(ਸਮਾਜ ਵੀਕਲੀ) ਗਾਇਕ ਦੁਰਗਾ ਰੰਗੀਲਾ ਦਾ ਜਨਮ 5 ਜੁਲਾਈ ਨੂੰ ਪਿਤਾ ਸਾਧੂ ਰਾਮ ਦੇ ਘਰ ਪਿੰਡ ਝੱਲੀਆਂ ਕਲਾਂ ਰੋਪੜ ਦੇ ਵਿੱਚ ਹੋਇਆ। ਗਾਇਕ ਦੁਰਗਾ ਰੰਗੀਲਾ ਬਚਪਨ ਤੋਂ ਹੀ ਆਪਣੇ ਪ੍ਰਾਈਮਰੀ ਸਕੂਲ ਦੇ ਵਿੱਚ ਬਾਲ ਸਭਾ ਦੇ ਵਿੱਚ ਅਫਸਰ ਗਾਉਂਦੇ ਰਹਿੰਦੇ ਸਨ ਤੇ ਗਾਇਕੀ ਖੇਤਰ ਦੇ ਵਿੱਚ ਇੱਕ ਵੱਡੇ ਸਟਾਰ ਬਣਨਾ ਚਾਹੁੰਦੇ ਸੀ। ਤੇ ਉਹ ਉਹਨਾਂ ਦਾ ਸੁਪਨਾ ਸਵੀਕਾਰ ਵੀ ਹੋਇਆ ਜਦੋਂ ਉਹ ਆਪਣੇ ਬਾਲ ਸਭਾ ਦੇ ਵਿੱਚ ਗਾਉਂਦੇ ਸਨ ਤਾਂ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਇੱਕ ਵਾਰੀ ਕਿਸੇ ਪ੍ਰੋਗਰਾਮ ਦੌਰਾਨ ਉਹਨਾਂ ਦੇ ਸਕੂਲ ਵਿੱਚ ਆਏ ਹੋਏ ਸਨ ਤਾਂ ਉਹ ਜਦੋਂ ਦੁਰਗਾ ਰੰਗੀਲਾ ਨੇ ਗਾਣਾ ਗਾਇਆ ਤਾਂ ਰੰਗ ਬੰਨ ਦਿੱਤੇ ਤਾਂ ਜਦੋਂ ਦੁਰਗਾ ਤੋਂ ਉਹਨਾਂ ਦਾ ਨਾਮ ਪੁੱਛਿਆ ਗਿਆ ਤਾਂ ਦੁਰਗਾ ਰੰਗੀਲਾ ਨੇ ਰਾਸ਼ਟਰਪਤੀ ਨੂੰ ਕਿਹਾ ਕਿ ਮੇਰਾ ਨਾਮ ਦੁਰਗਾ ਦਾਸ ਹੈ ਤਾਂ ਰੰਗੀਲਾ ਨੂੰ ਰਾਸ਼ਟਰਪਤੀ ਜੈਲ ਸਿੰਘ ਨੇ ਨਵਾਂ ਤੱਖੱਲਾਸ ਦਿੱਤਾ ਨਹੀਂ ਬਾਈ ਤੂੰ ਤਾਂ ਰੰਗ ਬੰਨ ਦਿੱਤੇ ਗਾਇਕੀ ਦੇ ਵਿੱਚ ਤੇਰਾ ਨਾਮ ਰੰਗੀਲਾ ਹੋਣਾ ਚਾਹੀਦਾ ਤਾਂ ਉਸ ਦਿਨ ਤੋਂ ਬਾਅਦ ਦੁਰਗਾ ਰੰਗੀਲਾ ਨੇ ਰਾਸ਼ਟਰਪਤੀ ਵੱਲੋਂ ਦਿੱਤਾ ਹੋਇਆ ਨਾਮ ਆਪਣੇ ਨਾਮ ਦੇ ਪਿੱਛੇ ਲਾ ਲਿਆ ਤੇ ਮੁੜ ਕੇ ਕਦੇ ਪਿੱਛੇ ਨਹੀਂ ਦੇਖਿਆ। ਸ਼ਹਿਰ ਤੇਰੇ ਦੀਆਂ ਗਲੀਆਂ, ਮਿੱਤਰਾਂ ਦਾ ਦਿਲ ਕੁੜੀਏ, ਨਾ ਜਾਇਓ ਪਰਦੇਸ, ਯਾਰੀਆਂ ਕੱਚੀਆਂ, ਵਿਆਹ ਤੇਰੀ ਦੀ ਤਿਆਰੀ ਕਾਲੀ ਗਾਨੀ ਮਿੱਤਰਾਂ ਦੀ, ਪਿਆਰ ਦੀ ਬੁਣਤੀ, ਗਾਗਰ ਪਿਆਰ ਵਾਲੀ, ਨੂਰ ਤੇਰੇ ਨੈਣਾਂ ਦਾ, ਚਿਰਾਗ ਮੁਹੱਬਤ ਦਾ, ਮੇਰੇ ਸਾਈਂ, ਦਾਤੀ ਸਭ ਦਾ ਭਲਾ ਕਰੀ, ਨਾ ਲਾਇਓ ਨਾ ਲਾਇਓ, ਜੀ ਵੇ ਸੋਣਿਆ ਜੀ ਹਿੱਟ ਕੈਸੇਟਾਂ ਤੋਂ ਇਲਾਵਾ ਕਈ ਕੈਸਟਾਂ ਮਲਟੀ ,ਕਈ ਗੀਤ ਸਿੰਗਲ ਟਰੈਕ ਅਤੇ ਕਈ ਹੋਰ ਮਸ਼ਹੂਰ ਗੀਤ ਗਾਏ । ਬਚਪਨ ਤੋਂ ਗਾਇਕੀ ਦਾ ਸ਼ੌਂਕ ਰੱਖਣ ਵਾਲੇ ਰੰਗੀਲਾ ਜੀ ਨੇ ਆਪਣੇ ਉਸਤਾਦਾਂ ਤੋਂ ਸਿੱਖਿਆ ਪਰ ਉਹਨਾਂ ਨੇ ਜਿਹੜੀ ਆਪਣੀ ਸ਼ੁਰੂਆਤ ਕੀਤੀ ਸੀ ਉਹ ਢਾਡੀ ਵਾਰਾਂ ਤੇ ਕੀਰਤਨ ਤੋਂ ਕੀਤੀ ਸੀ। ਕੀਰਤਨ ਦੀ ਕਾਫੀ ਲੰਮਾ ਸਮਾਂ ਤੇ ਢਾਡੀ ਵਾਰਾਂ ਰਾਹੀਂ ਉਹ ਸਿੱਖ ਸੰਗਤਾਂ ਦੀ ਸੇਵਾ ਕਰਦੇ ਰਹੇ ਤੇ ਉਹਨਾਂ ਨੇ ਕਾਫੀ ਧਾਰਮਿਕ ਗੀਤ ਦਿੱਤੇ ਜੇਕਰ ਗਾਇਕੀ ਸਫਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੀ ਗਾਇਕੀ ਦੀ ਸ਼ੁਰੂਆਤ 1992 ਦੇ ਵਿੱਚ ਪਹਿਲੀ ਟੇਪ ਮਾਹੀਆ ਵਿੱਚ ਪ੍ਰਦੇਸ਼ਾਂ ਦੇ ਨਾਲ ਕੀਤੀ ਤੇ ਜੋ ਬਹੁਤ ਜਿਆਦਾ ਹਿੱਟ ਰਹੀ। ਦੁਰਗਾ ਜੀ ਦੀ ਧਰਮ ਪਤਨੀ ਇੱਕ ਬੇਟਾ ਜੋ ਅੱਜ ਕੱਲ ਚਮਕੌਰ ਸਾਹਿਬ ਦੇ ਵਿੱਚ ਗੁਰੂ ਦੀ ਧਰਤੀ ਉੱਤੇ ਰਹਿ ਰਹੇ ਨੇ ਤੇ ਗੁਰੂ ਦੀ ਬਖਸ਼ਿਸ਼ ਨਾਲ ਉਹਨਾਂ ਨੇ ਗਾਇਕੀ ਖੇਤਰ ਵਿੱਚ ਬੁਲੰਦੀਆਂ ਨੂੰ ਛੋਹਿਆ। ਦੁਰਗਾ ਰੰਗੀਲਾ ਜੀ ਨੇ ਕਈ ਫਿਲਮਾਂ ਦੇ ਵਿੱਚ ਵੀ ਗੀਤ ਗਾਏ ਜਿਵੇਂ ਕਿ .. ਸ਼ਹੀਦ ਏ ਮੁਹੱਬਤ ਵਿੱਚ … ‘ਕਿਸੇ ਨੀ ਤੇਰੀ ਜਾਤ ਪੁੱਛਣੀ’ ਫਿਲਮ ਸੁੱਖਾ… ‘ਤੇਰੇ ਬਿਨਾ ਇਹ ਰਾਤਾਂ ਵੇ ਸੱਜਣਾ ਤਾਰੇ ਗਿਣ ਗਿਣ ਲੰਘਣਗੀਆਂ।’ ਸੁਪਰ ਹਿੱਟ ਗੀਤ ਰੱਬ ਵਰਗਾ ਸੀ ਤੇਰਾ ਯਾਰ ਵੈਰਨੇ ਇੱਜਤ ਗਵਾ ਤੀ ਥਾਣਿਆਂ ਚ ਰੋਲ ਤਾ, ਸਾਡੀ ਪਿੱਠ ਤੇ ਜਿਹਨੇ ਵਾਰ ਹੋਏ ਸਭ ਕੀਤੇ ਜਿਗਰੀ ਯਾਰਾਂ, ਕਾਲੇ ਪਾਣੀ ਵਰਗਾ ਨੀ ਪਿੰਡ ਲੱਗਦਾ ਸੱਜਣਾਂ ਨੂੰ, ਕਾਲੀ ਗਾਨੀ ਮਿੱਤਰਾਂ ਦੀ ਰਾਤੀ ਟੁੱਟ ਗਈ ਨੀਂਦ ਨਾ, ਤੂੰ ਰਾਤ ਗਈ ਤੂੰ ਨਹੀਂ ਜੰਨੀਏ ਮੇਰੀ ਮੜੀ ਤੇ ਦੀਵਾ ਧਰ ਜਾਈਂ, ਸੁਣਿਆ ਤੂੰ ਸਾਡੇ ਉਜੜਨ ਤੇ ਖੁਫੀਆ ਜਸ਼ਨ ਮਨਾਏ ਨੇਂ, ਤੂੰ ਵੱਖ ਰੋਵੇ ਮੈਂ ਵੱਖ ਰੋਂਵਾਂ, ਗਾਗਰ ਪਿਆਰ ਵਾਲੀ, ਸੁਣਿਆ ਅੱਜ ਕੱਲ ਜ਼ੋਰਾਂ ਤੇ ਹੁੰਦੀ ਵਿਆਹ ਤੇਰੇ ਦੀ ਤਿਆਰੀ ਨੀ, ਸਾਨੂੰ ਚੁਣ ਕੇ ਉਮੀਦਵਾਰ ਦਿਲ ਦਾ ਅੰਗੂਠਾ ਕਿਤੇ ਹੋਰ ਲਾ ਗਈ । ਅਸੀਂ ਉਸ ਵਾਹਿਗੁਰੂ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਇਹ ਸ਼ੇਰ ਵਰਗੀ ਗੜਕ ਦੀ ਆਵਾਜ਼ ਦਾ ਮਾਲਕ ਆਪਣੇ ਸਰੋਤਿਆਂ ਦੀ ਝੋਲੀ ਇਸੇ ਤਰ੍ਹਾਂ ਗੀਤ ਪਾਉਂਦਾ ਰਹੇ ਦਿਨ ਰਾਤ ਚੌਗਣੀ ਤਰੱਕੀ ਕਰੇ।
ਕੁਲਵੀਰ ਸਿੰਘ ਛਾਜਲੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



