HOME ਜੀ ਟੀ ਯੂ ਦਾ ਵਫਦ ਜਨਗਣਨਾ – 2027 ਲਈ ਅਧਿਆਪਕਾਂ ਦੀਆਂ...

ਜੀ ਟੀ ਯੂ ਦਾ ਵਫਦ ਜਨਗਣਨਾ – 2027 ਲਈ ਅਧਿਆਪਕਾਂ ਦੀਆਂ ਲਗਾਈਆਂ ਧੜਾਧੜ ਡਿਊਟੀਆਂ ਸਬੰਧੀ ਡੀ ਸੀ ਕਪੂਰਥਲਾ ਨੂੰ ਮਿਲ਼ਿਆ

1
ਕੈਪਸ਼ਨ - ਗੋਰਮਿੰਟ ਟੀਚਰ ਯੂਨੀਅਨ ਦਾ ਵਫਦ ਏ ਡੀ ਸੀ (ਜਨਰਲ) ਸਕੱਤਰ ਸਿੰਘ ਨੂੰ ਮਰਦਮ ਸ਼ੁਮਾਰੀ 2027 ਦੀਆਂ ਡਿਊਟੀਆਂ ਸਬੰਧੀ ਮੰਗ ਪੱਤਰ ਦਿੰਦਾ ਹੋਇਆ

 ਅਧਿਆਪਕ ਦੀਆਂ ਸਕੂਲਾਂ ਵਿੱਚੋਂ 50% ਅਧਿਆਪਕਾਂ  ਡਿਊਟੀਆਂ ਲਗਾਉਣ ਤੇ ਨੇੜਲੇ ਸਟੇਸ਼ਨਾਂ ਵਿੱਚ ਤੈਨਾਤ ਕਰਨ ਸਬੰਧੀ ਦਿੱਤਾ ਗਿਆ ਮੰਗ ਪੱਤਰ 

ਕਪੂਰਥਲਾ   (ਸਮਾਜ ਵੀਕਲੀ)   ( ਕੌੜਾ )– ਗੌਰਮਿੰਟ  ਟੀਚਰ ਯੂਨੀਅਨ ਪੰਜਾਬ ਦੀ ਕਪੂਰਥਲਾ ਇਕਾਈ ਇੱਕ ਵਫਦ ਸੁਬਾਈ ਆਗੂ ਰਸ਼ਪਾਲ ਸਿੰਘ ਵੜੈਚ, ਜਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਦੀ ਅਗਵਾਈ ਵਿਚ ਅਧਿਆਪਕਾਂ ਦੀਆਂ ਜਨਗਣਨਾ -2027ਵਿੱਚ ਲਗਾਈਆਂ ਡਿਊਟੀਆਂ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਆਕਾਸ਼ ਬਾਂਸਲ, ਏਡੀਸੀ ਜਨਰਲ ਸਕੱਤਰ ਸਿੰਘ ਬੱਲ ਤੇ ਕਮਿਸ਼ਨਰ ਨਗਰ ਨਿਗਮ ਬਬੀਤਾ ਕਲੇਰ ਨੂੰ ਮਿਲਿਆ ਅਤੇ ਸਕੂਲਾਂ ਵਿੱਚ 50% ਅਧਿਆਪਕ ਸਟਾਫ ਦੀਆਂ ਡਿਊਟੀਆਂ ਮਰਦਮ ਸ਼ੁਮਾਰੀ ਵਿੱਚ ਨਾ ਲਾਉਣ ਸਬੰਧੀ ਲਿਖਤੀ ਮੰਗ ਪੱਤਰ ਵੀ ਸੌਂਪੇ। ਗੋਰਮਿੰਟ ਟੀਚਰਜ਼ ਯੂਨੀਅਨ ਵੱਲੋਂ  ਮਰਦਮ ਸ਼ੁਮਾਰੀ, ਸਮਾਜਿਕ ਅਤੇ ਆਰਥਿਕ ਜਨ ਗਨਣਾ ਅਧੀਨ ਜੋ ਡਿਊਟੀਆਂ ਅਧਿਆਪਕ ਵਰਗ ਦੀਆਂ ਲਗਾਈਆਂ ਜਾ ਰਹੀਆਂ ਹਨ ਸੰਬੰਧੀ ਆ ਰਹੀਆਂ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਤਿੰਨਾਂ ਅਧਿਕਾਰੀਆਂ ਨੂੰ ਮਿਲਿਆ।ਜਿਸ ਵਿੱਚ ਮੁੱਖ ਤੌਰ ਤੇ ਇਹਨਾਂ ਡਿਊਟੀਆਂ ਵਿੱਚ ਸਿਰਫ਼ ਅਧਿਆਪਕ ਵਰਗ ਨੂੰ ਹੀ ਨਹੀਂ ਬਲਕਿ ਬਾਕੀ ਵਿਭਾਗਾਂ ਵਿੱਚੋਂ ਵੀ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਉਣ ਲਈ ਕਿਹਾ ਗਿਆ, ਕਿਉਂਕਿ ਜਿਸ ਤਰ੍ਹਾਂ ਇਹਨਾਂ ਜਨਗਨਣਾ, ਮਰਦਮਸ਼ੁਮਾਰੀ ਡਿਊਟੀਆਂ ਦੌਰਾਨ ਲਗਭਗ 90% ਸਟਾਫ ਦੀਆਂ ਡਿਊਟੀਆਂ ਸਿੱਖਿਆ ਵਿਭਾਗ ਵਿੱਚੋਂ ਲੱਗਣ ਕਾਰਨ ਸਕੂਲ ਅਧਿਆਪਕ ਵਰਗ ਤੋਂ ਖ਼ਾਲੀ ਹੋ ਜਾਣਗੇ। ਜਿਸ ਦਾ ਸਿੱਧਾ ਅਸਰ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੀ ਪੜ੍ਹਾਈ ਉੱਪਰ ਪਵੇਗਾ। ਅਧਿਆਪਕ ਆਗੂਆਂ  ਵੱਲੋਂ ਕਪਲ ਕੇਸ ,ਵਿਧਵਾ , ਅੰਗਹੀਣ ਕਰਮਚਾਰੀ ਅਤੇ ਅਣਵਿਆਈਆਂ ਕਰਮਚਾਰਨਾਂ ਨੂੰ ਛੋਟ ਦੇਣ ਬਾਰੇ, ਸਕੂਲੀ ਸਮੇਂ ਵਿੱਚ ਇਸ ਜਨਗਨਣਾਂ ਡਿਊਟੀ ਲਈ ਛੋਟ ਦੇਣ ਬਾਰੇ ਫੈਡਰੇਸ਼ਨ ਵੱਲੋਂ ਪੱਖ ਰੱਖਿਆ ਗਿਆ ਕਿ ਜਿਸ ਤਰ੍ਹਾਂ ਗਰਮੀ ਵਧ ਰਹੀ ਹੈ ਉਸ ਸਮੇਂ ਸਕੂਲੀ ਡਿਊਟੀ ਤੋਂ ਬਾਅਦ ਆਮ ਤੌਰ ਤੇ ਪਿੰਡਾਂ ਵਿੱਚ ਸੁਨਸਾਨ ਹੋ ਜਾਂਦੀ ਹੈ ਤੇ ਕਰਮਚਾਰੀਆਂ ਦੀ ਸਕਿਓਰਟੀ ਵੀ ਕੋਈ ਨਹੀਂ ,ਘਰਾਂ ਦੇ ਦਰਵਾਜੇ ਖੜਕਾਉਣ ਲਈ ਅਧਿਆਪਕਾਂ ਨੂੰ ਮਜ਼ਬੂਰ ਨਾ ਕਰਨ। ਸਗੋਂ ਅੱਧਾ ਸਮਾਂ ਸਕੂਲ ਸਮੇਂ ਵਿੱਚੋਂ ਛੋਟ ਦੇਣ ਤਾਂ ਕਿ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਨਾ ਹੋਵੇ ਅਤੇ ਮਰਦ ਸ਼ੁਮਾਰੀ ਦਾ ਕੰਮ ਵੀ ਚਲਦਾ ਰਹੇ । ਆਗੂਆਂ  ਵੱਲੋਂ ਕਰਮਚਾਰੀਆਂ ਦਾ ਇਕ ਕਰੋੜ ਦੇ ਬੀਮਾ ਅਧੀਨ ਕਵਰ ਕਰਨ ਲਈ ਕਿਹਾ ਗਿਆ । ਇਸੇ ਤਰਾਂ ਇਸ ਮਰਦਮਸ਼ੁਮਾਰੀ, ਜਨਗਨਣਾਂ ਦਾ ਕੰਮ ਸ਼ੁਰੂ ਹੋਣ ਤੇ ਪਿੰਡਾਂ ਵਿੱਚੋਂ ਪੰਚਾਇਤ ਮੈਂਬਰ, ਆਸ਼ਾ ਵਰਕਰ ਜਾਂ ਆਂਗਨਵਾੜੀ ਵਰਕਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕਰਨ ਲਈ ਕਿਹਾ ਜਾਵੇ ,ਕਿਉਂਕਿ ਪਿੰਡਾਂ ਤੇ ਸ਼ਹਿਰਾਂ ਦੇ ਘਰਾਂ ਬਾਰੇ ਇਹ ਕਰਮਚਾਰੀ ਆਮ ਤੌਰ ਤੇ ਜਾਣਕਾਰੀ ਰੱਖਦੇ ਹਨ। । ਅਧਿਆਪਕ ਆਗੂਆਂ  ਵੱਲੋਂ ਰੱਖੇ ਗਏ ਤਰਕ ਨੂੰ ਅਧਿਕਾਰੀਆਂ ਦੇ ਵੱਲੋਂ ਬੜੇ ਧਿਆਨ ਨਾਲ ਸੁਣਿਆ ਗਿਆ ਸਕੂਲ ਆਫ ਐਮੀਨੈਂਸ ਜੋ ਕਿ ਸਰਕਾਰ ਦਾ ਇੱਕ ਸੁਪਨਾ ਹਨ ਦੇ ਵਿਭਾਗ ਦੇ ਡਾਇਰੈਕਟਰ ਵੱਲੋਂ ਜੋ ਪੱਤਰ ਜਾਰੀ ਕੀਤਾ ਗਿਆ ਹੈ ਕਿ ਇਹਨਾਂ ਸਕੂਲਾਂ ਦੇ ਅਧਿਆਪਕ ਵਰਗ ਨੂੰ ਬਾਹਰਲੀਆਂ  ਡਿਊਟੀਆਂ ਤੋਂ ਛੋਟ ਦਿੱਤੀ ਜਾਵੇ ਬਾਰੇ ਵੀ ਅਧਿਕਾਰੀਆਂ ਨੂੰ ਦੱਸਿਆ ਗਿਆ। ਗੋਰਮਿੰਟ ਟੀਚਰਜ ਯੂਨੀਅਨ  ਦੇ ਜਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ  ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਧਿਆਪਕ ਵਰਗ ਵੱਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਤੇ ਹੀ ਸਿਰਤੋੜ ਮਿਹਨਤ ਕੀਤੀ ਜਾ ਰਹੀ ਹੈ ਕਿ ਸਕੂਲਾਂ ਵਿੱਚ ਬੱਚਿਆਂ ਦੇ ਦਾਖਲਿਆਂ ਵਿੱਚ ਵਾਧਾ ਕੀਤਾ ਜਾਵੇ। ਪਰ ਬਹੁਤ ਸਾਰੇ ਅਧਿਆਪਕ ਹੈਲਥ ਕਾਰਡ ਬਣਾਉਣ, ਜਨ ਗਨਣਾ ਤੇ  ਬੀ ਐਲ ਓ ਦੀਆਂ ਡਿਊਟੀਆਂ ਕਾਰਨ ਪਰੇਸ਼ਾਨ ਹੋ ਰਹੇ ਹਨ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਕੰਮ ਪ੍ਰਾਈਵੇਟ ਏਜੰਸੀ ਕੋਲੋਂ ਵੀ ਕਰਵਾਇਆ ਜਾ ਸਕਦਾ ਸੀ, ਸੋ ਅਧਿਕਾਰੀਆਂ ਵੱਲੋਂ ਇਹ ਵਿਸ਼ਵਾਸ ਦਿੱਤਾ ਗਿਆ ਕਿ ਇਹ ਯਤਨ ਜਰੂਰ ਕੀਤਾ ਜਾਵੇਗਾ ਤਾਂ ਕਿ ਅਧਿਆਪਕ ਵਰਗ ਅਤੇ ਸਟਾਫ ਨੂੰ ਘੱਟ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ। ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਯਾਦਵਿੰਦਰ ਸਿੰਘ, ਅਵਤਾਰ ਸਿੰਘ ਹੈਬਤਪੁਰ, ਦਵਿੰਦਰ ਸਿੰਘ, ਰਜੀਵ ਪਠਾਣੀਆ,ਪ੍ਰਦੀਪ ਸਿੰਘ ਘੁਮਾਣ ਆਦਿ ਅਧਿਆਪਕ ਆਗੂ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਾਲਾਗੜ੍ਹ ਨਗਰ ਦੀ ਨਵੀਂ ਕਾਰਜਕਾਰਣੀ ਨੂੰ ਸਵਸਤਿਕ ਗੌਤਮ ਵੱਲੋਂ ਬਧਾਈਆਂ
Next articleਕਮਿਊਨਿਸਟ ਪਾਰਟੀ ਦੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸੀ ਜੀ ਨੇ ਕੀਤੀ ਅਣ ਰਸਮੀ ਮੀਟਿੰਗ।