ਸਮਾਜ ਪ੍ਰਤੀ ਸਮਾਜਿਕ ,ਧਾਰਮਿਕ, ਲੋਕ ਭਲਾਈ ਦੀਆਂ ਸੇਵਾਵਾਂ ਬਦਲੇ ਦਿ ਗਿਆ ਵਿਸ਼ੇਸ਼ ਸਨਮਾਨ
ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਇਲਾਕੇ ਦੀ ਸਮਾਜਸੇਵੀ ਸੰਸਥਾ ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ਸਮਾਜ ਪ੍ਰਤੀ ਨਿਭਾਈਆ ਗਈਆਂ ਸਮਾਜਿਕ ਅਤੇ ਧਾਰਮਿਕ ਸੇਵਾਵਾਂ ਨੂੰ ਮੱਦੇਨਜਰ ਰੱਖਦੇ ਹੋਏ ਸੁਸਾਇਟੀ ਦੇ ਸਾਬਕਾ ਪ੍ਰਧਾਨ ਸਮਾਜ ਦੇ ਬੁੱਧੀਜੀਵੀ ਸਾਥੀ ਨਿਰਵੈਰ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਸਮਾਰੋਹ ਦਾ ਆਯੋਜਨ ਰੇਲ ਕੋਚ ਫੈਕਟਰੀ ਦੇ ਕਮਿਉਨਿਟੀ ਹਾਲ ਵਿਖੇ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਡਿਪਟੀ ਸੀ ਐਮ ਈ ਕਿਸ਼ਨ ਸਿੰਘ, ਡਿਪਟੀ ਸੀ ਐਮ ਈ ਗੋਪਾਲ ਬਾਤਿਸ਼, ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਤੇ ਐਡਵੋਕੇਟ ਦਲਜੀਤ ਸਿੰਘ ਆਦਿ ਨੇ ਸਾਂਝੇ ਤੌਰ ਤੇ ਕੀਤੀ । ਮੰਚ ਸੰਚਾਲਨ ਦੀ ਭੂਮਿਕਾ ਸੁਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਸ਼੍ਰੀ ਨਿਰਵੈਰ ਸਿੰਘ ਨੇ ਐਸਸੀ/ਐਸਟੀ ਐਸੋਸੀਏਸ਼ਨ, ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਵਿੱਚ ਮੁੱਖ ਆਹੁਦਿਆਂ ਤੇ ਕੰਮ ਕੀਤਾ। ਦਲਿਤ ਸਾਹਿਤ ਬੁੱਕ ਸੈਂਟਰ, ਆਰ ਸੀ ਐਫ ਦੇ ਸੰਸਾਥਕ ਤੋਂ ਇਲਾਵਾ ਸੁਸਾਇਟੀ ਵਲੋਂ ਸਮੇਂ ਸਮੇੰ ਤੇ ਸਮਾਜਸੇਵੀ ਕਾਰਜਾਂ ਵਿੱਚ ਜਿੱਥੇ ਆਰਥਿਕ ਤੌਰ ਤੇ ਭਰਪੂਰ ਸਹਿਯੋਗ ਕੀਤਾ ਤੇ ਰਹੇ ਹਨ ।
ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਸ਼੍ਰੀ ਨਿਰਵੈਰ ਸਿੰਘ ਨੇ 1978 ਤੋਂ ਬਾਮਸੇਫ ਵਿੱਚ ਕੰਮ ਕੀਤਾ ਅਤੇ ਸਾਹਿਬ ਕਾਂਸ਼ੀ ਰਾਮ ਜੀ ਨਾਲ ਸਾਈਕਲ ਰੈਲੀਆਂ ਵਿੱਚ ਸ਼ਾਮਿਲ ਹੋ ਕੇ ਸਮਾਜ ਨੂੰ ਜਾਗਰੂਕ ਕਰਦੇ ਰਹੇ। ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਸੁਸਾਇਟੀ ਵਿੱਚ ਪ੍ਰਧਾਨ ਅਤੇ ਗੁਰੂ ਰਵਿਦਾਸ ਸੇਵਕ ਸਭਾ ਵਿਚ ਜਨਰਲ ਸਕੱਤਰ ਦੀਆਂ ਸੇਵਾਵਾਂ ਬਹੁਤ ਹੀ ਇਮਾਨਦਾਰੀ ਬਾਖੂਬੀ ਨਿਭਾਈਆਂ। ਬੇਸ਼ੱਕ ਸ਼੍ਰੀ ਨਿਰਵੈਰ ਸਿੰਘ ਰੇਲਵੇ ਦੀ ਸੇਵਾ ਤੋਂ ਮੁਕਤ ਹੋਏ ਹਨ ਪਰ ਸਮਾਜ ਦੀਆਂ ਸੇਵਾਵਾਂ ਤੋਂ ਮੁਕਤ ਨਹੀਂ ਹੋਏ ਉਹ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ । ਡਿਪਟੀ ਸੀ ਐਮ ਈ ਕਿਸ਼ਨ ਸਿੰਘ ਨੇ ਕਿਹਾ ਕਿ ਸ਼੍ਰੀ ਨਿਰਵੈਰ ਸਿੰਘ ਇਲਾਕੇ ਵਿੱਚ ਬੱਚਿਆਂ ਅੰਦਰ ਪੜ੍ਹਾਈ ਪ੍ਰਤੀ ਰੁੱਚੀ ਪੈਦਾ ਕਰਨ ਲਈ ਸਰਗਰਮ ਭੂਮਿਕਾ ਨਿਭਾਉਂਦੇ ਰਹਿਣਗੇ । ਸੋਸਾਇਟੀ ਤੋਂ ਇਲਾਵਾ ਆਲ ਇੰਡੀਆ ਐਸਸੀ/ਐਸਟੀ ਰੇਲਵੇ ਕਰਮਚਾਰੀ ਐਸੋਸੀਏਸ਼ਨ, ਭਾਰਤੀਆ ਬੋਧ ਮਹਾਸਭਾ ਦੇ ਪੰਜਾਬ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਰਜਿ. ਅਤੇ ਆਈ ਆਰ ਟੀ ਐਸ ਏ ਵਲੋਂ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।
ਸਮਾਗਮ ਵਿਚ ਬੋਧੀ ਸੱਤਵੀ ਪਬਲਿਕ ਸਕੂਲ ਫੂਲਪੁਰ ਧਨਾਲ ਦੇ ਚੇਅਰਮੈਨ ਸੋਹਣ ਲਾਲ ਗਿੰਢਾ, ਐਸੋਸੀਏਸ਼ਨ ਦੇ ਜੋਨਲ ਪ੍ਰਧਾਨ ਜੀਤ ਸਿੰਘ, ਜੋਨਲ ਸਕੱਤਰ ਸੋਹਨ ਬੈਠਾ, ਬਾਮਸੇਫ ਦੇ ਰਾਸ਼ਟਰੀ ਪ੍ਰਧਾਨ ਅਤਰਵੀਰ ਸਿੰਘ, ਆਈ ਆਰ ਟੀ ਐਸ ਏ ਦੇ ਪ੍ਰਧਾਨ ਦਰਸ਼ਨ ਲਾਲ, ਆਰ ਸੀ ਐਫ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ, ਭਾਰਤੀਆ ਬੋਧ ਮਹਾਸਭਾ ਦੇ ਪੰਜਾਬ ਦੇ ਜਨਰਲ ਸਕੱਤਰ ਸੁਰੇਸ਼ ਚੰਦਰ ਬੋਧ, ਮਿਸ਼ਨਰੀ ਲੇਖਕ ਆਰ ਕੇ ਪਾਲ, ਕੋਸ਼ਿਸ਼ ਬਲੱਡ ਡੋਨੇਸ਼ਨ ਸੁਸਾਇਟੀ ਦੇ ਜਨਰਲ ਸਕੱਤਰ ਟੇਕ ਚੰਦ, ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਪ੍ਰਧਾਨ ਹਰਦੀਪ ਸਿੰਘ, ਜਨਰਲ ਸਕੱਤਰ ਝਲਮਣ ਸਿੰਘ ਅਤੇ ਡਾ. ਪਰਮਜੀਤ ਸਿੰਘ ਮਾਨਸਾ ਆਦਿ ਨੇ ਸਾਂਝੇ ਤੌਰ ਤੇ ਕਿਹਾ ਕਿ ਨਿਰਵੈਰ ਸਿੰਘ ਬਹੁਤ ਹੀ ਮਿਹਨਤੀ, ਇਮਾਨਦਾਰ ਅਤੇ ਮਿਲਣਸਾਰ ਵਿਆਕਤੀ ਹਨ ਅਤੇ ਲੋਕਾਂ ਨੂੰ ਹਮੇਸ਼ਾ ਸਾਹਿਤ ਨਾਲ ਜੋੜਨ ਦਾ ਉਪਰਾਲਾ ਕਰਦੇ ਨੇ ।
ਨਿਰਵੈਰ ਸਿੰਘ ਨੇ ਸੁਸਾਇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਵਿੱਖ ਵਿੱਚ ਆਪਣੀਆਂ ਸੇਵਾਵਾਂ ਇਸੇ ਤਰ੍ਹਾਂ ਜਾਰੀ ਰੱਖਣ ਲਈ ਵਚਨਬੱਧ ਹਾਂ । ਸ਼੍ਰੀ ਨਿਰਵੈਰ ਸਿੰਘ ਨੇ ਸੁਸਾਇਟੀ ਨੂੰ ਸਮਾਜ ਸੇਵੀ ਕਾਰਜਾਂ ਨੁੰ ਕਰਨ ਲਈ ਆਪਣੇ ਵਲੋਂ 10000/- ਰੁਪਏ ਦਾ ਆਰਥਿਕ ਸਹਿਯੋਗ ਵੀ ਦਿੱਤਾ। ਇਸ ਮੌਕੇ ਤੇ ਸੁਸਾਇਟੀ ਵਲੋਂ ਨਿਰਵੈਰ ਸਿੰਘ ਅਤੇ ਉਨ੍ਹਾਂ ਦੀ ਸਪੁਤਨੀ ਪਰਮਜੀਤ ਕੌਰ ਨੂੰ ਯਾਦਗਾਰੀ ਤਸਵੀਰ, ਮਿਸ਼ਨਰੀ ਕਿਤਾਬਾਂ ਦਾ ਸੈਟ, ਲੋਈ ਅਤੇ ਸ਼ਾਲ ਭੇਂਟ ਕੀਤੇ ਗਏ। ਸੁਸਾਇਟੀ ਦੇ ਸੀਨੀਅਰ ਉਪ ਪ੍ਰਧਾਨ ਸੰਤੋਖ ਰਾਮ ਜਨਾਗਲ ਨੇ ਸਮਾਗਮ ਵਿਚ ਸ਼ਾਮਿਲ ਸਾਰਿਆਂ ਦਾ ਧੰਨਵਾਦ ਕੀਤਾ। ਸਨਮਾਨ ਸਮਾਰੋਹ ਨੂੰ ਸਫਲ ਬਣਾਉਣ ਲਈ, ਉਪ ਪ੍ਰਧਾਨ ਨਿਰਮਲ ਸਿੰਘ, ਪੂਰਨ ਸਿੰਘ, ਅਮਰਜੀਤ ਸਿੰਘ, ਪੂਰਨ ਚੰਦ, ਧਰਮਵੀਰ, ਰਣਜੀਤ ਸਿੰਘ, ਸਕੱਤਰ ਰਾਜੇਸ਼, ਕੈਸ਼ੀਅਰ ਰਵਿੰਦਰ ਕੁਮਾਰ, ਪਰਮਜੀਤ ਪਾਲ, ਸੁਖਦੇਵ ਸਿੰਘ, ਐਡਵੋਕੇਟ ਹਰਜੋਤ ਐਨ ਸਿੰਘ, ਨਰਿੰਦਰ ਸਿੰਘ ਜੱਸੀ, ਨਰੇਸ਼ ਕੁਮਾਰ, ਪ੍ਰਨੀਸ਼ ਕੁਮਾਰ, ਜਗਤਾਰ ਸਿੰਘ, ਦਲਵਾਰਾ ਸਿੰਘ, ਮੇਜਰ ਸਿੰਘ, ਸੂਰਜ ਕੁਮਾਰ, ਬਦਰੀ ਪ੍ਰਸਾਦ, ਐਸ ਕੇ ਭਾਰਤੀ ਅਤੇ ਆਰ ਕੇ ਪੂਨੀਆ ਆਦਿ ਨੇ ਮਹੱਤਵਪੂਰਣ ਭੂਮਿਕਾ ਨਿਭਾਈ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly