ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਦੇ ਨੇੜੇ ਪਿੰਡ ਚਾਹਲਾਂ ਦੀ ਰੋਜਾ ਪੰਜ ਪੀਰ ਦਰਬਾਰ ਤੇ ਹਰ ਸਾਲ ਦੀ ਤਰ੍ਹਾਂ ਸਲਾਨਾਂ ਮੇਲਾ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਕਰਾਇਆ ਗਿਆ ਇਹ ਮੇਲਾ ਕਿ ਪੁਰਾਤਨ ਸਮੇਂ ਤੋਂ ਚੱਲਿਆ ਆ ਰਿਹਾ ਹੈ | ਇਹ ਮੇਲਾ ਹਰ ਸਾਲ ਦੀ ਤਰ੍ਹਾਂ ਜੇਠ ਦੇ ਜੇਠੇ ਵੀਰਵਾਰ ਵਾਲੇ ਦਿਨ ਮਨਾਇਆ ਜਾਂਦਾ ਹੈ ਇਹ 40 ਵਾਂ ਵਿਸ਼ਾਲ ਜੋੜ ਮੇਲਾ ਗ੍ਰਾਮ ਪੰਚਾਇਤ ਚਾਹਲਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆਂ ਗਿਆ | ਪੀਰਾਂ ਦੇ ਦਰਬਾਰ ਤੇ ਪਹਿਲਾ ਚਾਂਦਰ ਚੜਾਉਣ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਤੇ ਡੇਰਾ ਟਿੱਬੀ ਸਾਹਿਬ ਜੀ ਦੇ ਗੱਦੀ ਨਸ਼ੀਨ ਬਾਬਾ ਸਖੀ ਰਾਮ ਜੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮੈਂਬਰ ਜਿਲ੍ਹਾਂ ਪਰਿਸ਼ਦ ਕਰਨਵੀਰ ਕਟਾਰੀਆ ਨੇ ਵਿਸ਼ੇਸ਼ ਤੌਰ ਪਹੁੰਚ ਤੇ ਪਹੁੰਚ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਰਾਤ ਨੂੰ ਦੋਆਬਾ ਇਲਾਕੇ ਦੀ ਪ੍ਰਸਿੱਧ ਭਜਨ ਮੰਡਲੀ ਪੰਮਾ ਗਰੁੱਪ ਨੇ ਪੀਰਾਂ ਦੀ ਮਹਿਮਾ ਦਾ ਗੁਣਗਾਣ ਕਰਕੇ ਆਇਆ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪਿੰਡ ਦੇ ਸਰਪੰਚ ਕੁਲਵੰਤ ਸਿੰਘ ਨੇ ਕਮੇਟੀ ਦੇ ਨਾਲ ਮਿਲ ਕੇ ਆਏ ਮੁੱਖ ਮਹਿਮਾਨ ਨੂੰ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ | ਆਇਆ ਸੰਗਤਾਂ ਦਾ ਪਿੰਡ ਦੀ ਪੰਚਾਇਤ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਅਟੁੱਟ ਲੰਗਰ ਵੀ ਵਰਤਾਏ ਗਏ | ਇਸ ਮੌਕੇ ਜਸਵੀਰ ਸਿੰਘ ਘੁੰਮਣ ਸਰਪੰਚ, ਕੁਲਵੰਤ ਸਿੰਘ, ਪ੍ਰੀਤਮ ਚੰਦ , ਰਾਜਪਾਲ, ਕਸ਼ਮੀਰ ਚੰਦ, ਦੇਵ ਰਾਜ , ਬਹਾਦਰ ਚੰਦ, ਨਰੰਜਨ ਦਾਸ, ਬਲਵੀਰ ਚੰਦ, ਮਲਕੀਤ ਰਾਮ,ਰਾਮਪਾਲ ਪੰਚ , ਫਕੀਰ ਚੰਦ, ਕਸ਼ਮੀਰ ਚੰਦ , ਕੇਵਲ ਰਾਮ ਤੇ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



