ਉਡਦਾ ਜ਼ਹਿਰ”

(ਸਮਾਜ ਵੀਕਲੀ)

ਕੋਈ ਸਮਾਂ ਸੀ ਜਦੋਂ ਪੰਜਾਬ ਦਾ ਵਾਤਾਵਰਨ ਦੁਨੀਆਂ ਦੇ ਸਾਫ ਸੁਥਰੇ ਦੇਸਾ ਦੇ ਵਾਤਾਵਰਨ ਵਿੱਚ ਗਿਣਿਆ ਜਾਂਦਾ ਸੀ। ਪਰ ਅੱਜ ਅਸੀਂ ਇਸ ਸਚਾਈ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਪੰਜਾਬ ਵਿੱਚ ਪ੍ਰਦੂਸ਼ਣ ਦੀ ਮਾਰ ਦਿਨੋਂ ਦਿਨ ਵਧਦੀ ਜਾ ਰਹੀ ਹੈ। ਦੁਨੀਆਂ ਦੀ ਸਭ ਤੋਂ ਮਹੱਤਵਪੂਰਨ ਅਤੇ ਪਹਿਲੀ ਲੋੜ ਹਵਾ ਜਾਂ ਆਕਸੀਜਨ ਨੂੰ ਕਹਿਣਾ ਕੋਈ ਗਲਤ ਨਹੀਂ ਹੋਵੇਗਾ ਅਗਰ ਪੰਜ ਮਿੰਟ ਵਾਸਤੇ ਆਕਸੀਜਨ ਖਤਮ ਹੋ ਜਾਵੇ ਤਾਂ ਇਸਦਾ ਅਸਰ ਅਸੀਂ ਸਭ ਜਾਣਦੇ ਹਾਂ। “ਹਵਾ ਪ੍ਰਦੂਸ਼ਣ” ਦਾ ਮਤਲਬ ਵਾਤਾਵਰਣ ਵਿੱਚ ਅਜਿਹੇ ਠੋਸ, ਤਰਲ ਅਤੇ ਗੈਸਯੁਕਤ ਪਦਾਰਾਥਾਂ (ਸਮੇਤ ਸ਼ੋਰ) ਦਾ ਅਜਿਹੀ ਮਾਤਰਾ ਵਿੱਚ ਹੋਣਾ ਹੈ ਜਿਸ ਨਾਲ ਕਿ ਵਿਅਕਤੀਆ, ਹੋਰ ਜੀਵ-ਜੰਤੂਆਂ ਜਾਂ ਪੌਦਿਆਂ ਜਾਂ ਸੰਪਤ ਆਦਿ ਨੂੰ ਨੁਕਸਾਨ ਪੁੱਜਣ ਦਾ ਖਤਰਾ ਹੋਵੇ।

ਅਗਰ ਪ੍ਰਦੂਸ਼ਣ ਫੈਲਣ ਦੇ ਕਾਰਨਾ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੇ ਕੁਦਰਤੀ ਸਰੋਤ ਨਾ ਦੇ ਬਰਾਬਰ ਹਨ ਜ਼ਿਆਦਾ ਕਰਕੇ ਗੈਰ ਕੁਦਰਤੀ/ਮਨੁੱਖ ਨਿਰਮਿਤ ਸਰੋਤ ਹੀ ਪੰਜਾਬ ਵਿੱਚ ਪ੍ਰਦੂਸ਼ਣ ਫੈਲਾਉਣ ਦਾ ਕੰਮ ਕਰਦੇ ਹਨ ਜਿਨ੍ਹਾਂ ਵਿਚ ਕਾਰਖਾਨਿਆਂ ਵਿੱਚੋਂ ਨਿਕਲਦਾ ਧੂੰਆਂ, ਆਵਾਜਾਈ, ਰੇਲ ਅਤੇ ਰਸੋਈ ਅਤੇ ਘਰੇਲੂ ਗਰਮੀ ਕਰਕੇ ਉਠਦਾ ਧੂੰਆਂ। ਵਿਕਾਸ ਕਾਰਜਾਂ ਵਿੱਚੋਂ ਨਿਕਲਦਾ ਪ੍ਰਦੂਸ਼ਣ । ਕਸਬਿਆਂ ਅਤੇ ਘਰੈਲੂ ਕੂਡ਼ਾ ਕਰਕਟ ਨੂੰ ਜਲਾਉਣਾ। ਖੇਤੀਬਾਡ਼ੀ ਦੀ ਰਹਿੰਦ ਖੂਹੰਦ ਨੂੰ ਜਲਾਊਣਾ , ਥਰਮਲ ਪਲਾਂਟ , ਸੀਮਿੰਟ ਦੇ ਕਾਰਖਾਨੇ ਪੈਟਰੋ ਕੈਮਿਕਲ ਅਤੇ ਖਾਨਾਂ ਵਗੈਰਾ ਹਵਾ ਪ੍ਰਦੂਸ਼ਨ ਦੇ ਮੁੱਖ ਕਾਰਨ ਹਨ।

ਅਗਰ ਪੰਜਾਬ ਦੇ ਮੁਕਾਬਲੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਕਾਫੀ ਹੱਦ ਤੱਕ ਚੰਡੀਗੜ੍ਹ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਕਾਫੀ ਹੱਦ ਤੱਕ ਕਾਮਯਾਬ ਹੋਇਆ ਹੈ ਇਸਦਾ ਕਾਰਨ ਸ਼ਾਇਦ ਪ੍ਰਸ਼ਾਸਨ ਵੱਲੋਂ ਦਿਖਾਈ ਸਖ਼ਤਾਈ ਵੀ ਹੋ ਸਕਦਾ ਹੈ। ਚੰਡੀਗੜ੍ਹ ਵਿੱਚ ਡੀਜ਼ਲ ਨਾਲ ਚੱਲਣ ਵਾਲੇ ਆਟੋ ਰਿਕਸ਼ਾ ਤੇ ਪਬੰਦੀ ਲਾਉਣਾ, ਅੱਗ ਲਾਉਣ ਤੇ ਪਾਬੰਦੀ, ਹਰ ਵਾਹਨ ਵਾਸਤੇ ਪ੍ਰਦੂਸ਼ਣ ਸਰਟੀਫਿਕੇਟ ਲਾਜ਼ਮੀ ਹੋਣਾ ਆਦਿ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬੜੇ ਸੁਚੱਜੇ ਢੰਗ ਨਾਲ ਕੰਮ ਕਰਨਾ ਕਿਤੇ ਨਾ ਕਿਤੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਜ਼ਰੂਰ ਕਰਦਾ ਹੈ।
ਨਵੰਬਰ ਮਹੀਨੇ ਵਿੱਚ ਪੰਜਾਬ ਵਿੱਚ ਪ੍ਰਦੂਸ਼ਣ ਸਿਖਰਾ ਤੇ ਹੁੰਦਾ ਹੈ ਕਿਉਂਕਿ ਇਹ ਮਹੀਨਾ ਪਟਾਕੇ ਚਲਾਉਣ ਅਤੇ ਖੇਤੀ ਬਾੜੀ ਦੀ ਰਹਿਦ ਖੁਹਦ ਜਲਾਉਣ ਵਾਲਾ ਮੰਨਿਆ ਜਾਂਦਾ ਹੈ।

ਫੈਕਟਰੀਆਂ ਵਿਚੋਂ ਲਗਾਤਾਰ ਨਿਕਲਦਾ ਧੂਆਂ ਵੀ ਨਵੀਂ ਟੈਕਨੌਲੋਜੀ ਨਾਲ ਘੱਟ ਕੀਤਾ ਜਾ ਸਕਦਾ ਹੈ। ਹੁਣ ਤੱਕ ਪੰਜਾਬ ਵਿੱਚ ਲੋਕਰਾਜ ਹੋਣ ਕਰਕੇ ਸਰਕਾਰਾ ਪ੍ਰਦੂਸ਼ਣ ਰੋਕਣ ਲਈ ਕੋਈ ਸਖਤ ਕਦਮ ਚੁੱਕਣ ਤੋਂ ਗਰੇਜ ਕਰਦੀਆਂ ਰਹੀਆਂ ਹਨ ਅਗਰ ਚੰਡੀਗੜ੍ਹ ਵਿੱਚ ਵੀ ਸਰਕਾਰ ਹੁੰਦੀ ਤਾਂ ਸ਼ਾਇਦ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਦਿਕਤ ਆ ਸਕਦੀ ਸੀ।

ਵੱਧ ਰਹੇ ਪ੍ਰਦੂਸ਼ਣ ਲਈ ਕਿਤੇ ਨਾ ਕਿਤੇ ਅਸੀਂ ਵੀ ਜ਼ਿਮੇਵਾਰ ਹਾਂ ਸਿਰਫ ਸਰਕਾਰਾਂ ਨੂੰ ਦੋਸ਼ ਦੇਣਾ ਵੀ ਬੇਇਨਸਾਫ਼ੀ ਹੋਵੇਗੀ। ਸਰਕਾਰਾ ਪ੍ਰਦੂਸ਼ਣ ਘੱਟ ਕਰਨ ਲਈ ਨੀਤੀਆਂ ਅਤੇ ਕਨੂੰਨ ਬਣਾਉਣ ਉਸਦੀ ਪਾਲਣਾ ਕਰਨਾ ਸਾਡਾ ਫ਼ਰਜ਼ ਹੈ।

ਕੁਲਦੀਪ ਸਿੰਘ ਰਾਮਨਗਰ
9417990040

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੰਬਾ ਹੇ ਪਰਾਲੀ
Next articleबोद्धिसत्व अंबेडकर पब्लिक सीनियर सेकेंडरी स्कूल में मनाया गया 19वां वार्षिक समारोह।