ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਧੰਨ ਧੰਨ ਸੰਤ ਸਤਿਨਾਮ ਮਹਾਰਾਜ ਜੀ ਦੀ 78ਵੀਂ ਬਰਸੀ ਨੂੰ ਸਮਰਪਿਤ ਗੋਰਾਇਆ ਬਲੱਡ ਸੇਵਾ ਦੇ ਸਹਿਯੋਗ ਨਾਲ ਸੰਤ ਆਤਮਾ ਦਾਸ ਜੀ ਸੰਚਾਲਕ ਡੇਰਾ ਸੰਤ ਟਹਿਲ ਦਾਸ ਜੀ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਚੌਥਾ ਖੂਨਦਾਨ ਕੈਂਪ ਅੱਜ ਡੇਰਾ ਸੰਤ ਟਹਿਲ ਦਾਸ ਜੀ ਸੰਤ ਸਤਿਨਾਮ ਚੌਂਕ ਅੱਪਰਾ ਵਿਖੇ ਲਗਾਇਆ ਗਿਆ | ਇਸ ਮੌਕੇ ਸੱਭ ਤੋਂ ਪਹਿਲਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਉਪਰੰਤ 27 ਖੂਨਦਾਨੀਆਂ ਨੇ ਸਵੈ ਇੱਛੁੱਕ ਖੂਨਦਾਨ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸੰਤ ਆਤਮਾ ਦਾਸ ਜੀ, ਸੰਤ ਕੁਲਵੰਤ ਰਾਮ ਜੀ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੰਸਥਾ ਪੰਜਾਬ (ਰਜ਼ਿ), ਸੰਤ ਸਰਵਣ ਦਾਸ ਲੁਧਿਆਣਾ, ਸੰਤ ਸਰਬਜੀਤ ਸਿੰਘ ਲੜੋਆ ਵੀ ਸ਼ਾਮਲ ਹੋਏ | ਇਸ ਮੌਕੇ ਖੂਨਦਾਨੀਆਂ ਨੂੰ ਫ਼ਲ-ਫਰੂਟ ਤੇ ਦੁੱਧ ਵੀ ਰਿਫ਼ਰੈਸ਼ਮੈਂਟ ਵਜੋਂ ਦਿੱਤਾ ਗਿਆ | ਇਸ ਮੌਕੇ ਸਮੂਹ ਸੇਵਾਦਾਰਾਂ ਤੇ ਮਹਿਲਾਵਾਂ ਨੇ ਸੰਤਾਂ ਮਹਾਂਪੁਰਸ਼ਾਂ, ਡਾਕਟਰਾਂ ਦੀ ਟੀਮ ਤੇ ਆਈਆਂ ਹੋਈਆਂ ਸੰਗਤਾਂ ਲਈ ਲੰਗਰ ਦੀ ਸੇਵਾ ਵੀ ਨਿਭਾਈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly