HOME ਬਹੁਜਨ ਸਮਾਜ ਪਾਰਟੀ ਚੱਬੇਵਾਲ ਦੀ ਮੀਟਿੰਗ ਵਿੱਚ ਐਡਵੋਕੇਟ ਪਲਵਿੰਦਰ ਮਾਨਾਂ ਜੀ ਪਹੁੰਚੇ

ਬਹੁਜਨ ਸਮਾਜ ਪਾਰਟੀ ਚੱਬੇਵਾਲ ਦੀ ਮੀਟਿੰਗ ਵਿੱਚ ਐਡਵੋਕੇਟ ਪਲਵਿੰਦਰ ਮਾਨਾਂ ਜੀ ਪਹੁੰਚੇ

4

ਚੱਬੇਵਾਲ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਕੱਲ ਮਿਤੀ 16-02-2026 ਨੂੰ ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੇ ਆਗੂ ਸਹਿਬਾਨਾਂ ਦੀ ਮੀਟਿੰਗ ਬਸਪਾ ਆਗੂ ਜੱਸੀ ਖਾਨਪੁਰ ਜੀ ਦੇ ਗ੍ਰਹਿ ਵਿਖੇ ਹੋਈ, ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਐਡਵੋਕੇਟ ਪਲਵਿੰਦਰ ਮਾਨਾ ਜੀ ਜਿਲਾ ਇੰਚਾਰਜ ਅਤੇ ਇੰਚਾਰਜ ਹਲਕਾ ਚੱਬੇਵਾਲ ਜੀ ਪੁਹੰਚੇ । ਮੀਟਿੰਗ ਵਿੱਚ ਚਰਚਾ ਕੀਤੀ ਗਈ ਕਿ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਪਿੰਡ ਪਿੰਡ ਪੁਹੰਚ ਕਰਕੇ ਬਸਪਾ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਜਾਵੇਗਾ ਅਤੇ ਪਹਿਲ ਦੇ ਅਧਾਰ ਤੇ ਜਿੰਨਾ ਪਿੰਡਾ ਵਿੱਚ ਬਸਪਾ ਦੇ ਯੂਨਿਟ ਤਿਆਰ ਨਹੀਂ ਹੋਏ, ਉੱਥੇ ਪਹਿਲਾ ਬਸਪਾ ਦੇ ਯੂਨਿਟ ਤਿਆਰ ਕੀਤੇ ਜਾਣਗੇ । ਮਾਨਾ ਜੀ ਨੇ ਆਏ ਹੋਏ ਸਾਰੇ ਆਗੂ ਸਹਿਬਾਨਾਂ ਨੂੰ ਆਪੋ ਆਪਣੇ ਸੈਕਟਰ ਮਜ਼ਬੂਤ ਕਰਨ ਦੀ ਅਪੀਲ ਕੀਤੀ । ਹਾਜਰ ਆਗੂਆਂ ਸਹਿਬਾਨਾਂ ਵਿਚ ਰਾਕੇਸ਼ ਕਿਟੀ ਜੀ ਜਿਲਾ ਸਕੱਤਰ, ਦਵਿੰਦਰ ਬਾਹੋਵਾਲ ਜੀ ਬਾਮਸੇਫ ਇੰਚਾਰਜ, ਵਿੱਕੀ ਬੰਗਾ BVF, ਕੁਲਵਿੰਦਰ ਕੋਠੀ, ਬਲਵੰਤ ਸਹਿਗਲ, ਰਾਜੇਸ਼ ਭੁੰਨੋ, ਡਾਕਟਰ ਹਰਨੇਕ ਸਿੰਘ, ਚਰਣਜੀਤ ਬਾਹੋਵਾਲ, ਭੁਪਿੰਦਰ ਬਾਹੋਵਾਲ, ਨਰਿੰਦਰ ਲਲਬਾਣ ਅਤੇ ਹੋਰ ਵੀ ਸਾਥੀ ਹਾਜਰ ਸਨ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article38ਵੀਆਂ ਮਾਡਰਨ ਪੇਂਡੂ ਮਿੰਨੀ ਉਲੰਪਿਕ ਜਰਖੜ ਖੇਡਾਂ ਧੂਮ ਧੜੱਕੇ ਨਾਲ ਹੋਈਆਂ ਸਮਾਪਤ, 6 ਸ਼ਖਸੀਅਤਾਂ ਦਾ ਹੋਇਆ ਸਨਮਾਨ
Next article16 ਫਰਵਰੀ 1992 ਵਾਲੇ ਦਿਨ ਨੂੰ ਭੁਲਾਇਆ ਨਹੀਂ ਜਾਂ ਸਕਦਾ–ਕਮਲੇਸ਼ ਅਹੀਰ