(ਸਮਾਜ ਵੀਕਲੀ)
ਇਸ ਵਾਰ ਵੋਟਾਂ ਲਈ ਕੀ ਕੁਝ ਕਰਨਾ ਪੈਂਦਾ
ਵੱਡੀਆਂ ਗੱਡੀਆਂ ਛੱਡ ਬੱਸਾਂ ਵਿੱਚ ਚੜਨਾ ਪੈਂਦਾ
ਏ ਸੀ ਗੱਡੀਆਂ ਘਰਾਂ ਵਿੱਚ ਰਹਿਣ ਵਾਲਿਆਂ ਨੂੰ
ਅੱਜ ਕੱਲ ਦਰ ਦਰ ਜਾ ਕੇ ਧੁੱਪ ਵਿੱਚ ਸੜਨਾ ਪੈਂਦਾ
ਜਿਹੜਾ ਬੰਦਾ ਲੱਗਦਾ ਹੀ ਨਹੀਂ ਹੈ ਬੰਦਾ
ਉਨੂੰ ਵੀ ਗੱਲ ਸੁਣਾ ਕੇ ਗੱਲਾਂ ਵਿੱਚ ਮੜਨਾ ਪੈਂਦਾ
ਜਿਹੜੇ ਘਰਾਂ ਨੇ ਕੀਤਾ ਹੋਇਆ ਬਾਈਕਾਟ ਵੋਟਾਂ ਦਾ
ਮਾਤਾ ਬੀਬੀ ਭੈਣ ਕਹਿ ਉਨ੍ਹਾਂ ਘਰਾਂ ਵਿੱਚ ਵੀ ਵੜਨਾ ਪੈਂਦਾ
ਪਰਵਾਸੀ ਮਜ਼ਦੂਰ ਰਹਿੰਦੇ ਨੇ ਉੱਪਰਲੇ ਚੁਬਾਰੇ ਕੋਠਿਆਂ ਵਿੱਚ
ਉਨ੍ਹਾਂ ਕੋਲ ਵੀ ਜਾਣ ਲਈ ਹੈ ਪੌੜੀਆਂ ‘ਚ ਅੜਨਾ ਪੈਂਦਾ
ਬੜੇ ਸੁਹਲ ਨੇ ਸਿਆਸੀ ਨਿਆਣੇ ਸਿਆਸੀ ਆਗੂਆਂ ਦੇ
ਪਰ ਵੋਟਾਂ ਲਈ ਇਨ੍ਹਾਂ ਨੂੰ ਧੁੱਪ ਵਿੱਚ ਰੜਨਾ ਪੈਂਦਾ
ਪੰਜ ਸਾਲ ਬਾਅਦ ਦਰ ਦਰ ਮੰਗਤੇ ਬਣ ਜਾਂਦੇ ਹਾਂ
ਹਰ ਇੱਕ ਦਾ ਚਿਹਰਾ ਸਾਨੂੰ ਪੜਨਾ ਹੀ ਪੈਂਦਾ
ਬੱਬੀ ਦੀ ਕਾਰ ਤੇ ਲੱਗਿਆ ਝੰਡਾ ਹੋਰ ਪਾਰਟੀ ਦਾ
ਦੇਖ ਕੇ ਮਜ਼ਬੂਰ ਹੋ ਕੇ ਉਸ ਕੋਲ ਵੀ ਖੜਨਾ ਪੈਂਦਾ
ਬਲਬੀਰ ਸਿੰਘ ਬੱਬੀ
7009107300
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly