HOME ਐਡਵੋਕੇਟ ਚੀਮਾਂ ਦੀ ਅਗਵਾਈ ਵਿੱਚ ਚੋਣਾਂ ਸਮੇਂ ਕੀਤੇ ਵਾਅਦੇ ਮੁਤਾਬਿਕ ਹਲਕੇ ਵਿੱਚ...

ਐਡਵੋਕੇਟ ਚੀਮਾਂ ਦੀ ਅਗਵਾਈ ਵਿੱਚ ਚੋਣਾਂ ਸਮੇਂ ਕੀਤੇ ਵਾਅਦੇ ਮੁਤਾਬਿਕ ਹਲਕੇ ਵਿੱਚ ਬਣ ਰਹੇ ਹਨ ਵੱਡੇ ਖੇਡ ਭਵਨ ।

ਮਹਿਲਾ ਚੌਂਕ  ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾਂ ਵਲੋਂ ਹਲਕੇ ਅੰਦਰ ਵਿਕਾਸ ਕਾਰਜਾਂ ਦੀ ਲਿਆਂਦੀ ਹਨੇਰੀ ਨੇ ਲੋਕਾਂ ਦੇ ਦਿਲ ਜਿੱਤ ਲਏ ਹਨ। ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਹਰ ਵਰਗ ਦੇ ਲੋਕਾਂ ਦਾ ਪਿਆਰ ਮਿਲ ਰਿਹਾ ਹੈ। ਇਸ ਨਾਲ ਇੱਕ ਤਰ੍ਹਾਂ ਹਲਕੇ ਅੰਦਰ ਵਿਰੋਧੀ ਧਿਰ ਹਾਸੀਏ ਵਿੱਚ ਚਲੀ ਗਈ ਹੈ। ਦਿੜਬਾ ਅੰਦਰ ਬਣ ਰਹੇ ਸਪੋਰਟਸ ਕੰਪਲੈਕਸ ਨੂੰ ਲੈਕੇ ਖੇਡਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਵਿੱਚ ਬਹੁਤ ਹੀ ਉਤਸਾਹ ਹੈ। ਅਸੀਂ ਚੋਣਾਂ ਦੌਰਾਨ ਜੋ ਵਾਅਦੇ ਆਪਣੇ ਖਿਡਾਰੀਆਂ ਨਾਲ ਕੀਤੇ ਸਨ ਉਨ੍ਹਾਂ ਉੱਪਰ ਸ੍ ਹਰਪਾਲ ਸਿੰਘ ਚੀਮਾਂ ਵਿੱਤ ਮੰਤਰੀ ਪੰਜਾਬ ਨੇ ਮੋਹਰ ਲਾ ਦਿੱਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੰਤਰਰਾਸ਼ਟਰੀ ਖੇਡ ਬੁਲਾਰੇ ਸਤਪਾਲ ਮਾਹੀ ਖਡਿਆਲ ਨੇ ਕੀਤਾ। ਉਨ੍ਹਾਂ ਕਿਹਾ ਕਿ ਅਸੀਂ 2017 ਅਤੇ 20222 ਵਿੱਚ ਹਲਕੇ ਦੇ ਖਿਡਾਰੀਆਂ ਨਾਲ ਵਾਅਦੇ ਕੀਤੇ ਸਨ ਕਿ ਖੇਡਾਂ ਦੀ ਹੱਬ ਦਿੜਬਾ ਲਈ ਐਡਵੋਕੇਟ ਚੀਮਾਂ ਵਿਸੇਸ ਤਵੱਜੋ ਦੇਣਗੇ। ਜਿਸ ਉੱਪਰ ਕੰਮ ਹੋਣਾ ਸ਼ੁਰੂ ਹੋ ਗਿਆ ਹੈ। ਹਲਕੇ ਵਿੱਚ ਪਦਮ ਸ਼੍ਰੀ ਸ੍ ਕੌਰ ਸਿੰਘ ਅਤੇ ਸਵ ਸ੍ ਗੁਰਮੇਲ ਸਿੰਘ ਪ੍ਧਾਨ ਦੀ ਯਾਦ ਵਿੱਚ ਵੱਡੇ ਖੇਡ ਭਵਨ ਉਸਾਰੇ ਜਾ ਰਹੇ ਹਨ। ਜੋ ਕਿ ਇੱਕ ਮੀਲ ਪੱਥਰ ਸਾਬਿਤ ਹੋਣਗੇ। ਪਿੰਡਾਂ ਵਿੱਚ ਵੀ ਚੰਗੇ ਸਪੋਰਟਸ ਸਟੇਡੀਅਮ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚੀਮਾਂ ਦੀ ਅਗਵਾਈ ਵਿੱਚ ਹਲਕਾ ਆਉਣ ਵਾਲੇ ਸਮੇਂ ਵਿੱਚ ਸੂਬੇ ਵਿੱਚ ਖੂਬਸੂਰਤ ਹੋਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਈ.ਜੀ. (ਇੰਟੈਲੀਜੈਂਸ) ਬਾਬੂ ਲਾਲ ਮੀਨਾ ਨੇ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਚੈਕਿੰਗ ਅਤੇ ਨਾਈਟ ਡੋਮੀਨੇਸ਼ਨ ਤੇਜ਼ ਕਰਨ ਦੇ ਨਿਰਦੇਸ਼
Next articleਬੁੱਧ ਬਾਣ