HOME ਪੰਜਾਬ ਸਮੇਤ ਸਮੁੱਚਾ ਭਾਰਤ ਹੜਾਂ ਦੀ ਮਾਰ ਹੇਠ

ਪੰਜਾਬ ਸਮੇਤ ਸਮੁੱਚਾ ਭਾਰਤ ਹੜਾਂ ਦੀ ਮਾਰ ਹੇਠ

3
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ

 (ਸਮਾਜ ਵੀਕਲੀ)   1992 ਵਿੱਚ ਸੰਯੁਕਤ ਰਾਸ਼ਟਰ ਦੀ ਵਾਤਾਵਰਣ ਤੇ ਵਿਕਾਸ ਸਬੰਧੀ ਹੋਈ ਕਾਨਫਰੰਸ ਵਿੱਚ ਸ਼ੁੱਧ ਤੇ ਸਾਫ ਪਾਣੀ ਮੁਹਈਆਂ ਕਰਵਾਉਣ ਲਈ ਅੰਤਰਰਾਸ਼ਟਰੀ ਪਾਣੀ ਦਿਵਸ਼ ਮਨਾਏ ਜਾਣ ਦੀ ਸਿਫਾਰਿਸ਼ ਕੀਤੀ ਗਈ ਸੀ। ਇਸ ਉਪਰੰਤ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 22 ਮਾਰਚ 1993 ਨੂੰ ਪਹਿਲਾ ਵਿਸ਼ਵ ਪਾਣੀ ਦਿਵਸ਼ ਮਨਾਏ ਜਾਣ ਨੂੰ ਮਾਨਤਾ ਦਿੱਤੀ। ਬਾਣੀ ਕੁਦਰਤ ਦਾ ਅਨਮੋਲ ਤੋਹਫਾ ਹੈ। ਧਰਤੀ ਉੱਪਰ ਪਾਣੀ ਅਤੇ ਜੀਵਨ ਦਾ ਰਿਸ਼ਤਾ ਹੈ। ਪਾਣੀ ਤੋਂ ਬਗੈਰ ਜੀਵਨ ਸੰਭਵ ਨਹੀਂ। ਇਹ ਦਿਨ ਮਨਾਉਣ ਦਾ ਮਕਸਦ ਲੋਕਾਂ ਵਿੱਚ ਜਾਗਰੁਕ ਪੈਦਾ ਕਰਨਾ ਹੈ । ਇਸ ਦਿਨ ਸੰਸਥਾ ਪਾਣੀ ਦੇ ਨਮੂਨੇ ਲੈਂਦੀ ਹੈ ਤੇ ਪਾਣੀ ਦੀ ਪਰਖ ਕਰਦੀ ਹੈ। ਸ਼ੁੱਧ ਪਾਣੀ ਮਹੱਈਆ ਕਰਵਾਉਣ ਲਈ ਸਿਫਾਰਸ਼ ਕਰਦੀ ਹੈ। 22 ਮਾਰਚ ਨੂੰ ਦੁਨੀਆਂ ਦੇ 100 ਤੋਂ ਵੱਧ ਦੇਸ਼ਾਂ ਵਿੱਚ ਅੰਤਰਰਾਸ਼ਟਰੀ ਪਾਣੀ ਦਿਵਸ ਇਸੇ ਮਕਸਦ ਲਈ ਹੀ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਦੇ ਜਲ ਸੰਸਾਧਨ ਵਿਕਾਸ ਰਿਪੋਰਟ ਦੇ ਅਨੁਸਾਰ ਪੀਣ ਵਾਲੇ ਪਾਣੀ ਦੀ ਖਾਸੀਅਤ ਵਿੱਚ  ਸੰਸਾਰ ਦੇ 122 ਦੇਸ਼ਾਂ ਵਿਚੋ ਭਾਰਤ ਦਾ 120 ਸਥਾਨ ਤੇ ਹੈ ,ਜਦਕਿ ਜਲ ਪ੍ਰਾਪਤੀ  ਦੇ ਸੂਚਕ ਅੰਕ 180 ਦੇਸ਼ਾਂ ਵਿੱਚ ਇਸਦਾ ਸਥਾਨ 133 ਵਾਂ ਹੈ । ਅੱਜ ਦੀਆਂ ਹਾਲਾਤਾਂ ਦੇ ਅਨੁਸਾਰ ਇਹ ਪ੍ਰਾਪਤੀ 1600 ਘਣ ਮੀਟਰ ਰਹਿ ਜਾਵੇਗੀ ,ਅਤੇ 2025 ਵਿੱਚ 750 ਘਣ ਮੀਟਰ ਰਹਿ ਜਾਵੇਗੀ । ਇਹਨਾਂ ਆਕੜਿਆ ਤੋਂ ਆਪਾਂ ਸਾਰੀ ਸਥਿਤੀ ਭਲੀ-ਭਾਂਤ ਸਮਝ ਸਕਦੇ ਹਾਂ। ਜਦੋਂ ਬਰਸਾਤ ਦਾ ਮੌਸਮ ਹੁੰਦਾ ਹੈ। ਬਹੁਤ ਥਾਈ ਹੜ੍ਹ ਆ ਜਾਂਦੇ ਹਨ। ਮੌਜੂਦਾ ਸਮੇਂ ਵਿੱਚ ਭਾਰਤ ਸਰਕਾਰ ਕੋਲ ਇਹੋ ਜਿਹੀ ਕੋਈ ਵੀ ਸਕੀਮ ਨਜ਼ਰੀ ਨਹੀਂ ਪੈਂਦੀ ,ਜਿਹੜੀ ਕਿ  ਬਰਸਾਤ ਦਾ ਫਾਲਤੂ ਪਾਣੀ  ਜਿਹੜਾ ਕਿ ਸਮੁੰਦਰ ਵਿਚ ਪੈ ਜਾਂਦਾ ਹੈ ,ਅਤੇ ਹੜ੍ਹ ਆ ਜਾਂਦੇ ਹਨ ਦੀ ਸਹੀ  ਵਰਤੋਂ ਕਰ ਸਕੇ । ਜੇਕਰ ਇਸ ਅਜਾਈਂ ਵਹਿੰਦੇ ਪਾਣੀ ਨੂੰ ਧਰਤੀ ਰੂਪੀ ਟੈਂਕੀ ਵਿੱਚ ਪਾ ਦਿੱਤਾ ਜਾਵੇ ,ਤਾਂ ਇਸ ਦੇ ਅਨੇਕਾਂ ਫਾਇਦੇ ਹੋਣਗੇ ।ਇਸ ਨਾਲ ਹੜਾਂ ਦਾ ਮਸਲਾ ਹੱਲ ਹੋਵੇਗਾ। ਪਾਣੀ ਦੀ ਪ੍ਰਾਪਤੀ ਵਧੇਗੀ ।ਨਦੀਆਂ ਨਾਲ  ਛੇੜਛਾੜ  ਘਟੇਗੀ ।ਇਸ ਤਰਾਂ ਦੇ ਕੁਝ ਚੰਗੇ ਤਜਰਬੇ ਅਮਰੀਕਾ ਵਿੱਚ ਟੈਨਸੀ ਵੈਲੀ ਅਥਾਰਟੀ ਵਿਚ ਕੀਤੇ ਗਏ ਹਨ। ਉਥੇ ਸਮੱਸਿਆ ਬੰਨਾਂ ਤੇ ਮਿੱਟੀ ਪਾਉਣ ਦੀ ਸੀ ।ਮਿਟੀ ਉਪਰੋਂ ਖੁਰ ਕੇ ਆਉਂਦੀ ਸੀ। ਛੱਪੜਾਂ ਝੀਲਾਂ ਦੀ ਸਮਰੱਥਾ ਘਟ ਰਹੀ ਸੀ ।ਰੋਕਣ ਲਈ ਉੱਥੋਂ ਦੀ ਸਰਕਾਰ ਨੇ ਕਾਨੂੰਨ ਬਣਾਇਆ ਕਿ ਹਰੇਕ ਇਨਸਾਨ ਆਪਣੇ ਖੇਤਾਂ ਤੇ ਮਿੱਥੀ ਉਚਾਈ ਤੱਕ ਬੰਨ ਬਣਾਵੇਗਾ। ਨਤੀਜਾ ਇਹ ਹੋਇਆ ਕਿ ਬਰਸਾਤ ਦਾ ਪਾਣੀ ਹਰ ਖੇਤ ਵਿਚ ਰੁਕਣ ਲੱਗਾ। ਮਿੱਟੀ ਹਰੇਕ ਖੇਤ ਵਿੱਚ ਰੁੱਕ ਗਈ ਅਤੇ ਸਿਰਫ ਪਾਣੀ ਹੀ ਬੰਨ੍ਹ ਵਿੱਚ ਆਇਆ । ਅਸੀਂ ਵੀ ਇਹੋ ਜਿਹਾ ਕਰ ਸਕਦੇ ਹਾਂ ,ਅਤੇ ਬਰਸਾਤ ਦਾ ਪਾਣੀ ਬਚਾ ਸਕਦੇ ਹਾਂ ।ਇਸ ਨਾਲ ਫਸਲ ਵੀ ਵੀ ਚੰਗੀ ਹੋਵੇਗੀ, ਅਤੇ ਪਾਣੀ ਦਾ ਪੱਧਰ ਵੀ ਵਧੇਗਾ। ਇਹੋ ਜਿਹਾ ਹੀ ਨਿਯਮ ਵੀ ਬਣਾਇਆ ਜਾ ਸਕਦਾ ਹੈ, ਕਿ ਹਰੇਕ ਟਿਊਬਵੈਲਾਂ ਦੇ ਨਾਲ  ਪਾਣੀ ਭਰਨ ਦੇ ਇੰਤਜਾਮ ਕੀਤੇ ਜਾਣ। ਸਾਡੀਆਂ ਰਵਾਇਤਾਂ ਵਿੱਚ ਇਹੋ ਜਿਹੀਆਂ ਕਈ ਤਕਨੀਕਾਂ ਮੌਜੂਦ ਹਨ ।ਜਿਨ੍ਹਾਂ ਨਾਲ ਪਾਣੀ ਭਰਾਓ ਵਧੇਰੇ ਹੁੰਦਾ ਹੈ ।ਧਰਤੀ ਕੁਦਰਤ ਵੱਲੋਂ ਸਿਰਜੀ ਵਿਸ਼ਾਲ ਟੈਂਕੀ ਵਾਂਗ ਹੈ। ਅਸੀ ਇਹੋ ਜਿਹੀ ਬਰਸਾਤ ਦਾ ਪਾਣੀ ਰੀਚਾਰਜ਼ ਕਰ ਸਕਦੇ ਹਾਂ। ਉਹ ਲੋੜ ਪੈਣ ਤੇ ਸਾਡੇ ਕੰਮ ਆਵੇਗਾ। ਸਾਨੂੰ ਛੱਪੜਾਂ ਅਤੇ ਟੋਭਿਆਂ ਨੂੰ ਵਿਕਸਤ ਕਰਨਾ ਚਾਹੀਦਾ ਹੈ। ਜਿਸ ਵਿਚ ਬਰਸਾਤ ਦੇ ਦਿਨਾ ਚ ਪਾਣੀ ਇਕੱਠਾ ਕਰ ਸਕਦੇ ਹਾਂ ਅਤੇ ਪਸ਼ੂਆਂ ਤੇ ਹੋਰ ਕੰਮਾਂ ਲਈ ਵਰਤ ਸਕਦੇ ਹਾਂ। ਰਾਜਸਥਾਨ ਵਿੱਚ ਮੈਂ ਵੇਖਿਆ ਕਿ ਉੱਥੇ ਡਿੱਗੀਆਂ ਬਣਾਈਆਂ ਹੋਈਆਂ ਹਨ। ਜਿਨ੍ਹਾਂ ਵਿਚ ਮੀਹ ਦਾ ਪਾਣੀ ਜਮ੍ਹਾਂ ਹੋ ਜਾਂਦਾ ਹੈ ਅਤੇ ਬਾਅਦ ਵਿੱਚ ਫਸਲਾਂ ਦੇ ਕੰਮ ਆਉਂਦਾ ਹੈ। ਜਿਵੇਂ ਬੂੰਦ ਬੂੰਦ ਦੇ ਨਾਲ ਘੜਾ ਭਰਦਾ ਹੈ ਉਸੇ ਤਰ੍ਹਾਂ ਬੂੰਦ ਬੂੰਦ ਨਾਲ ਖਾਲੀ ਵੀ ਹੋ ਜਾਂਦਾ ਹੈ। ਸਾਨੂੰ ਲੋੜ ਹੈ ਅਸੀਂ ਪਾਣੀ ਦੀ ਮਹੱਤਤਾ ਨੂੰ ਸਮਝ ਗਏ ਅਤੇ ਪਾਣੀ ਦੀ ਬੱਚਤ ਕਰੀਏ।

ਸ਼ੁਭਚਿੰਤਕ, 
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਸ਼ਹੂਰ ਗਾਇਕ ਦੁਰਗਾ ਰੰਗੀਲਾ
Next articleਹੜ੍ਹਾਂ ਦਾ ਕਾਰਨ ,ਕੁਦਰਤੀ ਜਾਂ ਗਲਤੀ