(ਸਮਾਜ ਵੀਕਲੀ): ਆਈਜੀਪੀ ਵਿਜੈ ਕੁਮਾਰ ਨੇ ਦੱਸਿਆ ਕਿ ਨੈਰਾ, ਪੁਲਵਾਮਾ ਦੇ ਜਿਸ ਘਰ ਵਿਚ ਮੁਕਾਬਲਾ ਹੋਇਆ, ਉਸ ਦੇ ਮਾਲਕ ਵਿਰੁੱਧ ਯੂਏਪੀਏ ਤਹਿਤ ਕੇਸ ਦਰਜ ਕੀਤਾ ਜਾਵੇਗਾ। ਆਈਜੀਪੀ ਨੇ ਕਿਹਾ ਕਿ ਮਕਾਨ ਮਾਲਕ ਦਾ ਪੁੱਤਰ ‘ਹਾਈਬ੍ਰਿਡ ਅਤਿਵਾਦੀ’ ਬਣਨ ਦੀ ਉਦਾਹਰਣ ਹੈ। ਕਈ ਅਜਿਹੇ ਹਨ ਜਿਨ੍ਹਾਂ ਨੂੰ ਅਤਿਵਾਦੀ ਵਜੋਂ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਪਰ ਉਹ ਉਨ੍ਹਾਂ ਨਾਲ ਰਲੇ ਹੋਏ ਹਨ। ਉਨ੍ਹਾਂ ਕਿਹਾ ਕਿ ਮਕਾਨ ਮਾਲਕ ਦੇ ਪੁੱਤਰ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਗਿਆ ਪਰ ਉਹ ਅਤਿਵਾਦੀਆਂ ਨਾਲ ਸੁਰੱਖਿਆ ਬਲਾਂ ਉਤੇ ਗੋਲੀਆਂ ਚਲਾਉਂਦਾ ਰਿਹਾ, ਅੰਤ ਵਿਚ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਦਾ ਧਿਆਨ ਪਾਕਿਸਤਾਨੀ ਤੇ ਹਾਈਬ੍ਰਿਡ ਅਤਿਵਾਦੀਆਂ ਨੂੰ ਖ਼ਤਮ ਕਰਨ ਉਤੇ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly