ਭਾਰਤ-ਚੀਨ ਰਿਸ਼ਤੇ 60 ਸਾਲਾਂ ਵਿੱਚ ਵੀ ਨਹੀ ਸੁਧਰੇ

(ਸਮਾਜ ਵੀਕਲੀ)

ਥੋੜੀ ਦੇਰ ਪਹਿਲਾਂ ਹੀ,ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਨੂੰ ਅਗਲੇ ਪੰਜ਼ ਸਾਲਾਂ ਲਈ ਲਗਾਤਾਰ ਤੀਸਰੀ ਵਾਰ ਚੀਨ ਦੀ ਕਮਿਊਨਿਸਟ ਪਾਰਟੀ(ਸੀਪੀਸੀ)ਦਾ ਜਨਰਲ ਸਕੱਤਰ ਚੁਣਿਆ ਗਿਆ।ਇਹ ਇਕ ਵਿਸ਼ੇਸ਼ ਪ੍ਰਾਪਤੀ ਹੈ,ਕਿਉਕਿ ਸ਼ੀ ਜਿੰਨਪਿੰਗ ਸੀਪੀਸੀ ਦੇ ਸੰਥਾਪਕ ਮਾਓ ਜੇ-ਤੁੰਗ ਤੋਂ ਬਾਅਦ ਸੱਤਾਧਾਰੀ ਕਮਿਊਨਿਸਟ ਦੇ ਪਹਿਲੇ ਨੇਤਾ ਹਨ ਜਿੰਨਾਂ ਨੂੰ ਲਗਾਤਾਰ ਤੀਜੀ ਵਾਰ ਰਾਸ਼ਰਪਤੀ ਦਾ ਆਹੁਦਾ ਮਿਲਿਆ ਹੈ।ਉਸ ਦੀ ਸਫਲਤਾ ਤੋਂ ਬਾਅਦ,ਖਦਸ਼ਾਂ ਇਹ ਹੈ ਕਿ ਸ਼ੀ ਜਿੰਨਪਿੰਗ ਹੁਣ ਉਮਰ ਭਰ ਲਈ ਚੀਨ ਦੀ ਸੱਤਾ ‘ਤੇ ਕਾਬਜ਼ ਹੋ ਜਾਣਗੇ?ਇਹ ਸਥਿਤੀ ਭਾਰਤ ਲਈ ਹਮੇਸ਼ਾਂ ਚਿੰਤਾਜਨਕ ਰਹੇਗੀ,ਕਿਉਕਿ ਉਨਾਂ ਦੀਆਂ ਨੀਤੀਆ ਭਾਰਤ ਲਈ ਚੰਗੀਆ ਨਹੀ ਹਨ।ਉਨਾਂ ਦੇ ਕਾਰਜਕਾਲ ਦੌਰਾਨ ਮਈ 2020 ਤੋਂ ਸਰਹੱਦ ‘ਤੇ ਤਣਾਅ ਜਾਰੀ ਹੈ।

ਸਾਲ 1962 ਦੀ ਜੰਗ ਨੂੰ 60 ਸਾਲ ਹੋ ਚੁੱਕੇ ਹਨ।ਇਸ ਦੌਰਾਨ ਚੀਨ ਨਾਲ ਲੱਗਦੀ ਸਰਹੱਦ ‘ਤੇ ਰਣਨੀਤਕ ਚੁਣੌਤੀਆਂ ਵੱਧੀਆਂ ਹਨ।ਤਿਬਤ ਵਿੱਚ ਇਸ ਦੀ ਫ਼ੌਜੀ ਪ੍ਰਣਾਲੀ ਵਿੱਚ ਕਾਫੀ ਵਾਧਾ ਹੋਇਆ ਹੈ।ਇੱਥੇ ਚੀਨ ਪਹਿਲਾਂ ਦੀਆਂ ਅੱਠ ਡਵੀਜ਼ਨਾਂ ਨੂੰ ਬਰਕਰਾਰ ਰੱਖਣ ਦੀ ਸਥਿਤੀ ਵਿੱਚ ਹੈ।ਇਸ ਖੇਤਰ ਵਿੱਚ ਹਵਾਈ ਲੜਾਕੂ ਜਹਾਜ਼ਾਂ ਅਤੇ ਮਿਜਾਇਲ ਬੇਸਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਕੀਤਾ ਗਿਆ ਹੈ।ਇੰਨਾਂ ਸਾਰੇ ਠਿਕਾਣਿਆ ‘ਤੇ ਫੌਜ਼ ਦੀਆਂ ਸਾਰੀਆਂ ਜਰੂਰਤਾਂ ਲਈ ਲੌਜਿਸਟਿਕ ਸਮਰੱਥਾ ਸਥਾਪਤ ਕੀਤੀ ਗਈ ਹੈ।ਚੀਨ ਪਹਿਲਾਂ ਹੀ ਤਿੱਬਤ ਦੁਨੀਆ ਦਾ ਸੱਭ ਤੋਂ ਉਚਾ ਹਵਾਈ ਅੱਡਾ ਬਣ ਚੁੱਕਾ ਹੈ,ਜੋ ਕਿ ਰਣਨੀਤਕ ਤੌਰ ‘ਤੇ ਵਿਸ਼ੇਸ਼ ਹਵਾਈ ਅੱਡਾ ਹੈ।ਚੀਨ ਫੌਜ ਪੂਰਬੀ ਲੱਦਾਖ ਵਿੱਚ ਪੈਗੋਂਗ ਝੀਲ ਦੇ ਨੇੜੇ ਆਪਣੀ ਛਾਉਣੀ ਨੂੰ ਮਜ਼ਬੂਤ ਕਰ ਰਹੀ ਹੈ।ਜਦੋਂ ਚੀਨੀ ਸੈਨਿਕ ਰੁਕ-ਰੁਕ ਕੇ ਪਿੱਛੇ ਹੱਟ ਗਏ ਤਾਂ ਉਹ ਰੁਟੋਗ ਕਾਉਂਟੀ ਵਿੱਚ ਆਪਣੇ ਕੈਪ ਵਿੱਚ ਚਲੇ ਗਏ।ਚੀਨ ਫੌਜ ਇਸ ਛਾਉਣੀ ਵਿੱਚ ਲਾਜਿਸਟਿਕ ਸਪੋਰਟ ਬੇਸ ਵਧਾ ਰਹੀ ਹੈ।ਇੱਥੇ 85 ਤੋਂ ਵੱਧ ਸ਼ੈਲਟਰ ਤਿਆਰ ਕੀਤੇ ਗਏ ਹਨ।ਚੀਨ ਫੌਜ਼ ਨੇ ਸਾਲ 2019 ਤੋਂ ਬਾਅਦ ਇਸ ਨੂੰ ਵਿਕਸਿਤ ਕਰਨਾ ਸ਼ੁਰੂ ਕਰ ਦਿੱਤਾ ਹੈ।ਇੱਥੇ 250 ਤੋਂ ਵੱਧ ਅਸਥਾਈ ਸ਼ੈਲਟਰ ਵੀ ਹਨ।

ਸਾਲ 1962 ਦੀ ਜੰਗ ਤੋਂ ਬਾਅਦ ਦੁਨੀਆ ਬਹੁਤ ਬਦਲ ਗਈ ਹੈ,ਪਰ ਚੀਨ ਜਿਸ ਤਰਾਂ ਦੀ ਕੂਟਨੀਤਕ ਚਾਲ ਚੱਲ ਰਿਹਾ ਹੈ, ਉਸ ਨਾਲ ਭਾਰਤ ਨੂੰ ਆਪਣੀ ਸੁਰੱਖਿਆ ਲਈ ਚੌਕਸ ਰਹਿਣਾ ਪਵੇਗਾ।ਦੂਜਾ,ਚੀਨ ਆਪਸੀ ਸਬੰਧਾ ਨੂੰ ਸੁਧਾਰਨ ਅਤੇ ਵਿਵਾਦਿਤ ਮੁੱਦਿਆ ਨੂੰ ਸੁਲਝਾਉਣ ਵਿੱਚ ਕਿੰਨਾ ਕੁ ਗੰਭੀਰ ਹੈ,ਇਸ ਲਈ ਪਿੱਛਲੇ 60 ਸਾਲਾਂ ਦੇ ਭਾਰਤ-ਚੀਨ ਸਬੰਧਾਂ ‘ਤੇ ਵਿਚਾਰ ਕਰਨ ਦੀ ਗੰਭੀਰ ਲੋੜ ਹੈ।ਸਾਲ 1962 ਦੀ ਜੰਗ ਤੋਂ ਬਾਅਦ ਸਾਲ 1965 ਤੱਕ ਚੀਨ ਦੀ ਸਥਿਤੀ ਵਿੱਚ ਕੋਈ ਬਦਲਾਅ ਨਹੀ ਆਇਆ।ਉਸੇ ਸਾਲ ਜਦੋਂ ਭਾਰਤ ਨੇ ਪਾਕਿਸਤਾਨ ਨੂੰ ਇਕ ਲੜਾਈ ਵਿੱਚ ਹਰਾਇਆ ਸੀ,ਤਾਂ ਚੀਨ ਨੇ ਸਮਝ ਲਿਆ ਸੀ ਕਿ ਭਾਰਤ ਨਾਲ ਕੋਈ ਸਿੱਧੀ ਲੜਾਈ ਦਾ ਕੋਈ ਫਾਇਦਾ ਨਹੀ ਹੋਵੇਗਾ,ਅਤੇ ਸਬੰਧਾਂ ਨੂੰ ਆਮ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ,ਪਰ ਸਾਲ 1967 ਵਿੱਚ ਚੀਨ ਨੇ ਗੋਲੀਬਾਰੀ ਕਰਕੇ ਨਾਥੂਲਾ ਚੌਕੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ,ਜਿਸ ਦਾ 2 ਗ੍ਰੇਨੇਡੀਅਰਾਂ ਦੇ ਜਵਾਨਾਂ ਨੇ ਮੂੰਹਤੋੜ ਜਵਾਬ ਦਿੱਤਾ, ਇਸ ਨਾਲ ਚੀਨ ਨੂੰ ਬਹੁਤ ਸਖਤ ਸੰਦੇਸ਼ ਦਿੱਤਾ ਗਿਆ।

ਸਾਲ 1971 ਵਿੱਚ,ਸਬੰਧਾਂ ਨੂੰ ਸੁਧਾਰਨ ਦੀਆਂ ਕਸ਼ਿਸ਼ਾਂ ਦੇ ਹਿੱਸੇ ਵਜੋਂ,ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਚੀਨ ਦਾ ਸਮੱਰਥਨ ਕੀਤਾ।ਜੁਲਾਈ 1976 ਵਿੱਚ ਕੂਟਨੀਤਕ ਸਬੰਧ ਬਹਾਲ ਹੋਏ ਅਤੇ ਰਾਜਦੂਤਾਂ ਨੇ ਇਕ ਦੂਜੇ ਦੇ ਦੇਸ਼ਾਂ ਦਾ ਦੌਰਾ ਕੀਤਾ।ਦੋਵੇਂ ਸਾਲ 1978 ਵਿੱਚ ਦੇਸ਼ਾਂ ਦੇ ਵਫ਼ਦ ਇਕ ਦੂਜੇ ਨੂੰ ਮਿਲਣ ਗਏ ਅਤੇ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਨਿਊਯਾਰਕ ਵਿੱਚ ਮੁਲਾਕਾਤ ਕੀਤੀ।ਫਰਵਰੀ 1979 ਵਿੱਚ,ਵਿਦੇਸ਼ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਚੀਨ ਦਾ ਦੌਰਾ ਕੀਤਾ।ਜੂਨ 1981 ਵਿੱਚ ਚੀਨ ਦੇ ਵਿਦੇਸ਼ ਮੰਤਰੀ ਹੂਆਂਗਹੂ ਨੇ ਭਾਰਤ ਦਾ ਦੌਰਾ ਕੀਤਾ।ਸਾਲ 1986 ‘ਚ ਚੀਨ ਨੇ ਬੀਜਿੰਗ ‘ਚ ਗੱਲਬਾਤ ਦਾ ਬਹਾਨਾ ਲਾਇਆ ਅਤੇ ਦੂਜੇ ਪਾਸੇ ਸਮੂਡੋਰੋਂਗ ਚੂ ਘਾਟੀ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਫ਼ੌਜ ਮੁੱਖੀ ਕੇ,ਸੁੰਦਰਜੀ ਨੇ ਮੂੰਹਤੋੜ ਜਵਾਬ ਦਿੱਤਾ,ਜਿਸ ਕਾਰਨ ਚੀਨ ਨੂੰ ਪਿੱਛੇ ਹਟਣਾ ਪਿਆ,19 ਦਸੰਬਰ 1988 ਨੂੰ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਚੀਨ ਗਏ ਸਨ ਜਿਸ ਵਿੱਚ ਸਰਹੱਦੀ ਵਿਵਾਦ ਸੁਲਝਾਉਣ ਲਈ ਇਕ ਕਾਰਜ ਸਮੂਹ ਦਾ ਗਠਨ ਕੀਤਾ ਗਿਆ ਸੀ।ਸਾਲ 1990 ਵਿੱਚ ਚੀਨੀ ਰਾਸ਼ਟਰਪਤੀ ਭਾਰਤ ਆਏ ਅਤੇ ਦਸੰਬਰ 1991 ਵਿੱਚ ਚੀਨੀ ਪ੍ਰਧਾਨ ਮੰਤਰੀ ਲੀ ਪੇਂਗ ਨੇ ਭਾਰਤ ਦਾ ਦੌਰਾ ਕੀਤਾ।

ਸਾਲ 1992 ਵਿੱਚ ਤਤਕਾਲੀ ਰੱਖਿਆ ਮੰਤਰੀ ਸ਼ਰਦ ਪਵਾਰ ਅਤੇ ਰਾਸ਼ਟਰਪਤੀ ਆਰ,ਵੈਕਟਾਰਮਨ ਨੇ ਚੀਨ ਦਾ ਦੌਰਾ ਕੀਤਾ ਜਿਸ ਵਿੱਚ ਸਰਹੱਦੀ ਵਿਵਾਦ ‘ਤੇ ਗੱਲਬਾਤ ਹੋਈ।ਸਤੰਬਰ 1993 ਵਿੱਚ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੇ ਚੀਨ ਦਾ ਦੌਰਾ ਕੀਤਾ ਅਤੇ 7 ਸਤੰਬਰ ਨੂੰ,ਜਦੋਂ ਤੱਕ ਦੋਵਾਂ ਦੇਸ਼ਾਂ ਵਿਚਕਾਰ ਸਰਹੱਦੀ ਵਿਵਾਦ ਹੱਲ ਨਹੀ ਹੋ ਜਾਂਦਾ,ਅਸਲ ਕੰਟਰੋਲ ਰੇਖਾ ‘ਤੇ ਸ਼ਾਤੀ ਬਣਾਈ ਰੱਖਣ,ਇਕ ਦੂਜੇ ਨਾਲ ਤਾਕਤ ਦੀ ਵਰਤੋਂ ਨਾ ਕਰਨ,ਉਨਾਂ ਦੇ ਬਾਰੇ ਪਹਿਲਾਂ ਤੋਂ ਜਾਣਕਾਰੀ ਦੇਣ ਲਈ ,ਫ਼ੌਜ ਅਭਿਆਸ,ਸਰਹੱਦਾਂ ਦੀ ਹਵਾਈ ਗੈਰ-ਉਲੰਘਣ,ਵਪਾਰ,ਵਾਤਾਵਰਣ ਸੁਰੱਖਿਆ ਅਤੇ ਰੇਡੀਓ ‘ਤੇ ਟੈਲੀਵਿਜ਼ਨ ਦੇ ਮੁੱਦਿਆਂ ‘ਤੇ ਸਮਝੌਤਾ ਹੋਇਆ,29 ਨਵੰਬਰ 1996 ਨੂੰ ਚੀਨ ਰਾਸ਼ਟਰਪਤੀ ਜਿਆਂਗ ਜ਼ੇਮਿਨ ਭਾਰਤ ਦੀ ਸਦਭਾਵਨਾ ਯਾਤਰਾ ‘ਤੇ ਆਏ ਸਨ।

ਸਾਲ 1997 ‘ਚ ਦੋਹਾਂ ਦੇਸ਼ਾਂ ਦੇ ਵਿਚਾਲੇ ਸਰਹੱਦੀ ਸੁਰੱਖਿਆ,ਕੰਟਰੋਲ ਰੇਖਾਂ ਅਤੇ ਫ਼ੌਜੀ ਮੁੱਦਿਆਂ ‘ਤੇ ਭਰੋਸਾ ਵਧਉਣ ਲਈ ਸਮਝੌਤਾ ਹੋਇਆ ਸੀ।ਭਾਰਤੀ ਰਾਸ਼ਟਰਪਤੀ ਕੇ ਆਰ ਨਰਾਇਣਨ ਚੀਨ ਗਏ ਸਨ।ਚੀਨ ਦੇ ਪ੍ਰਧਾਨ ਮੰਤਰੀ ਝੂ ਰੋਂਗਜੀ ਨੇ 13 ਜਨਵਰੀ 2002 ਨੂੰ ਭਾਰਤ ਦਾ ਦੌਰਾ ਕੀਤਾ ਸੀ,21 ਮਾਰਚ 2002 ਨੂੰ ਦੋਵੇ ਦੇਸ਼ ਅਸਲ ਕੰਟਰੋਲ ਰੇਖਾ ਦੇ ਵਿਵਾਦ ਨੂੰ ਸੁਲਝਾਉਣ ਵਿੱਚ ਸਹਿਮਤ ਹੋਏ।ਇਕ ਅਪ੍ਰੈਲ 2003 ਨੂੰ ਰੱਖਿਆ ਮੰਤਰੀ ਜਾਰਜ਼ ਫ਼ਰਨਾਂਡਿਜ਼ ਚੀਨ ਗਏ ਅਤੇ ਸਰਹੱਦੀ ਵਿਵਾਦ ਸਮੇਤ ਕਈ ਮੁੱਦਿਆਂ ‘ਤੇ ਚਰਚਾ ਕੀਤੀ,31 ਮਈ 2003 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਅੱਟਲ ਬਿਹਾਰੀ ਵਾਜਪਾਈ ਅਤੇ ਚੀਨ ਦੇ ਰਾਸ਼ਟਰਪਤੀ ਹੂ ਜਿਨਤਾਓ ਨੇ ਸੈਟ ਪੀਟਰਬਰਗ ਵਿੱਚ ਮੁਲਾਕਾਤ ਕੀਤੀ।ਭਾਰਤ ਦੇ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ 22 ਜੂਨ 2003 ਫਿਰ ਚੀਨ ਗਏ ਅਤੇ ਸਰਹੱਦੀ ਵਿਵਾਦ ‘ਤੇ ਗੱਲਬਾਤ ਨੂੰ ਅੱਗੇ ਵਧਾਉਣ ‘ਤੇ ਜੋਰ ਦਿੱਤਾ ਪਰ 26 ਜੂਨ ਨੂੰ ਚੀਨੀ ਫੌਜ ਨੇ ਅਰੁਣਾਚਲ ਪ੍ਰਦੇਸ਼ ‘ਚ ਘੂਸਪੈਠ ਕਰ ਦਿੱਤੀ,ਜਿਸ ਨਾਲ ਸਬੰਧਾਂ ਵਿੱਚ ਤਣਾਅ ਆ ਗਿਆ।ਅਪ੍ਰੈਲ 11 ਸਾਲ 2005 ਨੂੰ ਚੀਨ ਦੇ ਪ੍ਰਧਾਨ ਮੰਤਰੀ ਬੇਨ ਜਿਆਬਾਓ ਭਾਰਤ ਆਏ ਅਤੇ ਡਾ;ਮਨਮੋਹਨ ਸਿੰਘ ਨੂੰ ਮਿਲੇ।ਇਸ ਦੌਰੇ ਦੌਰਾਨ 12 ਸਮਝੌਤਿਆਂ ‘ਤੇ ਸਹਿਮਤੀ ਬਣੀ।

ਜਨਵਰੀ 2008 ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਚੀਨ ਦਾ ਦੌਰਾ ਕੀਤਾ,21 ਜੂਨ 2009 ਨੂੰ,ਚੀਨੀ ਸੈਨਿਕ ਭਾਰਤੀ ਸਰਹੱਦ ਦੇ ਅੰਦਰ ਡੇਢ ਕਿਲੋਮੀਟਰ ਅੰਦਰ ਦਾਖਲ ਹੋਏ ਅਤੇ ਕਈ ਚੱਟਾਨਾਂ ‘ਤੇ ਚੀਨ ਅਤੇ ਚੀਨ-9 ਲਿਖਿਆ ਹੋਇਆ ਸੀ।ਇਸ ਤੋਂ ਬਾਅਦ ਅਕਤੂਬਰ 2009 ‘ਚ ਉਨਾਂ ਨੇ ਦੱਖਣ ਪੂਰਬੀ ਲੱਦਾਖ ਦੇ ਡੇਮਚੋਕ ਇਲਾਕੇ ‘ਚ ਸੜਕ ਬਣਾਉਣ ‘ਤੇ ਇਤਰਾਜ਼ ਉਠਾਇਆ ਸੀ।ਅਕਤੂਬਰ 2009 ਵਿੱਚ ਚੀਨ ਨੇ ਕਸ਼ਮੀਰ ਦੀ ਵਿਵਾਦਿਤ ਜ਼ਮੀਨ ਨੂੰ ਇਕ ਵੱਖਰੇ ਦੇਸ਼ ਵਜੋਂ ਦਰਸਾਇਆ ਸੀ।ਇੰਨਾਂ ਘਟਨਾਵਾਂ ਕਾਰਨ ਰਿਸ਼ਤੇ ਵਿਗੜ ਗਏ।ਸਾਲ 2010 ‘ਚ ਚੀਨ ਨੇ ਭਾਰਤੀ ਸਰਹੱਦ ‘ਤੇ ਕਈ ਥਾਵਾਂ ‘ਤੇ ਘੁਸਪੈਠ ਕੀਤੀ ਸੀ।ਸਾਲ 2010 ਵਿੱਚ ਹੀ ਜਨਵਰੀ ਤੋਂ ਜੂਨ ਤੱਕ ਚੀਨੀ ਫ਼ੌਜ਼ ਨੇ ਸਿੱਕਮ ਨਾਲ ਲੱਗਦੇ ਫ਼ਿਗਰ ਇਲਾਕੇ ਵਿੱਚ 65 ਵਾਰ ਕੰਟਰੋਲ ਰੇਖਾ ਪਾਰ ਕਰਨ ਦੀ ਕੋਸ਼ਿਸ਼ ਕੀਤੀ।ਉਪਰੋਕਤ ਚਰਚਾ ਤੋਂ ਸਪੱਸ਼ਟ ਹੁੰਦਾ ਹੈ ਕਿ ਸਾਲ 1962 ਤੋਂ ਬਾਅਦ ਦੇ 60 ਸਾਲਾਂ ਵਿੱਚ ਦੋਵਾਂ ਦੇਸ਼ਾਂ ਦੇ ਸਬੰਧਾਂ ਕੋਈ ਖਾਸ ਤਰੱਕੀ ਨਹੀ ਹੋਈ ਅਤੇ ਨਾ ਹੀ ਚੀਨ ਸਰਹੱਦੀ ਵਿਵਾਦ ਨੂੰ ਸੁਲਝਾਉਣ ਵਿੱਚ ਦਿਲਚਸਪੀ ਰੱਖਦਾ ਹੈ।ਅੱਗੇ ਕੀ ਹੋਵੇਗਾ ਇਹ ਤਾਂ ਆਉਣ ਵਾਲੇ ਸਮ੍ਹੇਂ ਵਿੱਚ ਪਤਾ ਲੱਗੇਗਾ।

ਪੇਸ਼ਕਸ਼:- ਅਮਰਜੀਤ ਚੰਦਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾ ਅੰਬੇਡਕਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਤੇ ਬੁੱਧੀਜੀਵੀ ਨਿਰਵੈਰ ਸਿੰਘ ਸਨਮਾਨਿਤ
Next articleVenezuela welcomes 1st Colombian flight after restoration of ties