ਯੂਕਰੇਨ ਸੰਕਟ ਦਰਮਿਆਨ ਰੋਮਾਨੀਆ ਵਿਚ 500 ਜਵਾਨ ਤਾਇਨਾਤ ਕਰੇਗਾ ਫਰਾਂਸ

ਪੈਰਿਸ (ਸਮਾਜ ਵੀਕਲੀ) :ਉੱਤਰੀ ਐਟਲਾਂਟਿਕ ਸਮਝੌਤਾ ਸੰਸਥਾ (ਨਾਟੋ) ਫਰੇਮਵਰਕ ਅਧੀਨ ਫਰਾਂਸ ਵੱਲੋਂ ਰੋਮਾਨੀਆ ਵਿਚ 500 ਜਵਾਨ ਤਾਇਨਾਤ ਕੀਤੇ ਜਾਣਗੇ। ਫਰਾਂਸੀਸੀ ਅਖ਼ਬਾਰ ਲੀ ਫਿਗਾਰੋ ਨੇ ਫਰਾਂਸ ਹਥਿਆਰ ਬਲਾਂ ਦੇ ਚੀਫ਼ ਆਫ਼ ਸਟਾਫ ਜਨਰਲ ਥੀਰੀ ਬਰਕਹਾਰਡ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸ਼ਿਨਹੁਆ ਨਿਊਜ਼ ਏਜੰਸੀ ਨੇ ਜਨਰਲ ਬਰਕਹਾਰਡ ਦੇ ਹਵਾਲੇ ਨਾਲ ਕਿਹਾ, ‘‘ਨਾਟੋ ਨੇ ਰਣਨੀਤਕ ਇਕਜੁੱਟਤਾ ਦਾ ਸਪੱਸ਼ਟ ਸੰਕੇਤ ਦੇਣ ਲਈ ਰੋਮਾਨੀਆ ਵਿਚ ਸੁਰੱਖਿਆ ਬਲ ਤਾਇਨਾਤ ਕਰਨ ਦਾ ਫ਼ੈਸਲਾ ਲਿਆ ਹੈ।’’ ਬਰਕਹਾਰਡ ਨੇ ਲੰਘੀ ਦੇਰ ਰਾਤ ਕਿਹਾ, ‘‘ਅਸੀਂ ਰੋਮਾਨੀਆ ਨੂੰ ਸਹਿਯੋਗ ਦੇਣ ਲਈ ਉੱਥੇ ਬਖਤਰਬੰਦ ਅਤੇ ਜੰਗੀ ਵਾਹਨਾਂ ਦੇ ਨਾਲ 500 ਜਵਾਨ ਤਾਇਨਾਤ ਕਰਾਂਗੇ।’’ ਉਨ੍ਹਾਂ ਕਿਹਾ ਕਿ ਐਸਟੋਨੀਆ ਵਿਚ ਵੀ ਫਰਾਂਸ ਦੀ ਫ਼ੌਜ ਦੀ ਮੌਜੂਦਗੀ ਜਾਰੀ ਰਹੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਸ ਵੱਲੋਂ ਯੂਕਰੇਨ ਉਤੇ ਹਮਲੇ ਤੇਜ਼ ਕਰਨ ਦੇ ਹੁਕਮ
Next articleਕਰੀਬ 1.20 ਲੱਖ ਯੂਕਰੇਨੀਆਂ ਨੇ ਗੁਆਂਢੀ ਮੁਲਕਾਂ ’ਚ ਸ਼ਰਨ ਲਈ