ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਪਿੰਡ ਨੌਰੇ ਦਾ ਜਰਮਨ ਨਿਵਾਸੀ ਨੈਸ਼ਨਲ ਫੁਟਬਾਲ ਖਿਡਾਰੀ ਸੁਖਦੇਵ ਹੈਪੀ ਆਪਣੇ ਛੋਟੇ ਬੇਟੇ ਜਸਕਰਨ ਸਿੰਘ ਅਤੇ ਦੋਸਤ ਜਸਵੀਰ ਸਿੰਘ ਨੂੰ ਨਾਲ ਲੈ ਕੇ ਖੇਡ ਲੇਖਕ ਅਤੇ ਫੁਟਬਾਲ ਕੋਚ ਸਰਬਜੀਤ ਮੰਗੂਵਾਲ ਸਰਵੇ ਦੇ ਘਰ ਉਸ ਨੂੰ ਮਿਲਣ ਲਈ ਗਏ। ਹੈਪੀ ਨੇ ਦੱਸਿਆ ਕਿ ਉਹ ਤਿੰਨ ਚਾਰ ਦਿਨ ਪਹਿਲਾਂ ਹੀ ਪਰਿਵਾਰ ਸਮੇਤ ਜਰਮਨੀ ਤੋਂ ਆਏ ਹਾਂ। ਇਸ ਮੌਕੇ ਸਰਬਜੀਤ ਮੰਗੂਵਾਲ ਨੇ ਉਨਾਂ ਦਾ ਆਪਣੇ ਘਰ ਵਿੱਚ ਬਹੁਤ ਹੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਅਤੇ ਮਾਣ ਮਹਿਸੂਸ ਕਰਦਿਆਂ ਹੋਇਆ ਕਿਹਾ ਕਿ ਸੁਖਦੇਵ ਹੈਪੀ ਤੇ ਇਸ ਦਾ ਵੱਡਾ ਭਰਾ ਸਤਵਿੰਦਰ ਸਿੰਘ ਪਾਲਾ ਜੋ ਇਟਲੀ ਰਹਿੰਦਾ ਹੈ ਦੋਵੇਂ ਹੀ ਉਸਦੇ ਕੋਲ ਫੁੱਟਬਾਲ ਖੇਡ ਕੇ ਨੈਸ਼ਨਲ ਪੱਧਰ ਦੇ ਖਿਡਾਰੀ ਬਣੇ ਹਨ । ਹੈਪੀ ਨੇ ਵੀ ਬੜੇ ਮਾਣ ਦੇ ਨਾਲ ਖੁਸ਼ ਹੋ ਕੇ ਦੱਸਿਆ ਕਿ ਉਸ ਦੇ ਦੋਵੇਂ ਪੁੱਤਰ ਜਰਮਨ ਵਿੱਚ ਅੰਡਰ 14 ਸਾਲ ਤੇ ਅੰਡਰ 16 ਸਾਲ ਉਮਰ ਵਰਗ ਵਿੱਚ ਇੱਕੋ ਅਕੈਡਮੀ ਵਿੱਚ ਫੁੱਟਬਾਲ ਦੀ ਟ੍ਰੇਨਿੰਗ ਕਰ ਰਹੇ ਹਨ। ਸਰਬਜੀਤ ਮੰਗੂਵਾਲ ਅਤੇ ਮੈਡਮ ਸੁਨੀਤਾ ਸ਼ਰਮਾ ਨੇ ਬਹੁਤ ਫਕਰ ਮਹਿਸੂਸ ਕਰਦਿਆਂ ਕਿਹਾ ਕਿ ਉਨਾਂ ਨੂੰ ਹੈਪੀ ਤੇ ਉਸਦੇ ਭਰਾ ਪਾਲਾ ਅਤੇ ਹੋਰ ਨੌਰੇ ਤੇ ਮਾਹਿਲ ਗਹਿਲਾ ਦੇ ਖਿਡਾਰੀਆਂ ਉੱਤੇ ਬਹੁਤ ਮਾਣ ਹੈ ਜੋ ਆਪਣੇ ਮਾਂ ਬਾਪ ਦੇ ਸਮਾਨ ਦੀ ਉਨਾਂ ਸਤਿਕਾਰ ਕਰਦੇ ਹਨ ਸਰਬਜੀਤ ਮੰਗੂਵਾਲ ਨੇ ਦੱਸਿਆ ਕਿ ਇਸ ਕਰਕੇ ਹੀ ਉਨਾਂ ਆਪਣੇ ਮਾਹਿਲ ਗੈਲਾਂ ਫੁੱਟਬਾਲ ਅਕੈਡਮੀ ਕੋਚਿੰਗ ਸੈਂਟਰ ਉੱਥੇ ਹੀ ਸ਼ੁਰੂ ਕੀਤਾ ਹੈ ਜਿਸ ਵਿੱਚ ਅੰਡਰ 12 ਤੋਂ ਲੈ ਕੇ ਅੰਡਰ 18 ਸਾਲ ਦੇ ਬੱਚੇ ਟ੍ਰੇਨਿੰਗ ਕਰ ਰਹੇ ਹਨ ਜੋ ਦੇਸ਼ ਵਿਦੇਸ਼ ਵਿੱਚ ਰਹਿ ਰਹੇ ਉਹਨਾਂ ਦੇ ਉੱਚ ਸਿੱਖਿਆ ਖਿਡਾਰੀ ਤਜਿੰਦਰ ਕਿੰਦਾ, ਬਲਵਿੰਦਰ ਪੀਟਾ, ਗੁਰਤੇਜ ਤੇਜੀ, ਜਗਵਿੰਦਰ ਸ਼ੇਰੀ, ਰਣਮੀਕ ਰੰਮੀ, ਜਸਵਿੰਦਰ ਬਿੰਦਾ, ਬਹਾਦਰ ਕੇਬੀ, ਰਾਜਿੰਦਰ ਭਲਵਾਨ, ਬੂਟਾ ਸੱਲਣ, ਰਘਵੀਰ ਕਾਲਾ , ਤਰਸੇਮ ਬਬਾ, ਸੁਰਿੰਦਰ ਪੱਪੀ ਅਤੇ ਮੌਜੂਦਾ ਸਰਪੰਚ ਪਹਿਲਵਾਨ ਸੰਦੀਪ ਸਿੰਘ ਮਾਹਿਲਾਦ ਉਸ ਨੂੰ ਪੂਰੇ ਉਤਸ਼ਾਹ ਦੇ ਨਾਲ ਸਹਿਯੋਗ ਦੇ ਰਹੇ ਹਨ।। ਹੈਪੀ ਨੇ ਸਨੀ, ਮਨੀ, ਜੋਤੀ ਅਤੇ ਮਮਤਾ ਦੇ ਖੇਡ ਕੈਰੀਅਰ ਦੀ ਸਰਾਣਾ ਕਰਦੇ ਹੋਏ ਕਿਹਾ ਕਿ 2023- 24 ਦੀਆਂ ਬਰਲਿਨ ਸ਼ਹਿਰ ਵਿੱਚ ਹੋਈਆਂ ਸਪੈਸ਼ਲ ਓਲੰਪਿਕ ਖੇਡਾਂ ਵੇਲੇ ਜੋਤੀ ਨੇ ਭਾਰਤ ਵੱਲੋਂ ਓਪਨਿੰਗ ਸੈਰੇਮਨੀ ਵਿੱਚ ਜਾਣ ਕਰਕੇ ਉਸਨੂੰ ਸੱਦਣ ਲਈ ਫੋਨ ਕੀਤਾ ਸੀ ਪਰ ਉਹ ਸਟੇਡੀਅਮ ਵਿੱਚ ਆਪਣੇ ਰੁਝੇਵੇਂ ਕਾਰਨ ਨਹੀਂ ਜਾ ਸਕਿਆ। ਉਸ ਨੇ ਘਰ ਦੇ ਗੇਟ ਛਪਾਏ ਓਲੰਪਿਕ ਲੋਗੋ ਦਾ ਬਹੁਤ ਫਕਰ ਮਹਿਸੂਸ ਕੀਤਾ। ਫੁਟਬਾਲ ਦੇ ਅੰਗ ਸੰਗ ਪੁਸਤਕ ਲੈਣ ਸਮੇਂ ਜਸਕਰਨ ,ਜਸਵੀਰ ,ਸੁਖਦੀਪ, ਹੈਪੀ ਸਮੇਤ ਮੈਡਮ ਸੁਨੀਤਾ ਸ਼ਰਮਾ ਅਤੇ ਸਰਬਜੀਤ ਮੰਗੂਵਾਲ ਨੇ ਓਲੰਪਿਕ ਲੋਗੋ ਦੇ ਨਾਲ ਵਿਸ਼ੇਸ਼ ਤਸਵੀਰ ਵੀ ਕਰਵਾਈ।
https://play.google.com/store/apps/details?id=in.yourhost.samaj