ਝੰਡਾ/ਕਾਵਿ ਵਿਅੰਗ

ਅਮਨਦੀਪ ਕੌਰ ਹਾਕਮ

(ਸਮਾਜ ਵੀਕਲੀ)

ਝੰਡੇ ਵਿੱਚ ਡੰਡਾ ਅਸੀਂ ਫਸਾਉਣ ਜੋਗੇ ਹੋ ਗਏ
ਰੈਲੀਆਂ ਚ ਮੂਹਰੇ ਨਾਹਰੇ ਲਾਉਣ ਜੋਗੇ ਹੋ ਗਏ
ਵੋਟਾਂ ਵੇਲੇ ਪੀ ਕੇ ਮੁਫ਼ਤ ਦੀ ਦਾਰੂ
ਗਲੀਆਂ ਚ ਬੱਕਰੇ ਬੁਲਾਉਣ ਜੋਗੇ ਹੋ ਗਏ
ਸ਼ਹੀਦਾਂ ਦੀ ਕਰਨੀ ਤੇ ਕੋਈ ਚੱਲਦਾ ਨਹੀਂ
ਬੱਸ ਬੁੱਤਾਂ ਉੱਤੇ ਹਾਰ ਚੜ੍ਹਾਉਣ ਜੋਗੇ ਹੋ ਗਏ
ਪੰਝੱਤਰ ਸਾਲਾਂ ਚ ਕੁਝ ਖੱਟਿਆ ਨਹੀ
ਐਵੇਂ ਹਰ ਸਾਲ ਝੰਡਾ ਲਹਿਰਾਉਣ ਜੋਗੇ ਹੋ ਗਏ
ਭ੍ਰਿਸ਼ਟਾਚਾਰੀ ਤੇ ਬੇਰੋਜਗਾਰੀ ਸਾਥੋਂ ਦੂਰ ਨਾ ਹੋਈ
ਦੇਕੇ ਰਿਸ਼ਵਤਾਂ ਟਾਈਮ ਟਪਾਉਣ ਜੋਗੇ ਹੋ ਗਏ
ਸੱਚੇ ਭਾਰਤਵਾਸੀ ਅਸੀਂ ਕਹਾਵਾਂਗੇ ਉਦੋਂ
ਜਦੋਂ ਲੋਟੂਆਂ ਤੋਂ ਦੇਸ਼ ਨੂੰ ਬਚਾਉਂਣ ਜੋਗੇ ਹੋ ਗਏ
ਬੋਲਣ ਤੋਂ ਪਹਿਲਾਂ ਦੀਪ ਘੁੱਟ ਦਿੰਦੇ ਮੂੰਹ
ਸਾਰੇ ਇਥੇ ਸੱਚ ਨੂੰ ਦਬਾਉਣ ਜੋਗੇ ਹੋ ਗਏ
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article* ਕਰਮਾਂ ਨਾਲ ਮਿਲੀਆਂ ਚੀਜ਼ਾਂ ਪੰਜਾਬੀ ਕਿਵੇਂ ਵੇਚਣ ਲੱਗੇ? *
Next articleਮਿੰਨੀ ਕਹਾਣੀ / ਚਾਹ ਦੀ ਘੁੱਟ