ਸੀਨੀਅਰ ਨਾਗਰਿਕਾਂ ਲਈ ਵਿੱਤੀ ਜਾਗਰੂਕਤਾ ਸਮਾਗਮ ਕਰਵਾਇਆ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ):- ਸੀਨੀਅਰ ਨਾਗਰਿਕਾਂ ਦੀ ਇੱਕ ਅਹਿਮ ਮੀਟਿੰਗ ਡੀਸੀ ਆਫਿਸ ਨਵਾਂਸ਼ਹਿਰ ਵਿਖੇ ਹੋਈ। ਸੀਨੀਅਰ ਨਾਗਰਿਕਾਂ ਵਲੋਂ ਫਾਈਂਨੈਸ ਕੋਚ ਮੋਹਿਤ ਢੱਲ ਨੂੰ ਗੁਲਦਸਤਾ ਭੇਂਟ ਕਰਕੇ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੀਟਿੰਗ ਵਿੱਚ ਐਫ ਡੀ ਅਤੇ ਮਿਊਚਲ ਫੰਡਾਂ ਦੀ ਮਹੱਤਤਾ ਬਾਰੇ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਫਾਈਨਾਂਸ ਕੋਚ ਮੋਹਿਤ ਢੱਲ ਨੇ ਕਿਹਾ ਕਿ ਬੈਂਕ ਐੱਫ.ਡੀ ‘ਚ ਨਿਵੇਸ਼ ਦੇ ਨਾਲ-ਨਾਲ ਮਿਊਚਲ ਫੰਡ ‘ਚ ਨਿਵੇਸ਼ ਕਰਨਾ ਵੀ ਲਾਭਦਾਇਕ ਹੋ ਸਕਦਾ ਹੈ। ਉਸਨੇ ਵੱਖ-ਵੱਖ ਨਿਵੇਸ਼ ਲੋੜਾਂ ਲਈ ਮਿਉਚੁਅਲ ਫੰਡਾਂ ਨੂੰ ਇੱਕ ਵਧੀਆ ਵਿੱਤੀ ਵਿਕਲਪ ਦੱਸਿਆ। ਮਿਉਚੁਅਲ ਫੰਡਾਂ ਦੀਆਂ ਕਿਸਮਾਂ ਅਤੇ ਉਹਨਾਂ ਦੀ ਉਪਯੋਗਤਾ ਨੂੰ ਉਜਾਗਰ ਕੀਤਾ ਗਿਆ। ਇਸ ਮੌਕੇ
ਤਰਲ ਫੰਡ, ਡੈਬਿਟ ਫੰਡ,ਆਰਬਿਟਰੇਜ ਫੰਡ,ਇਕੁਇਟੀ ਸੇਵਿੰਗ ਫੰਡ,ਸੰਤੁਲਿਤ ਫੰਡ, ਲਾਰਜ ਕੈਪ ਫੰਡ, ਫੋਕਸਡ ਫੰਡ, ਮਿਡ ਕੈਪ ਫੰਡ ਆਦਿ ਤੇ ਵੀ ਚਰਚਾ ਕੀਤੀ ਗਈ। ਇਸ ਮੌਕੇ ਭਾਗੀਦਾਰਾਂ ਦੇ ਵਿੱਤੀ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਉਹਨਾਂ ਦੀਆਂ ਚਿੰਤਾਵਾਂ ਨੂੰ ਹੱਲ ਕੀਤਾ ਗਿਆ। ਮੋਹਿਤ ਢੱਲ ਨੇ ਸੀਨੀਅਰ ਨਾਗਰਿਕਾਂ ਨੂੰ ਉਹਨਾਂ ਦੇ ਵਿੱਤੀ ਟੀਚਿਆਂ ਦੇ ਅਨੁਸਾਰ ਸਹੀ ਨਿਵੇਸ਼ ਵਿਕਲਪ ਚੁਣਨ ਦੀ ਸਲਾਹ ਦਿੱਤੀ ਅਤੇ ਉਹਨਾਂ ਨੂੰ ਇਹ ਯਕੀਨੀ ਬਣਾਉਣ ਲਈ ਉਤਸ਼ਾਹਿਤ ਕੀਤਾ ਕਿ ਉਹਨਾਂ ਦਾ ਪੈਸਾ ਸੁਰੱਖਿਅਤ ਅਤੇ ਲਾਭਦਾਇਕ ਥਾਵਾਂ ‘ਤੇ ਨਿਵੇਸ਼ ਕੀਤਾ ਜਾਵੇ। ਇਸ ਮੌਕੇ ਸੀਨੀਅਰ ਸਿਟੀਜਨ ਸੋਸਾਇਟੀ ਦੇ ਚੇਅਰਮੈਨ ਜੇ ਡੀ ਵਰਮਾ, ਪ੍ਰਧਾਨ ਸਤੀਸ਼ ਕੁਮਾਰ ਬਰੂਟਾ, ਜਨਰਲ ਸਕੱਤਰ ਸੁਸ਼ੀਲ ਪੁਰੀ, ਹੁਸਨ ਲਾਲ ਬਾਲੀ, ਅਸ਼ਵਨੀ ਜੋਸ਼ੀ, ਇੰਦਰਪਾਲ ਢੱਲ, ਲਲਿਤ ਕੁਮਾਰ ਓਹਰੀ, ਪ੍ਰਸ਼ੋਤਮ ਬੈਂਸ, ਵਾਸਦੇਵ ਪਰਦੇਸੀ,ਜੈਪਾਲ ਸ਼ਰਮਾ ਆਦਿ ਵੀ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ
Next articleਕਾਮਰੇਡ ਸਵ. ਰੁਘਨਾਥ ਸਿੰਘ ਦੀ ਚੋਥੀ ਬਰਸੀ ਪਿੰਡ ਬੀਣੇਵਾਲ ਵਿਖੇ ਅੱਜ