HOME ਕਿਸਾਨ ਯੂਨੀਅਨ ਇਕਾਈ ਭਲੂਰ ਅਤੇ ਸਮੁੱਚੇ ਨਗਰ ਦਾ ਮੈਂ ਪੰਚਾਇਤ ਵੱਲੋਂ ਧੰਨਵਾਦ...

ਕਿਸਾਨ ਯੂਨੀਅਨ ਇਕਾਈ ਭਲੂਰ ਅਤੇ ਸਮੁੱਚੇ ਨਗਰ ਦਾ ਮੈਂ ਪੰਚਾਇਤ ਵੱਲੋਂ ਧੰਨਵਾਦ ਕਰਦਾ ਹਾਂ_ਪੰਚ ਹਰਿੰਦਰ ਸਿੰਘ ਛਿੰਦਾ

1
ਪੰਚ ਹਰਿੰਦਰ ਸਿੰਘ ਛਿੰਦਾ
ਹੜ੍ਹ ਪ੍ਰਭਾਵਿਤ ਪੰਜਾਬੀਆਂ ਲਈ ‘ਭਲੂਰ’ ਵਾਸੀਆਂ ਦੇ ਸ਼ਲਾਘਾਯੋਗ ਯਤਨ
ਭਲੂਰ   (ਸਮਾਜ ਵੀਕਲੀ)  (ਬੇਅੰਤ ਗਿੱਲ) ਪਿੰਡ ਭਲੂਰ ਜ਼ਿਲ੍ਹਾ ਮੋਗਾ ਦਾ ਆਖ਼ਰੀ ਪਿੰਡ ਹੈ। ਫਰੀਦਕੋਟ, ਕੋਟਕਪੂਰਾ, ਬਾਘਾਪੁਰਾਣਾ ਅਤੇ ਤਲਵੰਡੀ ਭਾਈ ਤੋਂ 20 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਪਿਛਲੇ ਲੰਬੇ ਸਮੇਂ ਤੋਂ ਇਹ ਪਿੰਡ ਆਪਣੇ ਬਲਬੂਤੇ ਅੱਗੇ ਵਧ ਰਿਹਾ ਹੈ ‌। ਪਿੰਡ ਦੇ ਐਨ ਆਰ ਆਈ ਵੀਰਾਂ ਦੀ ਨਗਰ ‘ਤੇ ਹਮੇਸ਼ਾ ਸਵੱਲੀ ਨਜ਼ਰ ਰਹੀ ਹੈ। ਉਨ੍ਹਾਂ ਨੇ  ਪਿੰਡ ਦੀ ਇਕੋ ਆਵਾਜ਼ ‘ਤੇ ਹਮੇਸ਼ਾ ਵੱਡਾ ਹੁੰਗਾਰਾ ਦਿੱਤਾ ਅਤੇ ਹਰ ਔਖ ਦੀ ਘੜੀ ਨਾਲ ਨਜਿੱਠਣ ਲਈ ਪਿੰਡ ਦੇ ਸੱਚੇ ਪੁੱਤ ਬਣਕੇ ਸਾਥ ਨਿਭਾਇਆ। ਪਿੰਡ ਦੇ ਲੋਕਾਂ ਦੇ ਆਪਸੀ ਸੌ ਮੱਤਭੇਦ ਹੋਣਗੇ ਪਰ ਜਦੋਂ ਗੱਲ ਪੰਜਾਬ ਉੱਤੇ ਆਣ ਖੜ੍ਹਦੀ ਹੈ ਤਾਂ ਮੇਰਾ ਨਗਰ ਇਕਮੁੱਠਤਾ ਨਾਲ ਅੱਗੇ ਵਧਦਿਆਂ ਸਾਂਝੇ ਕਾਰਜਾਂ ਲਈ ਯੋਗਦਾਨ ਪਾਉਂਦਾ ਆਇਆ ਹੈ। ਇਸੇ ਤਰ੍ਹਾਂ ਹੁਣ ਹੜ੍ਹ ਮਾਰੇ ਇਲਾਕਿਆਂ ਲਈ ਸਮੁੱਚਾ ਪਿੰਡ ਲਗਾਤਾਰ ਸੇਵਾਵਾਂ ਦੇ ਰਿਹਾ ਹੈ। ਇਹ ਸ਼ਬਦ ਮੌਜੂਦਾ ਗ੍ਰਾਮ ਪੰਚਾਇਤ ਭਲੂਰ ਦੇ ਪੰਚਾਇਤ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਿੰਦਰ ਸਿੰਘ ਛਿੰਦਾ ਆੜਤੀਆ ਨੇ ਇਹਨਾਂ ਸਤਰਾਂ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਹੇ। ਪੰਚ ਹਰਿੰਦਰ ਸਿੰਘ ਛਿੰਦਾ ਆੜਤੀਆ ਨੇ ਕਿਹਾ ਕਿ ਉਹ ਸਮੁੱਚੀ ਪੰਚਾਇਤ ਦੇ ਤਰਫੋਂ ਆਪਣੇ ਸਮੁੱਚੇ ਨਗਰ ਦਾ ਧੰਨਵਾਦ ਕਰਦਾ ਹੈ। ਉਸਨੇ ਕਿਹਾ ਕਿ ਪਿੰਡ ਦੀਆਂ ਅਜਿਹੀਆਂ ਖੂਬਸੂਰਤ ਕਾਰਵਾਈਆਂ ਪਿੰਡ ਦਾ ਮਾਣ ਵਧਾਉਣ ਵਾਲੀਆਂ ਹਨ। ਪਿੰਡ ਦਾ ਨਾਂਅ ਉੱਚਾ ਕਰਨ ਵਾਲੀਆਂ ਗੱਲਾਂ ਹੀ ਸਾਨੂੰ ਜਿਉਣ ਜੋਗੇ ਕਰਦੀਆਂ ਹਨ। ਸਰਦਾਰ ਹਰਿੰਦਰ ਸਿੰਘ ਛਿੰਦਾ ਆੜਤੀਆ ਨੇ ਦੱਸਿਆ ਕਿ ਮੇਰੇ ਪਿੰਡ ਤੋਂ ਆਉਣ ਵਾਲੇ ਦਿਨਾਂ ਵਿੱਚ ਟਰੈਕਟਰਾਂ ਦਾ ਵੱਡਾ ਕਾਫ਼ਲਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਜਾਵੇਗਾ ਅਤੇ ਘਰਾਂ ਤੇ ਖ਼ੇਤਾਂ ਅੰਦਰ ਪੀੜਤ ਲੋਕਾਂ ਦਾ ਸਾਥ ਦੇਵੇਗਾ। ਉਨ੍ਹਾਂ ਕਿਹਾ ਕਿ ਪਿੰਡ ਦੇ ਕਿਸਾਨ ਅਤੇ ਮਜ਼ਦੂਰ ਸਾਂਝੇ ਰੂਪ ਵਿੱਚ ਇਸ ਸਾਂਝੇ ਕੰਮ ਲਈ ਸਹਿਯੋਗ ਦੇ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਕਿਸਾਨ ਯੂਨੀਅਨ ਲੱਖੋਵਾਲ ਇਕਾਈ ਭਲੂਰ, ਹੋਰ ਕਿਸਾਨ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਕਲੱਬ ਅਤੇ ਸਮੂਹ ਸੰਸਥਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੌਜੂਦਾ ਗ੍ਰਾਮ ਪੰਚਾਇਤ ਭਲੂਰ ਨੂੰ ਉਨ੍ਹਾਂ ‘ਤੇ ਹਮੇਸ਼ਾ ਮਾਣ ਰਹੇਗਾ।ਇਸ ਮੌਕੇ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ, ਪੰਚ ਰੇਸ਼ਮ ਸਿੰਘ, ਪੰਚ ਗਿੰਦਰਪਾਲ, ਪੰਚ ਬਿੱਟੂ ਸਿੰਘ, ਪੰਚ ਚਮਕੌਰ ਸਿੰਘ, ਪੰਚ ਜਗਰਾਜ ਸਿੰਘ, ਪੰਚ ਜਸਕਰਨ ਸਿੰਘ ਜਟਾਣਾ, ਪੰਚ ਸੁਰਜੀਤ ਸਿੰਘ ਤੋਂ ਇਲਾਵਾ ਹੋਰ ਮੋਹਤਬਰ ਪਿੰਡ ਵਾਸੀ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡੇਰਾਬੱਸੀ ਦੇ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਵੱਲੋਂ 84 ਲੱਖ ਦੀ ਲਾਗਤ ਨਾਲ ਸੜਕ ਨਿਰਮਾਣ ਕਾਰਜ ਦੀ ਸ਼ੁਰੂਆਤ
Next articleਟੋਲ ਮਨੈਜਰ ਵੱਲੋਂ ਉਚ ਅਧਿਕਾਰੀਆਂ ਨਾਲ ਮਿਲਾਉਣ ਦਾ ਭਰੋਸਾ