ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਯਾਦ ਆਉਂਦਾ ਹੈ ਓਹ 16 ਫਰਵਰੀ 1992 ਦਾ ਦਿਨ, ਜਦੋਂ ਸਾਡੇ ਘਰਾਂ ਵਿੱਚ ਏਕ ਖਬਰ ਸੁਣ ਕੇ ਹਫ਼ੜਾ ਦਫ਼ੜੀ ਮਚ ਗਈ ਸੀ, ਘਰ ਸੁੰਨ ਹੋ ਗਏ ਸੀ, ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ ਮੂਵਮੇਂਟ ਨੂੰ ਸਹਿਮ ਵਿੱਚ ਫੈਲਾਉਣ ਦੇ ਲਈ ਬਸਪਾ ਦੇ ਦੁਸ਼ਮਣ ਆਪਣੀ ਗੰਦੀ ਮਾਨਸਿਕਤਾ ਵਾਲੀ ਚਾਲ ਚੱਲ ਗਏ,( ਘਟਨਾ ਲਿੱਤਰਾਂ ਤੇ ਨੂਰਮਹਿਲ ਵਿਚਾਲੇ ਦੀ ਹੈ ) ਅਤੇ ਸਾਡੇ ਉਹ ਪ੍ਰੀਵਾਰਾ ਦੇ ਘਰ ਸੁਨਸਾਨ ਹੋ ਗਏ, ਜਿੱਥੇ ਵਿਹੜੇ ਲਾਸਾ ਨਾਲ ਵਿੱਛ ਗਏ। 22 ਕੂ ਸਾਲ ਦੀ ਮੇਰੀ ਉਮਰ ਸੀ, ਉਸ ਦਿਨ ਮੇਰੇ ਮੁੱਹਲੇ ਦੇ ਸਾਰੇ ਬਸਪਾ ਦੇ ਯੋਧੇ ਇਕੱਠੇ ਹੋਕੇ ਇਸ ਦੁੱਖ ਦਾ ਸਾਹਮਣਾ ਕਰ ਰਹੇ ਸੀ, ਮੈਨੂੰ ਉਹ ਦਿਨ ਕਦੇ ਵੀ ਨਹੀਂ ਭੁੱਲਿਆ, ਅਤੇ ਕਦੇ ਭੁਲਾਇਆ ਵੀ ਨਹੀਂ ਜਾ ਸਕਦਾ। ਕੁਸ਼ ਵੀ ਹੋ ਜਾਵੇ, ਮੈਨੂੰ ਕਾਂਗਰਸ ਕਦੀ ਵੀ ਚੰਗੀ ਨਹੀਂ ਲੱਗ ਸਕਦੀ, ਜਿੰਨਾ ਨੇ ਸਾਡੇ ਓਹ ਨੌਜਵਾਨ ਆਪਣੀਆ ਗੋਲੀਆ ਨਾਲ ਸ਼ਹੀਦ ਕਰ ਦਿੱਤੇ। ਓਹ ਲੋਕ ਜਿਹੜੇ ਬਸਪਾ ਵਿੱਚੋ ਸਿੱਖਿਆ ਪ੍ਰਾਪਤ ਕਰਕੇ ਅੱਜ ਕਾਂਗਰਸ ਦੇ ਲੀਡਰ ਬਣੇ ਫਿਰਦੇ ਹਨ, ਕਿਸ ਤਰਾ ਭੁੱਲ ਗਏ ਉਨ੍ਹਾਂ ਨੌਜਵਾਨਾਂ ਦੀਆ ਢੇਰ ਹੋਇਆ ਲਾਸਾ ਨੂੰ ਜਿਨਾ ਦੇ ਘਰਾ ਵਿੱਚ ਹਨੇਰ ਛਾ ਗਿਆ ਸੀ, ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਚਲਾਈ ਹੋਈ ਵਿਚਾਰਧਾਰਾ ( ਬਸਪਾ) ਵਿੱਚ ਸਹਿਮ ਫੈਲਾਅ ਦਿੱਤਾ ਸੀ। ਅੱਜ ਚੌਧਰੀ ਵੀ ਬਹੁਤ ਬਣੇ ਫਿਰਦੇ ਹਨ, ਬਸਪਾ ਦੇ ਨਾਮ ਤੇ ਲੀਡਰ ਬਣ ਕੇ ਆਪਣੇ ਘਰ ਭਰਨ ਵਾਲੇ ਸਾਹਿਬ ਜੀ ਦੀ ਜਿੰਦਗੀ ਨੂੰ ਦਾਹ ਤੇ ਲਾਉਣ ਵਾਲੇ, ਸਮਾਜ ਨੂੰ ਗੁੰਮਰਾਹ ਕਰਨ ਵਾਲੇ ਨਿਕੰਮੇ, ਨਿਰਦਈ ਦੁਸ਼ਮਣ ਦੀਆ ਪਾਰਟੀਆ ਨੂੰ ਕਾਮਯਾਬ ਕਰਨ ਤੇ ਲੱਗੇ ਹੋਏ ਹਨ। “”””ਬਸਪਾ””””* ਦਿੱਤੀਆ ਹੋਈਆ ਕੁਰਬਾਨੀਆ ਕਾਰਨ ਕਾਮਯਾਬ ਹੋਈ ਹੈ, ਸਾਨੂੰ ਕਦੀ ਵੀ ਆਪਣੇ ਸੂਰਮਿਆ ਨੂੰ ਨਹੀਂ ਭੁੱਲਣਾ ਚਾਹੀਦਾ, ਸਿਰਫ ਇੱਕ ਲਾਇਨ ਵਿੱਚ “ਕੋਟਿ ਕੋਟਿ ਨਮਨ ਸ਼ਹੀਦਾਂ ਨੂੰ”” ਲਿਖ ਕੇ ਕਹਾਣੀ ਨਹੀਂ ਖਤਮ ਹੁੰਦੀ। ਬਸਪਾ ਦੇ ਹਰ ਉਸ ਵਰਕਰ ਨੂੰ ਆਪਣੇ ਘਰਾ ਵਿੱਚ, ਸਮਾਜ ਵਿੱਚ ਉਨਾ ਯੋਧਿਆਂ ਦੀਆ ਕਹਾਣੀਆ ਸੁਣੋਉਣੀਆ ਚਾਹੀਦੀਆ ਹਨ, ਤਾਕਿ ਬਸਪਾ ਦੇ ਲਈ ਕੀਤੀਆ ਹੋਇਆ ਕੁਰਬਾਨੀਆ ਅੱਜ ਦੇ ਨੌਜਵਾਨ ਦੇ ਦਿਲ ਦੀ ਧੜਕਣ ਬਣ ਜਾਣ, ਅਤੇ ਓਹ ਬਸਪਾ ਦੀ ਪੌੜੀ ਚੜ੍ਹ, ਰਾਜਨੀਤੀ ਸਿੱਖ ਕੇ ਬਾਦ ਵਿੱਚ ਦੁਸ਼ਮਣ ਦੀ ਝੋਲੀ ਵਿੱਚ ਬੈਠੇ ਹੋਣ। ਬਸਪਾ ਯੋਧਾ ਮਰਹੂਮ ਉਮ ਪ੍ਰਕਾਸ਼ ਸਿਧਮ ਦੇ ਘਰ ਤਬਾਈ ਏਸੇ ਦਿਨ ਹੀ ਸੁਰੂ ਹੋਈ ਸੀ। ਮਰਹੂਮ ਉਮ ਪ੍ਰਕਾਸ਼ ਸਿੱਧਮ ਸੁਤੇ ਪ੍ਰਕਾਸ਼ ਅਹੀਰ ਜੀ ਦੇ ਬਹੁਤ ਪਿਆਰੇ ਮਿੱਤਰ ਸਨ, ਡੀ ਐਸ ਫੋਰ ਵਿੱਚ ਇਕਠੀਆ ਮਿਸ਼ਨ ਵਿੱਚ ਕੰਮ ਕੀਤਾ ਸੀ। ਅਸੀਂ ਘਰ ਹਮੇਸ਼ਾ ਉਸ ਦੀ ਕੁਰਬਾਨੀ ਦੀ ਗੱਲ ਕਰਦੇ ਰਹਿੰਦੇ ਹਾ। ਸਲੂਟ ਹੈ ਮੇਰਾ ਉਨ੍ਹਾਂ ਭਰਾਵਾ ਨੂੰ, ਓਹਨਾ ਦੀ ਦਿੱਤੀ ਹੋਈ ਕੁਰਬਾਨੀ ਮੈ ਆਪਣੇ ਰਹਿੰਦੇ ਸਵਾਸਾ ਤਕ ਨਹੀਂ ਭੁੱਲ ਸਕਦੀ।
ਬਹੁਜਨ ਸਮਾਜ ਪਾਰਟੀ ਦੇ ਯੋਧੇ।
ਜੈ ਭੀਮ ਵਾਲਾ ਸਲੂਟ ਉਨ੍ਹਾਂ ਸ਼ਹੀਦਾਂ ਨੂੰ।
ਸ਼ਤ ਸ਼ਤ ਨਮਨ ਉਨ੍ਹਾਂ ਸ਼ਹੀਦਾਂ ਨੂੰ।
16 ਫਰਵਰੀ ਨਾ ਭੁੱਲਣ ਵਾਲਾ ਦਿਨ।
ਕਮਲੇਸ਼ ਕੁਮਾਰੀ ਕੇਨੈਡਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



