਨੇ  ।
             ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
             94784 08898
Previous articleਮਾਂ ਦਾ ਸਰਵਣ
Next articleਕਿਸਾਨ ਮੋਰਚਾ ਨਵਾਂ ਇਤਿਹਾਸ ਸਿਰਜਣ ਵੱਲ ਵਧਦੇ ਕਦਮ