ਲੋਕ ਗਾਇਕ ਕੁਲਵਿੰਦਰ ਕਿੰਦਾ “ਪਛਤਾਵੇਂਗਾ” ਟ੍ਰੈਕ ਨਾਲ ਹੋਇਆ ਸਰੋਤਿਆਂ ਦੇ ਰੂਬਰੂ “ਪਛਤਾਵੇਂਗਾ” ਪੰਜਾਬੀ ਸੰਗੀਤ ਦਾ ਲਾਜਵਾਬ ਟ੍ਰੈਕ -ਰਾਮ ਭੋਗਪੁਰੀਆ

ਕੈਨੇਡਾ /ਵੈਨਕੂਵਰ (ਸਮਾਜ ਵੀਕਲੀ)(ਕੁਲਦੀਪ ਚੁੰਬਰ)- ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਕੁਲਵਿੰਦਰ ਕਿੰਦਾ ਅੱਜਕੱਲ੍ਹ ਆਪਣੀ ਨਵੇਂ ਆਏ ਟ੍ਰੈਕ “ਪਛਤਾਵੇਗਾ” ਨਾਲ ਖੂਬ ਚਰਚਾ ਵਿੱਚ ਹੈ । ਜੋ ਇਸ ਟ੍ਰੈਕ ਦੀ ਪ੍ਰਮੋਸ਼ਨ ਲਈ ਵੱਖ ਵੱਖ ਸੋਸ਼ਲ ਸਾਈਟਾਂ ਤੇ ਕਾਰਜਸ਼ੀਲ ਹੋਏ ਨਜ਼ਰ ਆ ਰਹੇ ਹਨ। ਇਸ ਟ੍ਰੈਕ “ਪਛਤਾਵੇਗਾ” ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਗਾਇਕ ਕੁਲਵਿੰਦਰ ਗਿੱਦਾ ਨੇ ਦੱਸਿਆ ਕਿ ਇਸ ਖੂਬਸੂਰਤ ਟ੍ਰੈਕ ਨੂੰ ਪੰਜਾਬ ਦੀ ਪ੍ਰਸਿੱਧ ਕੰਪਨੀ ਆਰ ਜੇ ਬੀਟਸ ਅਤੇ ਪ੍ਰੋਡਿਊਸਰ ਰਾਮ ਭੋਗਪੁਰੀਆ  ਨੇ ਧੂਮਧਾਮ ਨਾਲ ਰਿਲੀਜ਼ ਕੀਤਾ ਹੈ । ਜਿਸ ਦਾ ਸੰਗੀਤ ਪੀ ਬੀ ਟਰੈਕਸ ਵਲੋਂ ਵੱਖਰੇ ਅੰਦਾਜ਼ ਵਿੱਚ ਨੌਜਵਾਨਾਂ ਦੀ ਦਿਲਾਂ ਦੀ ਤਰਜ ਨੂੰ ਸਮਝਦੇ ਹੋਏ ਤਿਆਰ ਕੀਤਾ ਗਿਆ ਹੈ । ਇਸ ਟਰੈਕ ਨੂੰ ਕਾਕੂ ਮਹਿਨੀਆ ਨੇ ਕਲਮਬੱਧ ਕੀਤਾ ਹੈ।  ਜਿਕਰਯੋਗ ਹੈ ਕਿ ਗਾਇਕ ਕੁਲਵਿੰਦਰ ਕਿੰਦਾ ਇਸ ਤੋਂ ਪਹਿਲਾਂ ਵੀ ਅਨੇਕਾਂ ਪੰਜਾਬੀ ਟ੍ਰੈਕ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ । ਮੁਨੀਸ਼ ਸ਼ਰਮਾ ਇਸ ਟ੍ਰੈਕ ਦੇ ਡਾਇਰੈਕਟਰ ਹਨ। ਬਾਬਾ ਕਮਲ, ਕੁਲਦੀਪ ਚੁੰਬਰ , ਪੁਰੀ ਸਾਹਿਬ ਅਤੇ ਟੀਮ ਦੇ ਹੋਰ ਅਨੇਕਾਂ ਮੈਂਬਰਾਂ ਨੇ ਇਸ ਟ੍ਰੈਕ ਲਈ ਗਾਇਕ ਕੁਲਵਿੰਦਰ ਕਿੰਦਾ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ । ਪ੍ਰੋਡਿਊਸਰ ਰਾਮ ਭੋਗਪੁਰੀਆ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੇ ਇਸ ਟ੍ਰੈਕ “ਪਛਤਾਵੇਂਗਾ” ਨੂੰ ਉਹਨਾਂ ਦੇ ਜਨਮ ਦਿਨ ਮੌਕੇ ਯੂਐਸਏ ਅਮਰੀਕਾ ਵਿੱਚ ਧੂਮਧਾਮ ਨਾਲ ਰਿਲੀਜ਼ ਕੀਤਾ। ਇਸ ਟ੍ਰੈਕ ਨੂੰ ਵੱਖ ਵੱਖ ਸੋਸ਼ਲ ਸਾਈਟਾਂ ਤੇ ਖੂਬ ਪ੍ਰਮੋਟ ਕੀਤਾ ਜਾ ਰਿਹਾ ਹੈ ਅਤੇ ਇਸ ਟਰੈਂਡਿੰਗ ਟਰੈਕ ਦੀਆਂ ਅਨੇਕਾਂ ਰੀਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ, ਜੋ ਸਰੋਤਿਆਂ ਦੇ ਪਿਆਰ ਮੁਹੱਬਤ ਦੀ ਨਿਸ਼ਾਨੀ ਹਨ। ਗਾਇਕ ਕੁਲਵਿੰਦਰ ਕਿੰਦਾ ਆਪਣੇ ਇਸ ਟ੍ਰੈਕ ਜਰੀਏ ਸਰੋਤਿਆਂ ਵਿੱਚ ਆਪਣੀ ਧਮਾਕੇਦਾਰ ਹਾਜ਼ਰੀ ਲਗਵਾਉਂਦਾ ਕਾਮਯਾਬੀ ਦੀ ਮੰਜ਼ਿਲ ਦੇ ਨੇੜੇ ਢੁੱਕ ਚੁੱਕਾ ਹੈ। ਪਰਮਾਤਮਾ ਕਰੇ ਉਸਦੀ ਗਾਇਕੀ ਅਤੇ ਉਸਦੇ ਆਏ ਸਾਰੇ ਗੀਤਾਂ ਦੀ ਰੂਹ ਸਰੋਤਿਆਂ ਦੇ ਦਿਲਾਂ ਵਿੱਚ ਗੂੰਜਦੀ ਰਹੇ ਅਤੇ ਉਹ ਕਾਮਯਾਬੀ ਦੀ ਮੰਜ਼ਿਲ ਸਰ ਕਰਦਾ ਹੋਇਆ ਸਰੋਤਿਆਂ ਦੇ ਦਿਲਾਂ ਤੇ ਰਾਜ ਕਰੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 06/06/2024
Next articleਸਰਬਜੀਤ ਫੁੱਲ ਦਾ ਨਵਾਂ ਭੰਗੜਾ ਬੀਟ ਗੀਤ ‘ਦੇਸੀ ਦਾਰੂ’ ਰਿਲੀਜ