(ਸਮਾਜ ਵੀਕਲੀ)
ਸੋਹਿਣਆ ਰੱਬਾ ਮਾਫ਼ ਕਰੀਂ ਤੂੰ
ਸਾਥੋਂ ਹੋਈਆਂ ਜੋ ਖ਼ਤਾਵਾਂ
ਸਾਡੇ ਕੰਧਾਂ ਕੋਠੇ ਰੁੜ੍ਹ ਗਏ
ਲਾਈਆਂ ਇੰਜ ਪਾਣੀ ਨੇਂ ਢਾਵਾਂ
ਮਾਲ਼ ਮੁਵੈਸ਼ੀ ਰੁੜ੍ਹ ਗੇ ਸਾਡੇ
ਨਾਲ਼ੇ ਰੁੜ੍ਹ ਗਏ ਧੀਆਂ ਪੁੱਤ
ਹਾਕਮ ਸਾਡੇ ਬੂਹੇ ਫਿਰਦੇ
ਅੱਜ ਵੀ ਕੁਰਸੀ ਪਿੱਛੇ ਧੁੱਤ
ਹੜ੍ਹ ਦੇ ਪਾਣੀ ਕੱਖ ਨਈਂ ਛੱਡਿਆ
ਨਈਂ ਕੁਝ ਛੱਡਿਆ ਸੁੱਕਾ ਗਿੱਲਾ
ਸੱਧਰਾਂ ਵਾਲੀ ਚੁੰਨੀ ਰੁੜ੍ਹ ਗਈ
ਨਾਲ਼ੇ ਰੁੜ੍ਹ ਗਿਆ ਗੋਟਾ ‘ਤੇ ਤਿੱਲਾ
ਨਿੱਕੇ ਵੱਡੇ ਬੱਢੇ ਠੇਰੇ
ਪਾਂਦੇ ਪਏ ਨੇ ਹਾਲ ਦਹਾਈਆਂ
ਹਰੀਆਂ ਭਰੀਆਂ ਫ਼ਸਲਾਂ ਦੇ ਸੰਗ
ਰੁੜ੍ਹ ਗੇ ਦੋਹਰਾਂ ਖੇਸ਼ ਤਲਾਈਆਂ
ਹੜ੍ਹ ਬਣ ਕੇ ਮੀਂਹ ਦੇ ਪਾਣੀਆ
ਬਸ ਕਰ ਹੁਣ ਨਾ ਅੱਤਾਂ ਚਾਈਂ
ਅਰਜ਼ਾਂ ਕਰਦਾ ਦਮ ਦਮ ਨਜ਼ਮੀ
ਸੋਹਣਿਆ ਰੱਬਾ ਕਰਮ ਕਮਾਈਂ
ਸਲੀਮ ਨਜ਼ਮੀ
ਲਹਿੰਦਾ ਪੰਜਾਬ ਪਾਕਿਸਤਾਨ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly