HOME ਸਮਾਜ ਸੇਵੀ ਲਾਲਾ ਜੀਵਨ ਕੁਮਾਰ ਜੀ ਨਮਿਤ ਪਾਠ ਦਾ ਭੋਗ ਅਤੇ ਰਸਮ...

ਸਮਾਜ ਸੇਵੀ ਲਾਲਾ ਜੀਵਨ ਕੁਮਾਰ ਜੀ ਨਮਿਤ ਪਾਠ ਦਾ ਭੋਗ ਅਤੇ ਰਸਮ ਪਗੜੀ ਅੰਬੇਡਕਰ ਭਵਨ ਲੁਧਿਆਣਾ ਵਿਖੇ ਕੱਲ੍ਹ

ਲੁਧਿਆਣਾ    (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਲੁਧਿਆਣਾ ਦੇ ਵਾਲਮੀਕੀ ਕੌਮ ਦੇ ਬੱਬਰ ਸ਼ੇਰ, ਸਮਾਜ ਸੇਵੀ, ਕਰਮਯੋਗੀ, ਬੇਸਹਾਰਿਆਂ ਮਜ਼ਦੂਰਾਂ ਕਾਮਿਆਂ ਦੇ ਪੱਖ ‘ਚ ਆਵਾਜ਼ ਬੁਲੰਦ ਕਰਨ ਵਾਲੇ ਸ਼੍ਰੀ ਲਾਲਾ ਜੀਵਨ ਕੁਮਾਰ ਜੀ ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਰਸਮ ਪਗੜੀ 23 ਮਈ ਦਿਨ ਸ਼ਨੀਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਡਾਕਟਰ ਬੀ.ਆਰ. ਅੰਬੇਡਕਰ ਭਵਨ, ਜਲੰਧਰ ਬਾਈਪਾਸ ਚੌਂਕ ਵਿਖੇ  ਹੋਵੇਗੀ। ਲਾਲਾ ਜੀਵਨ ਕੁਮਾਰ ਜੀ ਦੇ ਪਰਿਵਾਰ ਵਿੱਚ ਪਿੱਛੇ ਉਹ ਆਪਣੀ ਧਰਮ ਪਤਨੀ ਦੋ ਬੇਟੇ ਅਤੇ ਦੋ ਬੇਟੀਆਂ ਨੂੰ ਛੱਡ ਗਏ ਹਨ। ਕੁਝ ਸਾਲ ਪਹਿਲਾਂ ਲਾਲਾ ਜੀ ਇੱਕ ਬੇਟੀ ਜੋ ਕਿ ਪੇਸ਼ੇ ਦੇ ਤੌਰ ਤੇ ਡਾਕਟਰ ਸੀ ਉਸ ਤੋਂ ਇਲਾਵਾ ਇੱਕ ਬੇਟੀ ਐੱਮ.ਏ ਇੰਗਲਿਸ਼ ਬੀ.ਐਡ, ਤੀਸਰੀ ਬੇਟੀ ਵੀ ਕਾਫੀ ਪੜ੍ਹੀ ਲਿਖੀ ਹੈ। ਲਾਲਾ ਜੀ ਦੇ ਦੋ ਬੇਟਿਆਂ ਵਿੱਚੋਂ ਇੱਕ ਬੇਟਾ ਰਤਨ ਬੜੇਂਚ ਲਾਲਾ ਜੀ ਵਾਂਗ ਸਮਾਜ ਸੇਵਾ ਸਿਆਸਤ ਦੀ ਪਰਖ ਰੱਖਦਾ ਹੈ । ਲਾਲਾ ਜੀ ਦਾ ਦੂਸਰਾ ਬੇਟਾ ਕਰਨ ਬੜੇਂਚ ਅਮਰੀਕਾ ਵਿੱਚ ਰਹਿ ਰਿਹਾ ਹੈ। ਲਾਲਾ ਜੀ ਅੰਬੇਡਕਰ ਸਾਹਿਬ ਦੇ ਬਹੁਤ ਵੱਡੇ ਅਨੁਆਈ ਸਨ । ਹਮੇਸ਼ਾਂ ਪੜ੍ਹਾਈ ਨੂੰ ਪ੍ਰਾਥਮਿਕਤਾ ਦਿੰਦੇ ਸਨ ਤੇ ਆਪਣੇ ਬੱਚਿਆਂ ਨੂੰ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਦਾ ਹਵਾਲਾ ਦਿੰਦੇ ਹੋਏ ਚੰਗੀ ਪੜ੍ਹਾਈ ਕਰਾਈ। ਲਾਲਾ ਜੀ ਨੇ ਦੋ ਪਾਰਟੀਆਂ ਤੋਂ ਇਲੈਕਸ਼ਨ ਲੜੇ । ਪਹਿਲੇ ਇਲੈਕਸ਼ਨ ਉਹਨਾਂ ਨੇ 1992-94 ਦੇ ਵਿੱਚ ਬਹੁਜਨ ਸਮਾਜ ਪਾਰਟੀ ਤੋਂ, ਉਸ ਤੋਂ ਬਾਅਦ 2002 ‘ਚ ਲੁਧਿਆਣੇ ਦੇ ਵਾਰਡ ਨੰਬਰ ਛੇ ਕਾਂਗਰਸ ਪਾਰਟੀ ਤੋਂ ਵੀ ਇਲੈਕਸ਼ਨ ਲੜੇ। ਪਰ ਦੋਨੋਂ ਵਾਰ ਹਾਰ ਦਾ ਮੂੰਹ ਦੇਖਣਾ ਪਿਆ ਇਸ ਸਭ ਦੇ ਬਾਵਜੂਦ ਵੀ ਲਾਲਾ ਜੀ ਕਦੇ ਵੀ ਡਰੇ ਘਬਰਾਏ ਨਹੀਂ ਅਤੇ ਜ਼ਿੰਦਗੀ ਵਿੱਚ ਅੱਗੇ ਵਧਦੇ ਗਏ। ਸਮੇਂ- ਸਮੇਂ ਤੇ ਲਾਲਾ ਜੀ ਲੁਧਿਆਣੇ ਦੀ ਕਾਂਗਰਸ ਪਾਰਟੀ ਵਿੱਚ ਵੱਖ-ਵੱਖ ਅਹੁਦਿਆਂ ਤੇ  ਰਹੇ ਅਤੇ ਆਮ ਲੋਕਾਂ ਲਈ ਸਮਾਜਿਕ ਆਰਥਿਕ ਧਾਰਮਿਕ ਰਾਜਨੀਤਿਕ ਕੰਮ ਕਰਦੇ ਰਹੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਾਰਡ ਨੰਬਰ 8 ਤੋਂ ਬਹੁਜਨ ਸਮਾਜ ਪਾਰਟੀ ਦੇ ਪੜੇ ਲਿਖੇ ਇਮਾਨਦਾਰ ਸ਼੍ਰੀ ਹਰਜਿੰਦਰ ਕੁਮਾਰ ਸੋਨੂੰ ਦੇ ਚੋਣ ਪ੍ਰਚਾਰ ਨੂੰ ਸਿਖਰਾਂ ਤੇ ਪਹੁੰਚਾਉਣ ਲਈ ਘਰ ਘਰ ਪਹੁੰਚ ਕੀਤੀ: ਪ੍ਰਵੀਨ ਬੰਗਾ ਪ੍ਰਦੀਪ ਜੱਸੀ ਵਿਜੇ ਗੁਣਾਚੌਰ
Next articleਪਿੰਡ ਚਾਹਲਾਂ ‘ਚ ਪੰਜ ਪੀਰ ਦਰਬਾਰ ਤੇ 40 ਵਾਂ ਸਲਾਨਾਂ ਮੇਲਾ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ