HOME ਕਮਿਊਨਿਸਟ ਪਾਰਟੀ ਦੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸੀ ਜੀ ਨੇ ਕੀਤੀ ਅਣ...

ਕਮਿਊਨਿਸਟ ਪਾਰਟੀ ਦੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸੀ ਜੀ ਨੇ ਕੀਤੀ ਅਣ ਰਸਮੀ ਮੀਟਿੰਗ।

ਫ਼ਰੀਦਕੋਟ   (ਸਮਾਜ ਵੀਕਲੀ)   ( ਸ਼ਿਵਨਾਥ) ਅੱਜ ਕਮਿਊਨਿਸਟ ਪਾਰਟੀ ਦੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸੀ ਜੀ ਵੱਲੋ ਪਾਰਟੀ ਦੇ ਸੀਨੀਅਰ ਅਹੁਦੇਦਾਰ ਤੇ ਮੈਬਰ ਸਹਿਬਾਨ ਨਾਲ ਅਣ ਰਸਮੀ ਮੀਟਿੰਗ ਸ਼ਹੀਦ ਕਾਮਰੇਡ ਅਮੋਲਕ ਭਵਨ ਫ਼ਰੀਦਕੋਟ ਵਿਖੇ ਕੀਤੀ ਗਈ।ਇਹ ਮੀਟਿੰਗ ਓਸ ਵਕਤ ਕੀਤੀ ਗਈ ਜਦੋ ਓਹ ਕਾਮਰੇਡ ਗੋਰਾ ਸਿੰਘ ਪਿਪਲੀ ਜੀ ਦੇ ਪਿਤਾ ਜੀ ਪਾਠ ਦੇ ਭੋਗ ਤੋ ਵਾਪਸ ਆਏ ਤੇ ਇਹ ਅਣ ਰਸਮੀ ਮੀਟਿੰਗ ਕੀਤੀ। ਓਨਾਂ ਪ੍ਰੈਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਮਿਊਨਿਸਟ ਪਾਰਟੀ ਵੱਲੋ 15 ਰੋਜਾ ਸਕੂਲਿੰਗ ਕੀਤੀ ਜਾਂਦੀ ਹੈ। ਜੋ ਕਿ ਫ਼ਰੀਦਕੋਟ ਵਿਖੇ 7 ਮਈ ਨੂੰ ਹੋਵੇਗੀ ਤੇ ਓਨਾਂ ਨੇ ਕਿਹਾ ਕਿ ਸਾਡੀ ਪਾਰਟੀ ਦੇ ਬੜੇ ਮਿਹਨਤੀ ਜੁਝਾਰੂ ਸਾਥੀ ਸ਼ਹੀਦ ਕਾਮਰੇਡ ਅਮੋਲਕ ਸਿੰਘ ਜੋ ਕਿ ਆਤੰਕਵਾਦ ਦੌਰ ਵਿਚ ਆਤੰਕਵਾਦ ਦੇ ਭੇਂਟ ਚੜੇ , ਓਨਾਂ ਦੀ ਯਾਦ ਵਿਚ ਹਰ ਸਾਲ ਪਿੰਡ ਔਲਖ ਵਿਚ ਪਿੰਡ ਵਾਸੀਆਂ ਦੇ ਤੇ ਕਮਿਊਨਿਸਟ ਪਾਰਟੀ ਸਹਿਯੋਗ ਨਾਲ 7 ਜੂਨ ਨੂੰ ਓਨਾਂ ਦੀ ਬਰਸੀ ਮਨਾਈ ਜਾਂਦੀ ਹੈ ਤੇ ਓਨਾਂ ਨੂੰ ਸਰਧਾਂਜਲੀ ਭੇਟ ਕੀਤੀ ਜਾਂਦੀ ਹੈ। ਓਨਾਂ ਨੇ ਦੱਸਿਆ ਕਿ ਬਰਸੀ ਦੌਰਾਨ ਓਨਾਂ ਦੇ ਯਾਦਗਾਰੀ ਸਥਾਨ ਤੇ ਪਿੰਡ ਔਲਖ ਵਿਚ ਨਾਟਕ ਖੇਡੇ ਜਾਂਦੇ ਹਨ ਤੇ ਇਨਕਲਾਬੀ ਗੀਤ ਅਜੋਕੇ ਲੋਕ ਗਾਇਕਾ ਵੱਲੋ ਪੇਸ਼ ਕੀਤੇ ਜਾਂਦੇ ਹਨ। ਉਨਾਂ ਨੇ ਕਿਹਾ ਅੱਜ ਓਨਾਂ ਦੀ ਬਰਸੀ ਦੀ ਕਮਿਊਨਿਸਟ ਪਾਰਟੀ ਦੇ ਅਹੁਦੇਦਾਰਾਂ ਤੇ ਮੈਬਰ ਸਹਿਬਾਨ ਵੱਲੋ ਰੂਪ ਰੇਖਾ ਤਿਆਰ ਕੀਤੀ ਗਈ। ਇਸ ਸਮਾਗਮ ਨੂੰ ਵਧੀਆਂ ਢੰਗ ਨਾਲ ਕਰਵਾਉਣ ਲਈ ਕਮਿਊਨਿਸਟ ਪਾਰਟੀ ਦੇ ਵਰਕਰਾਂ ਦੀਆਂ ਜੁੰਮੇਵਾਰੀਆਂ ਲਗਾਈਆਂ ਗਈਆਂ ਹਨ। ਇਸ ਸਮੇ ਸਮੇ ਕੁੱਲ ਹਿੰਦ ਕਿਸਾਨ ਯੂਨੀਅਨ ਦੇ ਜਿਲਾਂ ਪ੍ਰਧਾਨ ਕਾਮਰੇਡ ਸੁਖਜਿੰਦਰ ਸਿੰਘ ਤੂੰਬੜਭੰਨ, ਨਰੇਗਾ ਦੇ ਜਿਲਾਂ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ, ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਬਲਕਾਰ ਸਿੰਘ ਸਹੋਤਾ, ਬੋਹੜ ਸਿੰਘ ਔਲਖ, ਗੁਰਦਰਸ਼ਨ ਸਿੰਘ ਸ਼ਰਮਾਂ, ਬਸੰਤ ਸਿੰਘ ਭਾਣਾ, ਸੁਖਮੰਦਰ ਸਿੰਘ ਢੁੱਡੀ ,ਗੁਰਦੀਪ ਸਿੰਘ ਦੀਪ ਸਿੰਘ ਵਾਲਾ, ਭੂਰੋ ਕੌਰ, ਰੁਪਿੰਦਰ ਕੌਰ ਔਲਖ,ਨਿੱਕਾ ਸਿੰਘ ਪਾਲੋ, ਗੁਰਜੰਟ ਸਿੰਘ ਕਿਲਾਂ ਨੌ , ਵੀਰਪਾਲ ਕੌਰ ਕਿਲਾਂ ਨੌ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜੀ ਟੀ ਯੂ ਦਾ ਵਫਦ ਜਨਗਣਨਾ – 2027 ਲਈ ਅਧਿਆਪਕਾਂ ਦੀਆਂ ਲਗਾਈਆਂ ਧੜਾਧੜ ਡਿਊਟੀਆਂ ਸਬੰਧੀ ਡੀ ਸੀ ਕਪੂਰਥਲਾ ਨੂੰ ਮਿਲ਼ਿਆ
Next articleਸੈਂਸਜ਼ – 2027 ਲਈ ਅਧਿਆਪਕਾਂ ਦੀਆਂ ਲਗਾਈਆਂ ਧੜਾਧੜ ਡਿਊਟੀਆਂ ਸਬੰਧੀ ਵਫਦ ਡੀ ਸੀ ਕਪੂਰਥਲਾ ਨੂੰ ਮਿਲ਼ਿਆ